ਵੱਖ-ਵੱਖ ਥਾਵਾਂ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁੱਧ ਕਾਂਗਰਸੀ ਆਗੂਆਂ-ਵਰਕਰਾਂ ਨੇ ਕੀਤੇ ਰੋਸ ਵਿਖਾਵੇ

Wednesday, Jan 22, 2025 - 04:07 PM (IST)

ਵੱਖ-ਵੱਖ ਥਾਵਾਂ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁੱਧ ਕਾਂਗਰਸੀ ਆਗੂਆਂ-ਵਰਕਰਾਂ ਨੇ ਕੀਤੇ ਰੋਸ ਵਿਖਾਵੇ

ਸੁਜਾਨਪੁਰ/ਪਠਾਨਕੋਟ ( ਹੀਰਾ ਲਾਲ, ਸ਼ਾਰਦਾ)- ਕਾਂਗਰਸ ਹਾਈਕਮਾਂਡ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਬਾਰੇ ਭੱਦੀ ਸ਼ਬਦਾਵਲੀ ਖ਼ਿਲਾਫ਼ ਮੰਗਲਵਾਰ ਹਲਕਾ ਭੋਆ ਦੇ ਬਲਾਕ ਤਾਰਾਗੜ੍ਹ ਅਤੇ ਸਰਨਾ ਵਿਖੇ ਹਲਕਾ ਇੰਚਾਰਜ ਅਤੇ ਗ਼ਰੀਬਾਂ ਦੇ ਮਸੀਹਾ ਅਤੇ ਕਾਂਗਰਸ ਪਾਰਟੀ ਦੇ ਧਾਕੜ ਸਾਬਕਾ ਵਿਧਾਇਕ ਸ਼੍ਰੀ ਜੋਗਿੰਦਰ ਪਾਲ ਦੀ ਯੋਗ ਅਗਵਾਈ ਹੇਠ ਜੈ ਬਾਪੂ, ਜੈ ਭੀਮ, ਜੈ ਸਵਿਧਾਨ ਦੀ ਮੁਹਿੰਮ ਨੂੰ ਜਾਰੀ ਰੱਖਦਿਆਂ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰ ਸਹਿਬਾਨਾਂ ਨੇ ਜ਼ਬਰਦਸਤ ਰੋਸ ਵਿਖਾਵੇ ਕੀਤੇ ਅਤੇ ਅਮਿਤ ਸ਼ਾਹ ਦੀ ਬਰਖਾਸਤੀ ਦੀ ਮੰਗ ਕੀਤੀ। ਰੋਸ ਵਿਖਾਵਿਆਂ ’ਚ ਭਾਰੀ ਜਨ ਸੈਲਾਬ ਜੋਗਿੰਦਰ ਪਾਲ ਭੋਆ ਦੀ ਲੋਕਾਂ ’ਚ ਹਰਮਨ ਪਿਆਰਤਾ ਨੂੰ ਦਰਸਾ ਰਿਹਾ ਸੀ।

ਇਸ ਮੌਕੇ ’ਤੇ ਸਾਬਕਾ ਚੇਅਰਮੈਨ ਅਤੇ ਮੌਜੂਦਾ ਸਰਪੰਚ ਸਿਹੋੜਾ ਕਲਾ ਰਾਜ ਕੁਮਾਰ ਰਾਜਾ, ਸਤੀਸ਼ ਸਰਨਾ, ਜ਼ਿਲ੍ਹਾ ਉੱਪ-ਪ੍ਰਧਾਨ ਤਿਲਕ ਰਾਜ, ਗੋਰਾ ਸੈਣੀ, ਸਤੀ, ਜੱਟ ਪੰਮਾ, ਰਕੇਸ਼ ਬੌਬੀ, ਬਲਾਕ ਸੰਮਤੀ ਮੈਂਬਰ ਪ੍ਰੇਮ ਕੁਮਾਰ, ਅੰਕਿਤ ਨੁਮਾਲਾ, ਸਤੀਸ਼ ਠਾਕੁਰ ਪੁਰ, ਬਹਾਦਰ ਸਿੰਘ, ਸੰਮੀ ਕੁਮਾਰ, ਵਿਜੇ ਕੁਮਾਰ, ਕਵੀ ਰਾਜ, ਕਰਤਾਰ ਸੈਣੀ, ਰਾਜੇਸ਼ ਠਾਕੁਰ, ਤਰਸੇਮ ਰੱਤੜਵਾਂ, ਸੁਰਜੀਤ ਸਿੰਘ, ਅਰੁਣ ਜਸਵਾਲੀ, ਜਰਨੈਲ ਸਿੰਘ,ਮਿੱਕੀ ਠਾਕੁਰ, ਸਰਪੰਚ ਡਾਕਟਰ ਸੋਹਨ ਲਾਲ ਸੋਨੀ ਅਤੇ ਕੁਲਜੀਤ ਸੈਣੀ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ। ਮੀਡੀਆ ਨਾਲ ਇਹ ਜਾਣਕਾਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਜ਼ਦੀਕੀ ਸਾਥੀ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜਨ ਨੇ ਸਾਂਝੀ ਕੀਤੀ।

ਇਹ ਵੀ ਪੜ੍ਹੋ : UK ਜਾਂਦੇ ਜਹਾਜ਼ 'ਚ ਕੁੱਲ੍ਹੜ ਪਿੱਜ਼ਾ ਕੱਪਲ ਨਾਲ ਹੋਇਆ ਕੁਝ ਅਜਿਹਾ, ਵੀਡੀਓ ਹੋ ਗਈ ਵਾਇਰਲ

PunjabKesari

ਰਾਜਾ ਵੜਿੰਗ ਦੀ ਅਗਵਾਈ 'ਚ ਕੀਤਾ ਗਿਆ ਰੋਸ ਵਿਖਾਵਾ 
ਕਾਲਾ ਅਫਗਾਨਾ/ਧਿਆਨਪੁਰ, (ਬਲਵਿੰਦਰ)-ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ-ਨਿਰਦੇਸਾਂ ਹੇਠ ਸੰਵਿਧਾਨ ਬਚਾਓ ਰੈਲੀ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਚੈਅਰਮੈਨ ਰਵੀਨੰਦਨ ਸਿੰਘ ਬਾਜਵਾ ਦੀ ਅਗਵਾਈ ਹੇਠ 'ਤੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਭਾਲੋਵਾਲੀ ਦੇ ਯਤਨਾਂ ਸਦਕਾ ਪਿੰਡ ਮੰਜਿਆਂਵਾਲ ਦੇ ਨਜ਼ਦੀਕ ਸਥਾਪਤ ਧੰਨ-ਧੰਨ ਬਾਬਾ ਦੀਪ ਸਿੰਘ ਜੀ ਟਾਈਲ ਫੈਕਟਰੀ ਵਿਖੇ ਕਾਂਗਰਸੀ ਆਗੂਆਂ ਵੱਲੋਂ ਭਾਰੀ ਰੋਸ ਵਿਖਾਵਾ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦ ਤੱਕ ਭਾਜਪਾ ਦੇ ਅਮਿਤ ਸ਼ਾਹ ਮੁਆਫ਼ੀ ਨਹੀਂ ਮੰਗਦੇ ਜਾਂ ਅਸਤੀਫ਼ਾ ਨਹੀਂ ਦਿੰਦੇ।

ਇਹ ਵੀ ਪੜ੍ਹੋ : ਵਾਹਨ ਚਾਲਕ ਹੋ ਜਾਣ ਸਾਵਧਾਨ ! ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ...

ਇਸ ਮੌਕੇ ਬਲਾਕ ਯੂਥ ਪ੍ਰਧਾਨ ਕਰਨ ਮੁਰੀਦਕੇ, ਨਿਰਮਲ ਸਿੰਘ ਸਾਬਕਾ ਸਰਪੰਚ ਕਿਲਾ ਦੇਸਾ ਸਿੰਘ, ਮਾਸਟਰ ਸਮਰਾਜ ਸਿੰਘ ਕਾਲਾ ਅਫਗਾਨਾ, ਅਵਤਾਰ ਸਿੰਘ ਸਾਬਕਾ ਸਰਪੰਚ ਤੇਜਾ, ਗੁਰਵਿੰਦਰ ਸਿੰਘ ਮੰਜਿਆਂਵਾਲ ਸੀਨੀਅਰ ਕਾਂਗਰਸੀ ਆਗੂ, ਗੁਰਸੇਵਕ ਸਿੰਘ ਲਾਲੀ ਸਾਬਕਾ ਸਰਪੰਚ ਮੰਜਿਆਂਵਾਲ, ਜੰਗ ਬਹਾਦਰ ਸਿੰਘ ਸਾਬਕਾ ਸਰਪੰਚ ਖੋਖਰ, ਹਰਦੀਪ ਸਿੰਘ ਸਾਬਕਾ ਸਰਪੰਚ ਬੁਲੋਵਾਲ, ਸਾਬਕਾ ਸਰਪੰਚ ਗੁਰਸ਼ਰਨ ਸਿੰਘ ਲਾਡਾ ਘਣੀਏਂ ਕੇ ਬਾਂਗਰ, ਧਰਮ ਸਿੰਘ ਸਾਬਕਾ ਸਰਪੰਚ ਸੇਖਵਾਂ, ਹਰਵਿੰਦਰ ਸਿੰਘ ਸੋਨੀ ਸਾਬਕਾ ਸਰਪੰਚ ਅਲੀਵਾਲ ਜੱਟਾਂ, ਨਵਜੋਤ ਸਿੰਘ ਕਾਲਾ ਅਫਗਾਨਾ, ਲਵਰਾਜ ਸਿੰਘ ਸਾਬਕਾ ਸਰਪੰਚ ਪੰਨਵਾ, ਜੰਗ ਬਹਾਦਰ ਸਿੰਘ ਸਾਬਕਾ ਸਰਪੰਚ ਖੋਖਰ, ਨਿਸ਼ਾਨ ਸਿੰਘ ਸਾਬਕਾ ਸਰਪੰਚ ਮਲਿਕਵਾਲ, ਹਰਵਿੰਦਰ ਸਿੰਘ ਲੰਗਰਵਾਲ, ਕੁਲਜਿੰਦਰ ਸਿੰਘ ਸਰਪੰਚ ਅਵਾਨ, ਧਰਮਜੀਤ ਸਿੰਘ ਕਾਲਾ ਅਫਗਾਨਾ, ਗੁਰਜੀਤ ਸਿੰਘ ਸਰਪੰਚ ਫੱਤੇਵਾਲ, ਧਰਮਜੀਤ ਸਿੰਘ ਕਾਲਾ ਅਫਗਾਨਾ, ਹਰਜੀਤ ਸਿੰਘ ਤੇਜਾ ਕਲਾਂ ਤੇ ਹੋਰ ਕਾਂਗਰਸੀ ਆਗੂ ਹਾਜਰ ਸਨ। ਇਸ ਮੌਕੇ ਬਲਵਿੰਦਰ ਸਿੰਘ ਭਾਲੋਵਾਲੀ ਨੇ ਆਏ ਹੋਏ ਸਾਰੇ ਕਾਂਗਰਸੀ ਆਗੂਆਂ ਦਾ ਧੰਨਵਾਦ ਕੀਤਾ।

PunjabKesari

ਇਹ ਵੀ ਪੜ੍ਹੋ : ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, ਬੰਦ ਰਹਿਣਗੇ ਇਹ Main ਰਸਤੇ, ਜਾਣੋ ਕੀ ਰਿਹਾ ਕਾਰਨ

ਮਨਦੀਪ ਸਿੰਘ ਰੰਗੜ ਨੰਗਲ ਦੀ ਅਗਵਾਈ ’ਚ ਘੁਮਾਣ ਵਿਖੇ ਅਮਿਤ ਸਾਹ ਖ਼ਿਲਾਫ਼ ਕੀਤਾ ਰੋਸ ਵਿਖਾਵਾ
ਬਟਾਲਾ/ਸ਼੍ਰੀ ਹਰਗੋਬਿੰਦਪੁਰ ਸਾਹਿਬ/ਘੁਮਾਣ (ਬੇਰੀ, ਸਰਬਜੀਤ, ਰਮੇਸ਼)-ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ ਦੀ ਅਗਵਾਈ ’ਚ ਘੁਮਾਣ ਵਿਖੇ ਮਹਾਤਮਾ ਗਾਂਧੀ ਅਤੇ ਬਾਬਾ ਸਾਹਿਬ ਅੰਬੇਡਕਰ ਅਤੇ ਸੰਵਿਧਾਨ ਦਾ ਨਿਰਾਦਰ ਕਰਨ ਵਾਲਿਆਂ ਖ਼ਿਲਾਫ਼ ਜੰਮ ਕੇ ਰੋਸ ਵਿਖਾਵਾ ਕੀਤਾ। ਇਸ ਮੌਕੇ ਕਾਂਗਰਸ ਪਾਰਟੀ ਦੇ ਆਗੂਆਂ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸਾਹ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਭਾਜਪਾ ਸਰਕਾਰ ਵਿੱਚ ਸੰਵਿਧਾਨ ਦੀ ਰਚਨਾ ਕਰਨ ਵਾਲਿਆਂ ਦਾ ਨਿਰਾਦਰ ਕੀਤਾ ਜਾ ਰਿਹਾ ਹੈ, ਜੋ ਕਿ ਨਾ ਸਹਿਣਯੋਗ ਹੈ। ਉਨ੍ਹਾਂ ਕਿਹਾ ਕਿ ਅਮਿਤ ਸਾਹ ਆਪਣੇ ਇਸ ਬਿਆਨ ‘ਤੇ ਮੁਆਫੀ ਮੰਗਣ ‘ਤੇ ਅਸਤੀਫਾ ਦੇਣ ,ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਰੋਸ ਹੋਰ ਵੀ ਵਧੇਗਾ। ਇਸ ਮੌਕੇ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਘੁਮਾਣ ਦੇ ਮੁੱਖ ਬਾਜ਼ਾਰ ਵਿਚ ਤਖ਼ਤੀਆਂ ਫੜ ਕੇ ਭਾਜਪਾ ਖ਼ਿਲਾਫ਼ ਰੋਸ ਵਿਖਾਵਾ ਕੀਤਾ।

ਇਸ ਮੌਕੇ ਬਲਾਕ ਪ੍ਰਧਾਨ ਸਾਹਿਬ ਸਿੰਘ ਮੰਡ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਢੱਡੇ, ਬਚਿੱਤਰ ਸਿੰਘ ਜਾਲੀਆਂ, ਕਸ਼ਮੀਰ ਸਿੰਘ ਨੱਤ, ਸਾਬਕਾ ਸਰਪੰਚ ਪਰਵਿੰਦਰ ਸਿੰਘ ਦੜੇਵਾਲੀ, ਰਣਜੀਤ ਸਿੰਘ ਵੈਰੋਨੰਗਲ, ਜਗਜੀਤ ਸਿੰਘ ਅੰਮੋਨੰਗਲ, ਮਨਜਿੰਦਰ ਸਿੰਘ ਮਿਸਰਪੁਰਾ, ਹਰਤਾਜ ਸਿੰਘ ਸੁੱਖਾਚਿੜਾ, ਸੁੱਚਾ ਸਿੰਘ, ਮਲਕੀਤ ਸਿੰਘ, ਡਾ: ਚਰਨਜੀਤ ਸਿੰਘ ਚੰਨਾ ਘੁਮਾਣ, ਅਮਰਜੀਤ ਸਿੰਘ ਮਾੜੂ, ਬਲਵਿੰਦਰ ਸਿੰਘ ਪੁਰੀਆਂ ,ਮਨਜੀਤ ਸਿੰਘ ,ਪ੍ਰੀਤਮ ਸਿੰਘ ਮਿਸਰਪੁਰਾ, ਅਰਮਿੰਦਰ ਸਿੰਘ ਮਿਸਰਪੁਰਾ, ਲਾਭ ਸਿੰਘ ਸਿੰਘ, ਮਲਵਿੰਦਰ ਸਿੰਘ ਢਡਿਆਲਾ, ਸੁਖਵਿੰਦਰ ਸਿੰਘ, ਜੋਗਿੰਦਰ ਸਿੰਘ ਰਿਆੜ, ਸੁੱਚਾ ਸਿੰਘ ਮਠੋਲਾ, ਵਿਰਸਾ ਸਿੰਘ, ਸਰਤਾਜ ਸਿੰਘ, ਹਰਨੇਕ ਸਿੰਘ, ਸਰਪੰਚ ਸੁਰਜੀਤ ਸਿੰਘ ਮਨੇਸ, ਹਰਦੀਪ ਸਿੰਘ, ਡਾ: ਕੇਵਲ ਸਿੰਘ, ਸਰਬਜੀਤ ਸਿੰਘ, ਡਾ: ਸੁਰਿੰਦਰ ਸਿੰਘ ਭਾਟੀਆ, ਕੁਲਵਿੰਦਰ ਸਿੰਘ ਵੈਰੋਨੰਗਲ, ਮੰਗਲ ਸਿੰਘ ਸਾਗਰਪੁਰ, ਰੁਪਿੰਦਰ ਸਿੰਘ ਸਾਗਰਪੁਰ, ਕਰਮਜੀਤ ਸਿੰਘ ਸਾਗਰਪੁਰ, ਬਲਦੇਵ ਸਿੰਘ ਪ੍ਰਧਾਨ, ਨਿਰਮਲ ਸਿੰਘ, ਨੱਥਾ ਸਿੰਘ ਗੰਡੇਕੇ, ਗੁਰਦੇਵ ਸਿੰਘ ਲਾਡੀ, ਪਰਮਜੀਤ ਸਿੰਘ ਸਾਬਕਾ ਸਰਪੰਚ ਬੋਲੇਵਾਲ, ਗੁਰਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ।
ਇਹ ਵੀ ਪੜ੍ਹੋ : ਹਾਈ ਅਲਰਟ 'ਤੇ ਪੰਜਾਬ, ਪੁਲਸ ਮੁਲਾਜ਼ਮਾਂ ਨੂੰ ਜਾਰੀ ਹੋ ਗਏ ਸਖ਼ਤ ਹੁਕਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News