ਛੱਪੜ ’ਚ ਡੁੱਬਣ ਕਾਰਨ ਨੌਜਵਾਨ ਦੀ ਮੌਤ

Sunday, Jul 28, 2024 - 11:48 AM (IST)

ਰਾਜਾਸਾਂਸੀ (ਜਿਰਵੈਲ)- ਛੱਪੜ ’ਚ ਡੁੱਬਣ ਕਾਰਨ ਪਿੰਡ ਮਲੂਨੰਗਲ ਦੇ ਨੌਜਵਾਨ ਦੀ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਕਸ਼ਮੀਰ ਸਿੰਘ ਨੇ ਦੱਸਿਆ ਕਿ ਮੇਰੇ ਪੁੱਤਰ ਅਜੀਤ ਸਿੰਘ ਦੀ ਛੱਪੜ ਦੇ ਕਿਨਾਰੇ ਗਰਿੱਲਾਂ ਨਾ ਹੋਣ ਕਾਰਨ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਅਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਜਾਵੇ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਨੇੜੇ ਹੀ ਇੱਥੇ ਸਰਕਾਰੀ ਸਕੂਲ ਹੈ, ਜਿੱਥੇ ਛੋਟੇ-ਛੋਟੇ ਬੱਚੇ ਪੜ੍ਹਦੇ ਹਨ ਅਤੇ ਸਕੂਲ ਦੇ ਬੱਚੇ ਖੇਡਦੇ ਸਮੇਂ ਛੱਪੜ ਦੇ ਕਿਨਾਰਿਆਂ ਤੇ ਜਾਂਗਲਾ ਨਾ ਹੋਣ ਕਾਰਨ ਛੱਪੜ ਵਿੱਚ ਡਿੱਗ ਸਕਦੇ ਹਨ |

ਇਹ ਵੀ ਪੜ੍ਹੋ- ਗਰਮੀ ਕਾਰਨ ਰਜਬਾਹੇ 'ਚ ਨਹਾਉਂਦਿਆਂ ਦੋ ਵਿਦਿਆਰਥੀ ਰੁੜੇ, 1 ਦੀ ਹੋਈ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News