ਬਾਬਾ ਨਾਨਕ ਦੇ ਵਿਆਹ ਪੁਰਬ ''ਤੇ ਲਾਈਟਾਂ ਨਾਲ ਸਜਾਇਆ ਜਾ ਰਿਹਾ ਬਟਾਲਾ ਸ਼ਹਿਰ, ਵੇਖੋ ਖ਼ੂਬਸੂਰਤ ਤਸਵੀਰਾਂ
Thursday, Sep 21, 2023 - 06:43 PM (IST)
ਬਟਾਲਾ (ਸਾਹਿਲ)- ਵਿਆਹ ਪੁਰਬ ਸਮਾਗਮ ਨੂੰ ਲੈ ਕੇ ਨਗਰ ਨਿਗਮ ਬਟਾਲਾ ਨੇ ਸ਼ਾਨਦਾਰ ਢੰਗ ਨਾਲ ਸ਼ਹਿਰ ਨੂੰ ਸਜਾਇਆ ਹੈ ਤੇ ਹਰ ਪਾਸੇ ਰੰਗ ਬਿਰੰਗੀਆਂ ਲੜੀਆਂ ਨਾਲ ਬਾਜ਼ਾਰ ਰੁਸ਼ਨਾ ਰਹੇ ਹਨ। ਸ਼ਾਇਰੀ ਭੰਡਾਰੀ ਐੱਸ.ਡੀ.ਐੱਮ. ਕਮ ਕਮਿਸ਼ਨਰ ਨਗਰ ਨਿਗਮ ਬਟਾਲਾ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਵਿਆਹ ਪੁਰਬ ਦੇ ਸ਼ਾਨਦਾਰ ਪ੍ਰਬੰਧ ਕੀਤੇ ਗਏ ਹਨ ਅਤੇ ਪੂਰੇ ਸ਼ਹਿਰ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ ਦੀ ਡਿਜੀਟਲ ਹੋਈ ਵਿਧਾਨ ਸਭਾ ਦੇ ਉਦਘਾਟਨੀ ਸਮਾਗਮ ‘ਚ ਪਹੁੰਚੇ CM ਮਾਨ, ਕਹੀ ਵੱਡੀ ਗੱਲ
ਉਨ੍ਹਾਂ ਦੱਸਿਆ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਆਉਣ ਵਾਲੇ ਨਗਰ ਕੀਰਤਨ ਰੂਟ ਦੀ ਸ਼ਾਨਦਾਰ ਸਜਾਵਟ ਕੀਤੀ ਗਈ ਹੈ ਅਤੇ 22 ਸਤੰਬਰ ਨੂੰ ਗੁਰੂਦੁਆਰਾ ਡੇਰਾ ਸਾਹਿਬ ਬਟਾਲਾ ਤੋਂ ਨਿਕਲਣ ਵਾਲੇ ਨਗਰ ਕੀਰਤਨ ਸਬੰਧੀ ਸਮੁੱਚੇ ਰੂਟ 'ਤੇ ਸ਼ਹਿਰ ਅੰਦਰ ਸ਼ਾਨਦਾਰ ਸਜਾਵਟ ਕੀਤੀ ਗਈ ਹੈ।
ਇਹ ਵੀ ਪੜ੍ਹੋ- ਜੋਤੀ ਨੂਰਾਂ ਦੀਆਂ ਫਿਰ ਵਧੀਆਂ ਮੁਸ਼ਕਲਾਂ, ਛੋਟੀ ਭੈਣ ਨੇ ਲਾਏ ਇਹ ਇਲਜ਼ਾਮ (ਦੇਖੋ ਵੀਡੀਓ)
ਉਨ੍ਹਾਂ ਅੱਗੇ ਦੱਸਿਆ ਕਿ ਮਾਤਾ ਸੁਲੱਖਣੀ ਜੀ ਯਾਦਗਾਰੀ ਗੇਟ, ਸੁਭਾਸ਼ ਪਾਰਕ ਸ਼ਿਵ ਕੁਮਾਰ ਬਟਾਲਵੀ ਆਡੋਟੋਰੀਅਮ, ਹੰਸਲੀ ਪੁਲ (ਚੋਂਕ), ਸੁੱਖ ਸਿੰਘ ਮਹਿਤਾਬ ਸਿੰਘ ਚੌਂਕ, ਗਾਂਧੀ ਚੌਂਕ, ਰੇਲਵੇ ਫਲਾਈ ਓਵਰ, ਅੱਚਲੀ ਗੇਟ, ਸ਼ੇਰਾਂ ਵਾਲਾ ਦਰਵਾਜ਼ਾ, ਨਹਿਰੂ ਗੇਟ ਆਦਿ ਸ਼ਾਨਦਾਰ ਰੰਗ ਬਿਰੰਗੀਆਂ ਲੜੀਆਂ ਨਾਲ ਸਜਾਏ ਗਏ ਹਨ। ਇਸ ਤੋਂ ਇਲਾਵਾ ਸ਼ਹਿਰ 'ਚ ਸ਼ਾਨਦਾਰ ਸਵਾਗਤੀ ਗੇਟ, ਸ਼ਹਿਰ ਦੇ ਵੱਖ-ਵੱਖ ਚੌਂਕਾਂ ਆਦਿ ਨੂੰ ਖ਼ੂਬਸੂਰਤ ਦਿੱਖ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਅਜਨਾਲਾ 'ਚ ਸ਼ਰਮਨਾਕ ਘਟਨਾ, ਚਾਹ 'ਚ ਨਸ਼ੀਲਾ ਪਦਾਰਥ ਮਿਲਾਕੇ 22 ਸਾਲਾ ਕੁੜੀ ਨਾਲ ਟੱਪੀਆਂ ਹੱਦਾਂ
ਉਨ੍ਹਾਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਿਆਹ ਪੁਰਬ ਸਮਾਗਮ 'ਚ ਪੂਰੇ ਉਤਸ਼ਾਹ ਨਾਲ ਸ਼ਿਰਕਤ ਕਰਨ ਅਤੇ ਪ੍ਰਸ਼ਾਸਨ ਨਾਲ ਸਹਿਯੋਗ ਕਰਦਿਆਂ ਵਿਆਹ ਪੁਰਬ ਸਮਾਗਮ ਸਫ਼ਲਤਾਪੂਰਵਕ ਢੰਗ ਨਾਲ ਨੇਪਰੇ ਚਾੜ੍ਹਣ ਵਿੱਚ ਸਹਿਯੋਗ ਕਰਨ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8