ਸਿੱਧੀ ਜੰਗ ਲੜਣ ’ਚ ਅਸਮਰਥ ਪਾਕਿ, ਨਸ਼ੇ ਭੇਜ ਭਾਰਤ ਦੀ ਨੌਜਵਾਨ ਪੀੜ੍ਹੀ ਨੂੰ ਕਰ ਰਿਹਾ ਖੋਖਲਾ

Thursday, Dec 05, 2024 - 05:27 PM (IST)

ਗੁਰਦਾਸਪੁਰ (ਵਿਨੋਦ)-ਭਾਰਤ ਨਾਲ ਸਿੱਧੀ ਜੰਗ ਤੋਂ ਅਸਮਰਥ ਪਾਕਿਸਤਾਨ ਭਾਰਤ ’ਚ ਮਹਿੰਗਾ ਨਸ਼ਾ ਹੈਰੋਇਨ, ਅਫੀਮ, ਸਮੈਕ, ਚਰਸ ਆਦਿ ਭੇਜ ਕੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਖ਼ਤਮ ਕਰਨ ਲੱਗਾ ਹੋਇਆ ਹੈ। ਭਾਵੇਂ ਪੰਜਾਬ ਸਰਕਾਰ ਅਤੇ ਪੁਲਸ ਵੱਲੋਂ ਲਗਾਤਾਰ ਬਾਰਡਰਾਂ ਅਤੇ ਨਸ਼ਾ ਸਮੱਗਲਰਾਂ ਤੋਂ ਵੱਡੀ ਗਿਣਤੀ ਵਿਚ ਹੈਰੋਇਨ ਸਮੇਤ ਹੋਰ ਨਸ਼ਾ ਫੜਿਆ ਜਾ ਰਿਹਾ ਹੈ ਪਰ ਉਸ ਦੇ ਬਾਵਜੂਦ ਪੰਜਾਬ ’ਚ ਨਸ਼ਾ ਡੋਰਨਾਂ ਦੇ ਨਾਲ ਭੇਜ ਕੇ ਪੰਜਾਬ ’ਚ ਲੋਕਾਂ ਨੂੰ ਜਿਥੇ ਨਸ਼ੇੜੀ ਬਣਾ ਦਿੱਤਾ ਗਿਆ ਹੈ, ਉੱਥੇ ਜੁਰਮ ਦੇ ਭਾਗੀਦਾਰ ਬਣਾ ਕੇ ਰੱਖ ਦਿੱਤਾ ਹੈ। ਅੱਜ ਹਰ ਕੋਈ ਪੈਸੇ ਦੇ ਲਾਲਚ ’ਚ ਇਹ ਨਸ਼ਾ ਵੇਚਣ ਅਤੇ ਖਰੀਦਣ ਅਤੇ ਨੌਜਵਾਨਾਂ ਦੀ ਜ਼ਿੰਦਗੀ ਨੂੰ ਬਰਬਾਦ ਕਰਨ ’ਚ ਲੱਗਾ ਹੋਇਆ ਹੈ।

ਇਹ ਵੀ ਪੜ੍ਹੋ-  ਕਿਸਾਨਾਂ ਨੇ ਖਿੱਚੀ ਦਿੱਲੀ ਜਾਣ ਦੀ ਤਿਆਰੀ, ਭਖਿਆ ਮਾਹੌਲ, ਹਰਿਆਣਾ 'ਚ ਧਾਰਾ 144 ਲੱਗੀ

ਪੰਜਾਬ ਸਰਕਾਰ ਅਤੇ ਪੁਲਸ ਨੂੰ ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਵਰਤੀ ਜਾ ਰਹੀ ਸਖ਼ਤੀ ਕਾਰਨ ਨਸ਼ੇੜੀਆਂ ਨੂੰ ਮਹਿੰਗਾ ਨਸ਼ਾ ਨਹੀਂ ਮਿਲ ਰਿਹਾ। ਸਮੈਕ, ਹੈਰੋਇਨ, ਅਫੀਮ ਆਦਿ ਦੀ ਸਖ਼ਤੀ ਕਾਰਨ ਨੌਜਵਾਨਾਂ ਨੂੰ ਨਸ਼ੇ ਨਾ ਮਿਲਣ ਕਾਰਨ ਸਮੱਗਲਰ ਹੁਣ ਨੌਜਵਾਨਾਂ ਨੂੰ ਮੈਡੀਕਲ ਦੇ ਨਸ਼ੇ ’ਚ ਪਾ ਰਹੇ ਹਨ। ਨਸ਼ੇ ’ਚ ਵਰਤੋਂ ਆਉਣ ਵਾਲੀਆਂ ਗੋਲੀਆਂ ਦਾ ਪੱਤਾ 20 ਤੋਂ 30 ਰੁਪਏ ’ਚ ਮਿਲਦਾ ਹੈ, ਉਹ ਨਸ਼ਾ ਸਮੱਗਲਰ ਨੌਜਵਾਨਾਂ ਨੂੰ 250 ਤੋਂ 300 ਰੁਪਏ ਵਿਚ ਵੇਚ ਰਹੇ ਹਨ, ਜਿਸ ਕਾਰਨ ਇਹ ਗੋਲੀਆਂ ਨੌਜਵਾਨਾਂ ਨੂੰ ਖੋਖਲਾ ਕਰ ਰਹੀਆਂ ਹਨ। 

ਇਹ ਵੀ ਪੜ੍ਹੋ- ਦਸੰਬਰ 'ਚ ਛੁੱਟੀਆਂ ਹੀ ਛੁੱਟੀਆਂ, ਇੰਨੇ ਦਿਨ ਪੰਜਾਬ 'ਚ ਸਕੂਲ ਰਹਿਣਗੇ ਬੰਦ

ਨਸ਼ਾ ਪੰਜਾਬ ਦੀ ਖੁਸ਼ਹਾਲੀ ਨੂੰ ਸਿਉਂਕ ਵਾਂਗ ਲੱਗਾ

ਕਿਸੇ ਸਮੇਂ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਚਾਰੇ ਪਾਸੇ ਤੋਂ ਖੁਸ਼ਹਾਲ ਸੀ ਪਰ ਜਦੋਂ ਦਾ ਨਸ਼ਿਆਂ ਦਾ ਛੇਵਾਂ ਦਰਿਆ ਵਗਿਆ ਹੈ, ਇਹ ਦਰਿਆ ਪੰਜਾਬ ਦੀ ਖੁਸ਼ਹਾਲੀ ਨੂੰ ਸਿਉਂਕ ਵਾਂਗ ਲੱਗ ਗਿਆ ਹੈ। ਇਹ ਰੰਗਲੇ ਪੰਜਾਬ ਦਾ ਨੌਜਵਾਨ ਅੱਜ ਖੇਡਾਂ ਅਤੇ ਸਭਿਆਚਾਰਕ ਨੂੰ ਛੱਡ ਕੇ ਨਸ਼ਿਆਂ ਦੇ ਛੇਵੇਂ ਦਰਿਆ ’ਚ ਰੁੜ੍ਹ ਪਿਆ ਹੈ, ਜਿਥੇ ਸਿਰਫ਼ ਤੇ ਸਿਰਫ਼ ਮੌਤ ਹੈ। ਬੇਰੋਜ਼ਗਾਰੀ ਅਤੇ ਪੰਜਾਬੀ ਗੀਤਾਂ ਨੇ ਵੀ ਨੌਜਵਾਨਾਂ ਨੂੰ ਨਸ਼ਿਆਂ ਵੱਲ ਪ੍ਰੇਰਿਤ ਕੀਤਾ ਹੈ। ਚੋਣਾਂ ਦੌਰਾਨ ਲੀਡਰ ਨਸ਼ਿਆਂ ਦੀ ਸ਼ਰੇਆਮ ਵਰਤੋਂ ਕਰ ਕੇ ਨੌਜਵਾਨ ਵੋਟ ਉੱਪਰ ਬੁਰਾ ਪ੍ਰਭਾਵ ਪਾਉਂਦੇ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਦੋ ਧੀਆਂ ਦੇ ਪਿਓ 'ਤੇ ਚੱਲੀਆਂ ਤਾਬੜਤੋੜ ਗੋਲੀਆਂ

ਸੂਬੇ ’ਚ ਲੁੱਟਾਂ-ਖੋਹਾਂ ਕਰਨ ਵਾਲਿਆਂ ’ਚ ਜ਼ਿਆਦਾਤਰ ਨਸ਼ੇੜੀ

ਜੇਕਰ ਅੱਜ ਸੂਬੇ ’ਚ ਹਰ ਰੋਜ਼ ਹੋ ਰਹੀਆਂ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਵੱਲ ਨਜ਼ਰ ਮਾਰੀ ਜਾਵੇ ਤਾਂ ਇਨ੍ਹਾਂ ਘਟਨਾਵਾਂ ’ਚ ਸ਼ਾਮਲ ਜ਼ਿਆਦਾਤਰ ਨੌਜਵਾਨ ਨਸ਼ੇ ਕਰਨ ਵਾਲੇ ਹੀ ਨਜ਼ਰ ਆਉਂਦੇ ਹਨ, ਕਿਉਂਕਿ ਸੂਬੇ ’ਚ ਲਗਾਤਾਰ ਵੱਧ ਰਹੇ ਜ਼ੁਲਮਾਂ ਨੂੰ ਵੀ ਨਸ਼ੇੜੀ ਨੌਜਵਾਨਾਂ ਵੱਲੋਂ ਅੰਜ਼ਾਮ ਦਿੱਤਾ ਜਾਂਦਾ ਹੈ, ਕਿਉਂਕਿ ਘਰੋਂ ਨਸ਼ੇ ਲਈ ਖਰਚਾ ਨਾ ਮਿਲਣ ਕਾਰਨ ਅਜਿਹੇ ਨੌਜਵਾਨਾਂ ਵੱਲੋਂ ਆਪਣੀ ਨਸ਼ੇ ਦੀ ਪੂਰਤੀ ਲਈ ਲੁੱਟਖੋਹ, ਚੋਰੀ, ਕਤਲਾਂ ਤੋਂ ਇਲਾਵਾ ਹੋਰ ਵੀ ਵੱਡੇ ਅਪਰਾਧ ਕੀਤੇ ਜਾਂਦੇ ਹਨ। ਨਸ਼ੇ ਆਸ਼ਾਨੀ ਨਾਲ ਮਿਲਣ ਕਾਰਨ ਹੀ ਪੰਜਾਬ ’ਚ ਮੁੰਡਿਆਂ ਦੇ ਨਾਲ-ਨਾਲ ਵੱਡੀ ਗਿਣਤੀ ਵਿਚ ਕੁੜੀਆਂ ਵੀ ਨਸ਼ਿਆਂ ’ਚ ਗ੍ਰਸਤ ਹੋ ਰਹੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Shivani Bassan

Content Editor

Related News