ਕਤਲ ਦੇ ਦੋਸ਼ਾਂ ’ਚ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੂੰ ਕੀਤਾ ਬਰਖ਼ਾਸਤ

07/26/2021 2:23:30 PM

ਗੁਰਦਾਸਪੁਰ (ਸਰਬਜੀਤ) : ਐੱਸ. ਐੱਸ. ਪੀ. ਗੁਰਦਾਸਪੁਰ ਡਾ. ਨਾਨਕ ਸਿੰਘ ਐੱਮ. ਬੀ. ਬੀ. ਐੱਸ., ਆਈ. ਪੀ. ਐੱਸ. ਨੇ ਦੱਸਿਆ ਕਿ ਪਿੰਡ ਗੋਹਰ ਪੋਖਰ ਦੇ ਇੱਕ ਵਿਅਕਤੀ ਨੂੰ ਕਤਲ ਕਰਨ ਦੇ ਦੋਸ਼ ’ਚ ਪੰਜਾਬ ਪੁਲਸ ਦ ਸਬ ਇੰਸਪੈਕਟਰ ਨੂੰ 17 ਜੁਲਾਈ ਦਾ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 1 ਜੁਲਾਈ ਨੂੰ ਪਿੰਡ ਗੋਹਤ ਪੋਕਰ ’ਚ ਮ੍ਰਿਤਕ ਸਤਨਾਮ ਸਿੰਘ ਪੁੱਤਰ ਪ੍ਰੀਤਮ ਸਿੰਘ ਆਪਣੇ ਘਰ ’ਚ ਕੰਮ ਕਰਵਾ ਰਿਹਾ ਸੀ ਅਤੇ ਕੁਝ ਮਲਬਾ ਘਰ ਦੇ ਬਾਹਰ ਲੱਗਾ ਹੋਇਆ ਸੀ। ਜਿਸ ਨੂੰ ਲੈ ਕੇ ਮ੍ਰਿਤਕ ਸਤਨਾਮ ਸਿੰਘ ਅਤੇ ਸਹਾਇਕ ਸਬ-ਇੰਸਪੈਕਟਰ ਲਖਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਗੋਹਤ ਪੋਕਰ ’ਚ ਝਗੜਾ ਹੋ ਗਿਆ। ਜਿਸ ਕਾਰਨ ਸਤਨਾਮ ਸਿੰਘ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : 15 ਅਗਸਤ ਨੂੰ ਦਫ਼ਤਰ ’ਚ ਲੱਗੇਗਾ ਸਿੱਧੂ ਦਾ ਬਿਸਤਰਾ, ਵਿਰੋਧੀਆਂ ਦਾ ਹੋਵੇਗਾ ਗੋਲ

ਜਿਸ ’ਤੇ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ’ਤੇ ਮੁੱਖ ਦੋਸ਼ੀ ਸਹਾਇਕ ਸਬ-ਇੰਸਪੈਕਟਰ ਲਖਵਿੰਦਰ ਸਿੰਘ ਸਮੇਤ ਹੋਰਨਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਇਸ ਕੇਸ ’ਚ ਮੁੱਖ ਦੋਸ਼ੀ ਪੁਲਸ ਅਧਿਕਾਰੀ ਲਖਵਿੰਦਰ ਸਿੰਘ ਫਰਾਰ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ-ਮੁਕੇਰੀਆਂ ਰੋਡ ’ਤੇ ਪੈਂਦੇ ਪੁੱਲ ਤਿੱਬੜੀ ਨੇੜਿਓਂ ਇਕ ਨਾਕੇ ਦੌਰਾਨ ਦੋਸ਼ੀ ਲਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਇਹ ਵੀ ਪੜ੍ਹੋ : ਟੀਕਾਕਰਨ ਤੋਂ ਬਾਅਦ ਵੀ ਕਿਉਂ ਹੁੰਦਾ ਹੈ ਕੋਰੋਨਾ, ਪੜ੍ਹੋ ਪੂਰੀ ਖ਼ਬਰ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 

 


Anuradha

Content Editor

Related News