ਰਾਵੀ ਦਾ ਪਾਣੀ ਰੋਕਣ ਦਾ ਪੰਜਾਬ ਦਾ 'ਫੁਲ ਪਲਾਨ'! (ਵੀਡੀਓ)
Sunday, Feb 24, 2019 - 04:38 PM (IST)
ਦੀਨਾਨਗਰ (ਦੀਪਕ) : ਪੁਲਵਾਮਾ ਹਮਲੇ ਦਾ ਜਵਾਬ ਦੇਣ ਲਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਪਾਕਿਸਤਾਨ ਨੂੰ ਜਾਂਦੇ ਪਾਣੀਆਂ ਨੂੰ ਰੋਕਣ ਦੀ ਜੋ ਸਲਾਹ ਦਿੱਤੀ ਸੀ, ਪੰਜਾਬ ਨੇ ਉਸ ਲਈ ਪਹਿਲਾਂ ਕਦਮ ਪੁੱਟ ਲਿਆ ਹੈ। ਪੰਜਾਬ ਸਰਕਾਰ ਨੇ ਦੀਨਾਨਗਰ ਦੇ ਮਕੋੜਾ ਪੱਤਣ ਦੇ ਰਸਤੇ ਤੋਂ ਲੰਘਣ ਵਾਲੇ ਰਾਵੀ ਦਰਿਆ ਦਾ ਪਾਣੀ ਪਾਕਿਸਤਾਨ ਜਾਣ ਤੋਂ ਰੋਕਣ ਲਈ 1500 ਫੁੱਟ ਦਾ ਵੀਅਰ ਕਮ ਬੇਰਾਜ ਬਣਾਉਣ ਜਾ ਰਹੀ ਹੈ। ਜਿਸ ਨਾਲ ਗੁਰਦਾਸਪੁਰ ਦੇ ਛੇ ਸ਼ਹਿਰਾਂ ਤੇ 100 ਤੋਂ ਜ਼ਿਆਦਾ ਪਿੰਡਾਂ ਨੂੰ ਪੀਣ ਦਾ ਪਾਣੀ ਮਿਲੇਗਾ ਅਤੇ 1 ਲੱਖ ਏਕੜ ਜ਼ਮੀਨ ਨੂੰ ਸਿੰਜਾਈ ਦਾ ਪਾਣੀ ਮਿਲੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਤੇ ਅਰੁਣਾ ਚੌਧਰੀ ਨੇ ਦੱਸਿਆ ਕਿ ਪੰਜਾਬ ਪਾਕਿਸਤਾਨ ਨੂੰ ਜਾਣ ਵਾਲਾ ਪਾਣੀ ਰੋਕਣ ਲਈ ਪੰਜਾਬ ਦਾ ਪ੍ਰਪੋਜਲ ਤਿਆਰ ਹੈ ਤੇ ਉਹ ਜਲਦ ਹੀ ਇਹ ਪ੍ਰਪੋਜਲ ਲੈ ਕੇ ਮੰਤਰੀ ਨਿਤਿਨ ਗਡਕਰੀ ਨੂੰ ਮਿਲਣਗੇ।