ਅੰਮ੍ਰਿਤਸਰ ''ਚ ਪੁਲਸ ਦੀ ਛਾਪੇਮਾਰੀ ਦੌਰਾਨ ਹੋਇਆ ਡਰਾਮਾ, ਮੁਲਜ਼ਮ ਨੇ ਮਾਰੀ ਛੱਤ ਤੋਂ ਛਾਲ, ਪੜ੍ਹੋ ਪੂਰਾ ਮਾਮਲਾ
Thursday, Sep 01, 2022 - 06:11 PM (IST)
ਅੰਮ੍ਰਿਤਸਰ : ਅੱਜ ਅੰਮ੍ਰਿਤਸਰ ਦੇ ਘਾਹ ਮੰਡੀ ਇਲਾਕੇ 'ਚ ਜਲੰਧਰ ਦੀ ਐਸ.ਟੀ.ਐਫ ਪੁਲਸ ਦੀ ਛਾਪੇਮਾਰੀ ਦੌਰਾਨ ਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ। ਦਰਅਸਲ ਅੱਜ ਸਵੇਰੇ ਪੁਲਸ ਨਸ਼ੇ ਖ਼ਿਲਾਫ਼ ਛਾਪੇਮਾਰੀ ਕਰਨ ਲਈ ਇਸ ਇਲਾਕੇ 'ਚ ਪਹੁੰਚੀ ਸੀ ਤੇ ਪੁਲਸ ਨੂੰ ਵੇਖ ਕੇ ਇੱਕ ਵਿਅਕਤੀ ਭੱਜਣ ਲੱਗਾ ਤਾਂ ਜਿਵੇਂ ਹੀ ਪੁਲਸ ਨੇ ਘੇਰਾਬੰਦੀ ਕੀਤੀ ਤਾਂ ਉਸ ਨੇ ਕੋਠੇ ਤੋਂ ਛਾਲ ਮਾਰ ਦਿੱਤੀ।
ਇਹ ਵੀ ਪੜ੍ਹੋ : ਸਬਸਿਡੀ ਵਾਲੇ ਖੇਤੀ ਸੰਦਾਂ 'ਤੇ ਲੇਜ਼ਰ ਨਾਲ ਲਿਖਿਆ ਜਾਵੇਗਾ ਨੰਬਰ, ਕਾਲਾਬਾਜ਼ਾਰੀ ਨਹੀਂ ਹੋਵੇਗੀ ਬਰਦਾਸ਼ਤ : ਧਾਲੀਵਾਲ
ਕੋਠੇ ਤੋਂ ਡਿੱਗਣ ਨਾਲ ਉਸ ਦੇ ਸੱਟਾਂ ਲੱਗ ਗਈਆਂ। ਇਸ ਦੌਰਾਨ ਪੁਲਸ ਉਸ ਤੋਂ ਪਿਸਤੌਲ ਬਾਰੇ ਪੁੱਛਦੀ ਨਜ਼ਰ ਆਈ। ਫੜੇ ਗਏ ਮੁਲਜ਼ਮ ਦੀ ਪਛਾਣ ਰੋਹਿਤ ਕੁਮਾਰ ਵਜੋਂ ਹੋਈ ਹੈ ਜੋ ਇਕ ਫਰੂਟ ਦੀ ਰੇਹੜੀ ਲਗਾਉਂਦਾ ਹੈ। ਫੜੇ ਗਏ ਮੁਲਜ਼ਮ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਬੇਕਸੂਰ ਹੈ ਤੇ ਇਕ ਆਮ ਫਲ਼ ਵਿਕਰੇਤਾ ਹੈ।
ਉਥੇ ਹੀ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਡੀ.ਜੀ.ਪੀ ਪੰਜਾਬ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਘਾਹ ਮੰਡੀ ਇਲਾਕੇ 'ਚ ਰੇਡ ਕੀਤੀ ਗਈ ਤਾਂ ਪੁਲਸ ਨੂੰ ਦੇਖ ਕੇ ਦੋ ਵਿਅਕਤੀ ਭੱਜਣ ਲੱਗੇ ਤਾਂ ਇਕ ਨੇ ਛੱਤ ਤੋਂ ਛਾਲ ਮਾਰ ਦਿੱਤੀ। ਪੁਲਸ ਨੇ ਮੁਲਜ਼ਮ ਨੂੰ ਕਾਬੂ ਕਰ ਉਸ ਕੋਲੋਂ 100 ਗ੍ਰਾਮ ਹੈਰੋਇਨ, 1 ਦੇਸੀ ਪਿਸਤੌਲ ਤੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਸ ਅਧਿਕਾਰੀ ਨੇ ਕਿਹਾ ਕਿ ਮੁਲਜ਼ਮਾਂ ਕੋਲੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ : 'ਲੰਪੀ ਸਕਿਨ' ਬਿਮਾਰੀ : ਮਰੀਆਂ ਗਾਵਾਂ ਚੁੱਕਣ ਵਾਲੇ ਵਸੂਲ ਰਹੇ ਹਨ 10 ਹਜ਼ਾਰ ਰੁਪਏ ਪ੍ਰਤੀ ਲਾਸ਼