ਕਾਂਗਰਸ ਪਾਰਟੀ ਨੂੰ ਜ਼ਮੀਨੀ ਪੱਧਰ ''ਤੇ ਕਰਾਂਗੇ ਮਜ਼ਬੂਤ : ਬੁਲਾਰੀਆ

Monday, May 16, 2022 - 08:01 PM (IST)

ਕਾਂਗਰਸ ਪਾਰਟੀ ਨੂੰ ਜ਼ਮੀਨੀ ਪੱਧਰ ''ਤੇ ਕਰਾਂਗੇ ਮਜ਼ਬੂਤ : ਬੁਲਾਰੀਆ

ਅੰਮ੍ਰਿਤਸਰ (ਸਰਬਜੀਤ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਾਈਸ ਪ੍ਰਧਾਨ ਇੰਦਰਬੀਰ ਸਿੰਘ ਬੁਲਾਰੀਆ ਦੀ ਅਗਵਾਈ ਹੇਠ ਕਾਂਗਰਸੀ ਕੌਂਸਲਰਾਂ ਅਤੇ ਵਾਰਡ ਪ੍ਰਧਾਨਾਂ ਦੀ ਮੀਟਿੰਗ ਹੋਈ। ਇਸ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਸਾਊਥ-2 ਤੋਂ ਬੀ. ਆਰ. ਓ. ਹਰਚਰਨ ਸਿੰਘ ਸੋਹਲ ਨੇ ਕਾਂਗਰਸੀ ਕੌਂਸਲਰਾਂ ਤੇ ਹੋਰ ਆਗੂਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਦੌਰਾਨ ਹਲਕਾ ਦੱਖਣੀ ਦੇ ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਅਤੇ ਹਰਚਰਨ ਸਿੰਘ ਸੋਹਲ ਨੇ ਸਾਂਝੇ ਤੌਰ 'ਤੇ ਆਏ ਹੋਏ ਕਾਂਗਰਸੀ ਕੌਂਸਲਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਾਂਗਰਸ ਹਾਈਕਮਾਨ ਨੇ ਆਉਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਤਿਆਰ ਰਹਿਣ ਦੇ ਆਦੇਸ਼ ਦਿੱਤੇ ਹਨ। ਇਸ ਸਬੰਧੀ ਹਰੇਕ ਵਾਰਡ ਦੇ ਕੌਂਸਲਰ ਬੂਥ ਪੱਧਰ 'ਤੇ ਕਾਂਗਰਸੀ ਵਰਕਰਾਂ ਦੀਆਂ ਨਵੀਆਂ ਨਿਯੁਕਤੀਆਂ ਸ਼ੁਰੂ ਕਰ ਦੇਣ, ਜਿਸ ਨਾਲ ਕਾਂਗਰਸ ਪਾਰਟੀ ਜ਼ਮੀਨੀ ਪੱਧਰ 'ਤੇ ਹੋਰ ਵੀ ਮਜ਼ਬੂਤ ਹੋਵੇਗੀ।

ਇਹ ਵੀ ਪੜ੍ਹੋ : 2 ਸਿੱਖਾਂ ਦੇ ਕਤਲ ਮਾਮਲੇ ’ਚ ਸਰਨਾ ਭਰਾਵਾਂ ਨੇ ਪਾਕਿ ਹਾਈ ਕਮਿਸ਼ਨਰ ਨੂੰ ਦਿੱਤਾ ਮੰਗ-ਪੱਤਰ

ਉਨ੍ਹਾਂ ਕਿਹਾ ਕਿ ਹਲਕਾ ਦੱਖਣੀ ਤੋਂ ਮੌਜੂਦਾ ਕਾਂਗਰਸੀ ਕੌਂਸਲਰ ਆਪਣੀਆਂ ਲਿਸਟਾਂ ਅਨੁਸਾਰ ਇਹ ਕਾਰਵਾਈ ਜਲਦ ਤੋਂ ਜਲਦ ਸ਼ੁਰੂ ਕਰ ਲੈਣ, ਜਿਸ ਸਬੰਧੀ ਆਉਣ ਵਾਲੇ ਕੁਝ ਹੀ ਦਿਨਾਂ ਵਿੱਚ ਇਸ ਦੀ ਰਿਪੋਰਟ ਹਾਈਕਮਾਨ ਨੂੰ ਭੇਜੀ ਜਾਵੇਗੀ। ਇਸ ਦੌਰਾਨ ਇੰਦਰਬੀਰ ਸਿੰਘ ਬੁਲਾਰੀਆ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਲਗਾਈਆਂ ਗਈਆਂ ਡਿਊਟੀਆਂ ਅਨੁਸਾਰ ਉਹ 5 ਜ਼ਿਲ੍ਹਿਆਂ ਦੇ ਨਾਲ-ਨਾਲ ਹਲਕਾ ਦੱਖਣੀ ਨੂੰ ਵੀ ਖਾਸ ਤੌਰ 'ਤੇ ਸਮਾਂ ਦੇਣਗੇ।

ਇਹ ਵੀ ਪੜ੍ਹੋ : ਭਾਕਿਯੂ ਦੇ ਦੋਫਾੜ ਹੋਣ 'ਤੇ ਭੜਕੇ ਰਾਕੇਸ਼ ਟਿਕੈਤ, ਕਿਹਾ- ਸਰਕਾਰ ਆਪਣੇ ਮਨਸੂਬਿਆਂ 'ਚ ਹੋ ਰਹੀ ਕਾਮਯਾਬ

ਮੀਟਿੰਗ 'ਚ ਪਹੁੰਚੇ ਓ. ਐੱਸ. ਡੀ. ਰਵਿੰਦਰਪਾਲ ਸਿੰਘ ਰਾਜੂ, ਦਲਬੀਰ ਸਿੰਘ ਮੰਮਣਕੇ, ਮੋਹਨ ਸਿੰਘ ਮਾੜੀਮੇਘਾ, ਜਤਿੰਦਰਪਾਲ ਸਿੰਘ ਘੋਗਾ, ਅਸ਼ਵਨੀ ਕਾਲੇਸ਼ਾਹ, ਬਲਦੇਵ ਸਿੰਘ ਸੰਧੂ, ਜਸਵਿੰਦਰ ਸਿੰਘ ਸ਼ੇਰਗਿੱਲ, ਬਲਵਿੰਦਰ ਸਿੰਘ ਨਵਾਂਪਿੰਡ, ਸੰਨੀ ਕੁੰਦਰਾ, ਗਗਨਦੀਪ ਸਿੰਘ ਸਹਿਜਰਾ (ਸਾਰੇ ਕੌਂਸਲਰ) ਤੋਂ ਇਲਾਵਾ ਇੰਚਾਰਜ ਪਵਨ ਕੁਮਾਰ ਪੰਮਾ, ਵਾਰਡ ਪ੍ਰਧਾਨ ਰਵੀ ਸੁਲਤਾਨਵਿੰਡ, ਅੰਗਰੇਜ ਸਿੰਘ ਤੇ ਹੋਰ ਆਗੂਆਂ ਨੇ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਉਹ ਆਉਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਦੀਆਂ ਤਿਆਰੀਆਂ ਪੂਰੇ ਤਨ-ਮਨ ਨਾਲ ਕਰ ਰਹੇ ਹਨ ਅਤੇ ਇਹ ਚੋਣਾਂ ਸ਼ਾਨ ਨਾਲ ਜਿੱਤਦੇ ਹੋਏ ਨਗਰ ਨਿਗਮ 'ਤੇ ਇਕ ਵਾਰ ਫਿਰ ਤੋਂ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕਰਾਂਗੇ। ਇਸ ਮੌਕੇ ਬਲਵਿੰਦਰ ਸਿੰਘ, ਡਾ. ਸੁਪਿੰਦਰ ਸਿੰਘ, ਜਸਪ੍ਰੀਤ ਸਿੰਘ, ਗੁਰਪਾਲ ਸਿੰਘ, ਸਤਬੀਰ ਸਿੰਘ , ਬਲਬੀਰ ਸਿੰਘ, ਅਵਤਾਰ ਸਿੰਘ, ਇੰਚਾਰਜ ਰਾਜੂ, ਪ੍ਰਸ਼ਾਂਤ ਚੌਹਾਨ, ਰਾਜੂ ਮਲਹੋਤਰਾ ਤੇ ਪ੍ਰਿਥੀਪਾਲ ਸਿੰਘ ਵੀ ਹਾਜ਼ਰ ਸਨ।


author

Mukesh

Content Editor

Related News