ਵੋਟਾਂ ਦੀ ਗਿਣਤੀ ਨੂੰ ਲੈ ਕੇ ਹੋਏ ਵਿਵਾਦ ਮਗਰੋਂ ਵੋਟਿੰਗ ਸਟਾਫ਼ ਦੀ ਬੱਸ ਨੂੰ ਪਿੰਡ ਵਾਸੀਆਂ ਨੇ ਰੋਕਿਆ
Wednesday, Oct 16, 2024 - 04:19 AM (IST)
ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਵਿਧਾਨ ਸਭਾ ਹਲਕਾ ਦੀਨਾਨਗਰ ਦੇ ਪਿੰਡ ਝਬਕਰਾ ਵਿਖੇ ਵੋਟਾਂ ਦੀ ਗਿਣਤੀ ਨੂੰ ਲੈ ਕੇ ਸਟਾਫ ਅਮਲੇ ਦੀ ਬੱਸ ਨੂੰ ਲੋਕਾਂ ਵੱਲੋਂ ਰੋਕਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਲੋਕਾਂ ਨੇ ਦੱਸਿਆ ਕਿ ਜੋ ਉਮੀਦਵਾਰ ਜੇਤੂ ਰਿਹਾ, ਉਸ ਨੂੰ ਸਟਾਫ ਅਮਲੇ ਵੱਲੋਂ ਜੇਤੂ ਨਹੀਂ ਐਲਾਨਿਆ ਗਿਆ ਅਤੇ ਵਾਰ-ਵਾਰ ਵੋਟਾਂ ਦੀ ਗਿਣਤੀ ਕਰਨ ਦੇ ਬਾਵਜੂਦ ਵੀ ਮੁੜ ਉਸ ਨੂੰ ਸਰਟੀਫਿਕੇਟ ਨਹੀਂ ਦਿੱਤਾ ਗਿਆ।
ਇਸ ਦੇ ਰੋਸ ਵਜੋਂ ਜਦ ਚੋਣ ਅਮਲਾ ਵੋਟਾਂ ਨੂੰ ਗੁਰਦਾਸਪੁਰ ਬੱਸ ਰਾਹੀਂ ਲਿਜਾਣ ਲਈ ਜਾ ਰਿਹਾ ਸੀ ਤਾਂ ਲੋਕਾਂ ਨੇ ਰਸਤੇ ਵਿੱਚ ਰੋਕ ਕੇ ਧਰਨਾ ਲਗਾ ਦਿੱਤਾ। ਖ਼ਬਰ ਲਿਖੇ ਜਾਣ ਤੱਕ ਅਜੇ ਧਰਨਾ ਜਾਰੀ ਸੀ ਤੇ ਇਸ ਮੌਕੇ ਪੁਲਸ ਦੇ ਕਈ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਸਨ ਤੇ ਉਨ੍ਹਾਂ ਵੱਲੋਂ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਨਵਾਂ ਮਾਮਲਾ ; ਪਹਿਲਾਂ 2 ਵੋਟਾਂ ਤੋਂ ਜਿੱਤਿਆ ਉਮੀਦਵਾਰ, ਫ਼ਿਰ ਅਧਿਕਾਰੀਆਂ ਨੇ ਉਹੀ 2 ਵੋਟਾਂ ਕਰ'ਤੀਆਂ ਰੱਦ !
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e