ਅਣਪਛਾਤਿਆਂ ਨੇ ਕਾਂਗਰਸੀ ਆਗੂ ਦੇ ਘਰ ’ਤੇ ਚਲਾਈਆਂ ਗੋਲੀਆਂ

Tuesday, Sep 04, 2018 - 02:41 AM (IST)

ਚੋਗਾਵਾਂ,  (ਹਰਜੀਤ)- ਪੁਲਸ ਚੌਕੀ ਰਾਮ ਤੀਰਥ ਅਧੀਨ ਆਉਂਦੇ ਪਿੰਡ ਖਿਆਲਾ ਕਲਾਂ ਦੇ ਸੀਨੀਅਰ ਕਾਂਗਰਸੀ ਆਗੂ ਦਿਲਬਾਗ ਸਿੰਘ ਬਰਾਡ਼ ਦੇ ਘਰ ’ਤੇ ਬੀਤੀ ਰਾਤ ਹਥਿਆਰਬੰਦ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਕੇ ਫਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਘਰ ਵਿਚ  ਸਨ ਕਿ ਰਾਤ ਦਸ ਵਜੇ ਦੇ ਕਰੀਬ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਘਰ  ’ਤੇ  ਫਾਇਰਿੰਗ ਕੀਤੀ ਗੲੀ। ਗੋਲੀਆਂ ਦੇ ਛਰੇ ਉਨ੍ਹਾਂ ਦੇ ਘਰ ਦੇ ਬਨੇਰੇ ਅਤੇ ਖਿਡ਼ਕੀਆਂ ’ਤੇ ਵੱਜੇ ਜਿਸ ਨਾਲ  ਇਕ ਖਿਡ਼ਕੀ ਦਾ ਸ਼ੀਸ਼ਾ ਵੀ ਟੁੱਟ ਗਿਆ। ਉਨ੍ਹਾਂ ਦੇ ਘਰ ਦੇ ਬਾਹਰ ਅਤੇ ਗੁਆਂਢ ’ਚ ਲੱਗੇ ਸੀ. ਸੀ. ਟੀ.ਵੀ. ਕੈਮਰਿਆਂ ਦੀ ਫੁਟੇਜ ਵੇਖਣ ’ਤੇ ਪਤਾ ਲੱਗਾ ਕਿ ਚਾਰ ਹਮਲਾਵਰ ਮੋਟਰਸਾਈਕਲ ਅਤੇ ਅੈਕਟਿਵਾ  ’ਤੇ ਸਵਾਰ ਸਨ । ਉਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ ਅਤੇ ਪਿੱਛੇ ਬੈਠੇ ਵਿਅਕਤੀਆਂ ਨੇ 12 ਬੋਰ ਦੀਆਂ ਰਾਈਫਲਾਂ ਨਾਲ ਦੋ-ਦੋ ਫਾਇਰ ਕੀਤੇ ਅਤੇ ਉਹ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਪੁਲਸ ਚੌਕੀ ਰਾਮ ਤੀਰਥ ਨੂੰ ਦਿੱਤੀ ਗਈ।
ਸਵੇਰੇ ਡੀ.ਐੱਸ.ਪੀ. ਰਾਜਾਸਾਂਸੀ ਅਤੇ ਚੌਕੀ ਇੰਚਾਰਜ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਬਾਰੀਕੀ ਨਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
 


Related News