ਕਾਂਗਰਸੀ ਲੀਡਰਸ਼ਿਪ ਨੂੰ ਬਜਟ ਸੈਸ਼ਨ ’ਚ ਗੰਭੀਰਤਾ ਨਾਲ ਨਿਭਾਉਣੀ ਹੋਵੇਗੀ ਵਿਰੋਧੀ ਧਿਰ ਦੀ ਭੂਮਿਕਾ

03/02/2024 11:13:03 AM

ਪਠਾਨਕੋਟ (ਸ਼ਾਰਦਾ)- ਮਾਰਚ ਦਾ ਮਹੀਨਾ ਸ਼ੁਰੂ ਹੁੰਦੇ ਹੀ ਲੋਕ ਸਭਾ ਚੋਣਾਂ ਦੀ ਆਹਟ ਹੁਣ ਸਿਆਸੀ ਪਾਰਟੀਆਂ ਦੀਆਂ ਚਿੰਤਾਵਾਂ ਨੂੰ ਵਧਾ ਰਹੀ ਹੈ। ਪੰਜਾਬ ’ਚ ਸਾਰੀਆਂ ਪਾਰਟੀਆਂ ਅਜੇ ਵੀ ਅਨਿਸ਼ਚਿਤਤਾ ਭਰੀ ਰਾਜਨੀਤੀ ਕਾਰਨ ਭਰਮ ਦੀ ਸਥਿਤੀ ’ਚ ਹਨ ਕਿ ਪੰਜਾਬ ਦੀ ਜਨਤਾ ਲੋਕ ਸਭਾ ’ਚ ਕੀ ਮਨ ਬਣਾਉਂਦੀ ਹੈ ਅਤੇ ਕਿਸ ਪਾਰਟੀ ਨੂੰ ਆਪਣਾ ਆਸ਼ੀਰਵਾਦ ਦਿੰਦੀ ਹੈ। ਪੂਰੀ ਚੋਣ ਪ੍ਰਕਿਰਿਆ ਅਗਲੇ 60 ਦਿਨਾਂ ’ਚ ਪੂਰਨ ਹੋਣੀ ਹੈ ਅਤੇ ਮੱਧ ਮਈ ਵਿਚ ਨਵੀਂ ਸਰਕਾਰ ਦਾ ਗਠਨ ਹੋਣਾ ਹੈ। ਅਜਿਹੇ ਹਾਲਾਤ ’ਚ ਸਮਾਂ ਇੰਨਾ ਘੱਟ ਰਹਿ ਗਿਆ ਹੈ ਕਿ ਉਮੀਦਵਾਰ ਕਿਸ ਤਰ੍ਹਾਂ ਵੋਟਰਾਂ ਨਾਲ ਆਪਣਾ ਸੰਪਰਕ ਸਾਧ ਸਕਣਗੇ, ਉਸ ਨੂੰ ਲੈ ਕੇ ਉਨ੍ਹਾਂ ਦੀਆਂ ਚਿੰਤਾ ਜਾਇਜ਼ ਹੈ।

ਇਹ ਵੀ ਪੜ੍ਹੋ : ਲੱਖਾਂ ਰੁਪਏ ਖ਼ਰਚ ਕਰ ਵਿਦੇਸ਼ ਭੇਜੀ ਨੂੰਹ ਨੇ ਕੀਤੀ ਅਜਿਹੀ ਕਰਤੂਤ, ਮੁੰਡਾ ਹੋਇਆ ਮਾਨਸਿਕ ਰੋਗੀ

ਸੱਤਾਸੀਨ ਆਮ ਆਦਮੀ ਪਾਰਟੀ ਨੇ 13 ਉਮੀਦਵਾਰਾਂ ਨੂੰ ਮੈਦਾਨ ’ਚ ਉਤਾਰਦੀ ਹੈ, ਜਿਸ ’ਚ ਜਲੰਧਰ ਨੂੰ ਛੱਡ ਕੇ ਬਾਕੀ 12 ਸਥਾਨਾਂ ’ਤੇ ਨਵੇਂ ਉਮੀਦਵਾਰ ਹੋਣਗੇ ਅਤੇ ਉਨ੍ਹਾਂ ਨੂੰ ਇੰਨੇ ਘੱਟ ਸਮੇਂ ’ਚ ਆਪਣੀ ਗੱਲ ਆਮ ਜਨਤਾ ਤੱਕ ਪਹੁੰਚਾਉਣੀ ਹੋਵੇਗੀ। ਕੋਈ ਸ਼ੱਕ ਨਹੀਂ ਉਨ੍ਹਾਂ ਦੇ ਕੋਲ ਵਿਧਾਇਕਾਂ ਦੀ ਵੱਡੀ ਫੌਜ ਹੈ ਪਰ ਐਂਟੀਕੁਵੈਂਸੀ ਕਾਰਨ ਲੋਕ ਸਭਾ ਉਮੀਦਵਾਰ ਪੂਰੀ ਤਰ੍ਹਾਂ ਨਾਲ ਵਿਧਾਇਕਾਂ ’ਤੇ ਨਿਰਭਰ ਨਹੀਂ ਕਰ ਸਕਦੇ। ਕਾਂਗਰਸ ਦੇ 8 ਐੱਮ. ਪੀ. ਪਿਛਲੀਆਂ ਚੋਣਾਂ ’ਚ ਜੇਤੂ ਹੋਏ ਸਨ, ਜਿਸ ’ਚੋਂ 7 ਅਜੇ ਵੀ ਮੈਦਾਨ ਵਿਚ ਹਨ। ਪਾਰਟੀ ਉਨ੍ਹਾਂ ਨੂੰ ਲੈ ਕੇ ਆਪਣਾ ਕੀ ਮਨ ਬਣਾ ਰਹੀ ਹੈ, ਉਸ ’ਤੇ ਵੀ ਸਾਰਿਆਂ ਦੀ ਨਜ਼ਰ ਹੈ ਅਤੇ ਕਦੋਂ ਤੱਕ ਉਨ੍ਹਾਂ ਦੀਆਂ ਟਿਕਟਾਂ ਹੋਣਗੀਆਂ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਆਮ ਆਦਮੀ ਪਾਰਟੀ ਦੇ ਆਗੂ ਦਾ ਗੋਲੀਆਂ ਮਾਰ ਕੇ ਕਤਲ

ਆਮ ਆਦਮੀ ਪਾਰਟੀ ਵਾਂਗ ਭਾਜਪਾ ਦੀ ਸਥਿਤੀ ਵੀ ਕਾਫੀ ਰੌਚਕ ਹੈ। ਉਹ ਪਹਿਲਾਂ ਤਿੰਨ ਲੋਕ ਸਭਾ ਸੀਟਾਂ ’ਤੇ ਚੋਣ ਲੜਦੀ ਸੀ ਅਤੇ 10 ’ਤੇ ਅਕਾਲੀ ਦਲ ਲੜਦਾ ਸੀ। ਜੇਕਰ ਉਨ੍ਹਾਂ ਨੂੰ ਹੁਣ 13 ਸੀਟਾਂ ’ਤੇ ਚੋਣ ਲੜਨੀ ਪਈ ਤਾਂ ਘੱਟ ਤੋਂ ਘੱਟ 12 ਸੀਟਾਂ ’ਤੇ ਉਨ੍ਹਾਂ ਨੂੰ ਨਵੇਂ ਉਮੀਦਵਾਰ ਉਤਾਰਨੇ ਹੋਣਗੇ। ਨਵੇਂ ਉਮੀਦਵਾਰ ਕਦੋਂ ਲੋਕਾਂ ਕੋਲ ਜਾਣਗੇ ਕਦੋਂ ਆਪਣੀ ਗੱਲ ਰੱਖਣਗੇ ਕਿਉਂਕਿ ਪੂਰੀ ਚੋਣ ਹਵਾ ’ਚ ਤਾਂ ਨਹੀਂ ਲੜੀ ਜਾ ਸਕਦੀ। ਅਕਾਲੀ ਦਲ ਦੀ ਸਥਿਤੀ ਵੀ ਸਾਰਿਆਂ ਦੇ ਸਾਹਮਣੇ ਹੈ, ਉਨ੍ਹਾਂ ਕੋਲ ਉਮੀਦਵਾਰ ਤਾਂ ਹਨ ਪਰ ਵਰਕਰ ਕੀ ਦਿਲ ਤੋਂ ਕੰਮ ਕਰ ਰਿਹਾ ਹੈ ਜਾਂ ਨਹੀਂ, ਕਿਸਾਨ ਅੰਦੋਲਨ ਦਾ ਅਕਾਲੀ ਦਲ ’ਤੇ ਕੀ ਪ੍ਰਭਾਵ ਹੋਣ ਵਾਲਾ ਹੈ, ਉਸ ਨੂੰ ਲੈ ਕੇ ਵੀ ਉਨ੍ਹਾਂ ਦੇ ਆਗੂਆਂ ’ਚ ਚਿੰਤਾ ਹੋਣਾ ਸੰਭਾਵਿਕ ਹੈ। ਅਗਲੇ 15 ਦਿਨ ਰਾਜਨੀਤਿਕ ਰੂਪ ਨਾਲ ਕਾਫੀ ਮਹੱਤਵਪੂਰਨ ਹੋਣ ਵਾਲੇ ਹਨ ਕਿਉਂਕਿ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਵੱਡੀ ਵਾਰਦਾਤ: ਘਰ ’ਚ ਦਾਖ਼ਲ ਹੋ ਕੇ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ

ਜਿੱਥੇ 92 ਵਿਧਾਇਕ ਆਮ ਆਦਮੀ ਪਾਰਟੀ ਨਾਲ ਸਬੰਧਤ ਹਨ ਅਤੇ 18 ਵਿਧਾਇਕ ਕਾਂਗਰਸ ਦੇ। ਅਜਿਹੇ ਹਾਲਾਤ ਵਿਚ ਕਾਂਗਰਸ ਨੂੰ ਹਰ ਹਾਲਤ ’ਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾਉਣਾ ਹੋਵੇਗਾ। ਉਨ੍ਹਾਂ ਨੂੰ ਆਪਣੇ ਵਰਕਰਾਂ ਨੂੰ ਇਸ ਭ੍ਰਮਜਾਲ ਤੋਂ ਬਾਹਰ ਕੱਢਣਾ ਹੋਵੇਗਾ ਕਿ ਅਕਾਲੀ-ਭਾਜਪਾ ਗੱਠਜੋੜ ਹੋਣ ਦੀ ਸਥਿਤੀ ’ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਵੀ ਗੱਠਜੋੜ ਹੋਵੇਗਾ। 70 ਫੀਸਦੀ ਕਾਂਗਰਸੀ ਵਰਕਰ ਅਤੇ ਨੇਤਾਗਣ ਇਹ ਮੰਨ ਦੇ ਚੱਲ ਰਹੇ ਹਨ ਕਿ ਅਜੇ ਵੀ ਗੱਠਜੋੜ ਦੀ ਸੰਭਾਵਨਾ ਬਰਕਰਾਰ ਹੈ, ਜਿਸ ਕਾਰਨ ਵਰਕਰਾਂ ’ਚ ਆਲਸ ਆਉਣਾ ਸੰਭਾਵਿਕ ਹੈ। ਜੇਕਰ ਇਨ੍ਹਾਂ ਵਿਧਾਨ ਸਭਾ ਸੈਸ਼ਨ ਦੌਰਾਨ ਕਾਂਗਰਸ ਆਪਣੀ ਵਿਰੋਧੀ ਧਿਰ ਦੀ ਭੂਮਿਕਾ ਨੂੰ ਸਥਾਪਿਤ ਕਰਨ ’ਚ ਸਫਲ ਰਹੀ ਤਾਂ ਪਾਰਟੀ ਪੂਰੇ ਜ਼ੋਰ ਨਾਲ ਲੋਕ ਸਭਾ ’ਚ ਜਾ ਸਕੇਗੀ।

 ਇਹ ਵੀ ਪੜ੍ਹੋ : ਗੁਰਦਾਸਪੁਰ ਤੋਂ ਸ਼ਰਮਨਾਕ ਕਾਰਾ, 5 ਮਹੀਨੇ ਦੀ ਵਿਆਹੁਤਾ ਨੂੰ ਪਤੀ ਦੇ ਸਾਹਮਣੇ ਅਗਵਾ ਕਰ ਕੇ ਕੀਤਾ ਜਬਰ-ਜ਼ਿਨਾਹ

ਜੇਕਰ ਪੰਜਾਬ ਦੀ ਜਨਤਾ ਅਤੇ ਵਰਕਰਾਂ ਨੂੰ ਲੱਗਾ ਕਿ ਫ੍ਰੈਂਡਲੀ ਮੈਚ ਚੱਲ ਰਿਹਾ ਹੈ ਤਾਂ ਉਹ ਫਿਰ ਲੋਕਾਂ ਦੀ ਸੋਚ ਬਾਕੀ ਪਾਰਟੀਆਂ ਵਾਂਗ ਵੀ ਜਾ ਸਕਦੀ ਹੈ, ਜਿਸ ਨਾਲ ਭਾਜਪਾ ਅਤੇ ਅਕਾਲੀ ਦਲ ਦੇ ਵੋਟ ਬੈਂਕ ਦੇ ਵਧਣ ਦੀਆਂ ਸੰਭਾਵਨਾਵਾਂ ਹਨ। ਕਿਸਾਨ ਅੰਦੋਲਨ ਨੂੰ ਪੂਰੀ ਤਰ੍ਹਾਂ ਨਾਲ ਵਿਡਰਾ ਕਰਨਾ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਮੰਨਣਾ ਹੁਣ ਸੰਭਵ ਨਹੀਂ ਲੱਗਦਾ ਕਿਉਂਕਿ ਸਿਰਫ਼ ਦੋ ਹਫ਼ਤੇ ਦਾ ਸਮਾਂ ਕੋਡ ਆਫ ਕੰਡਕਟ (ਚੋਣ ਜਾਬਤਾ) ਲੱਗਣ ਨੂੰ ਰਹਿ ਗਿਆ ਹੈ। ਜਦੋਂ ਮੀਟਿੰਗ ਦਾ ਦੌਰ ਸ਼ੁਰੂ ਹੋਵੇਗਾ ਅਤੇ ਕਦੋਂ ਗੱਲ ਅੱਗੇ ਵਧੇਗੀ, ਇਸ ਦੇ ਬਾਰੇ ਵਿਚ ਕੁਝ ਨਹੀਂ ਕਿਹਾ ਜਾ ਸਕਦਾ। ਹੁਣ ਤਾਂ ਅਕਾਲੀ ਭਾਜਪਾ ਗੱਠਜੋੜ ਨੂੰ ਲੈ ਕੇ ਇਹ ਕਿਆਸ ਲਾਏ ਜਾ ਰਹੇ ਹਨ ਕਿ ਇਹ ਮਾਰਚ ਦੇ ਅੰਤ ਤੱਕ ਹੋਵੇਗਾ। ਤਸੀਂ ਕਲਪਨਾ ਕਰ ਸਕਦੇ ਹੋ ਕਿ ਇਸ ਵਾਰ ਚੋਣ ਕਿਸ ਤਰ੍ਹਾਂ ਨਾਲ ਅਤੇ ਕਿਨ੍ਹਾਂ ਹਾਲਾਤ ਵਿਚ ਹੋਣ ਜਾ ਰਹੀਆਂ ਹਨ। ਵੋਟਰ ਅਚਾਨਕ ਹੀ ਆਪਣਾ ਮਨ ਬਣਾਏਗਾ ਅਤੇ ਉਸ ਪਾਰਟੀ ਦੀ ਲਾਟਰੀ ਇਨ੍ਹਾਂ ਚੋਣਾਂ ’ਚ ਨਿਕਲ ਆਏਗੀ। ਆਉਣ ਵਾਲੇ ਦਿਨ ਕਾਫੀ ਰੌਚਕ ਹੈ ਅਤੇ ਅਜੇ ਵੀ ਨਜ਼ਰਾਂ ’ਤੇ ਟਿਕੀਆਂ ਹੋਈਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News