ਜਾਅਲੀ ਪੈਕਟਾਂ ''ਚ ਵੇਚਿਆ ਜਾ ਰਿਹਾ ਸੀ ਕਨਫੈਕਸ਼ਨਰੀ ਦਾ ਸਾਮਾਨ, ਪੁਲਸ ਨੇ 1440 ਪੈਕਟ ਕੀਤੇ ਬਰਾਮਦ

Monday, Sep 09, 2024 - 02:12 PM (IST)

ਜਾਅਲੀ ਪੈਕਟਾਂ ''ਚ ਵੇਚਿਆ ਜਾ ਰਿਹਾ ਸੀ ਕਨਫੈਕਸ਼ਨਰੀ ਦਾ ਸਾਮਾਨ, ਪੁਲਸ ਨੇ 1440 ਪੈਕਟ ਕੀਤੇ ਬਰਾਮਦ

ਗੁਰਦਾਸਪੁਰ (ਹਰਮਨ)-ਸ਼ਹਿਰ ਅੰਦਰ ਇੱਕ ਪ੍ਰਾਈਵੇਟ ਕੰਪਨੀ ਦਾ ਕਨਫੈਕਸ਼ਨਰੀ ਦਾ ਨਕਲੀ ਸਾਮਾਨ ਵੇਚਣ ਦੇ ਮਾਮਲੇ ਦਾ ਪਰਦਾਫਾਸ਼ ਕਰਕੇ ਪੁਲਸ ਨੇ ਅਣਪਛਾਤੇ ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਕੀਤਾ ਹੈ। ਜਦੋਂ ਕਿ ਉਕਤ ਕੰਪਨੀ ਦੇ ਜਾਅਲੀ ਲੋਗੋ ਅਤੇ ਪੈਕਟਾਂ ਵਿੱਚ ਵੇਚੇ ਜਾ ਰਹੇ ਸਮਾਨ ਦੇ 1440 ਪੈਕਟ ਬਰਾਮਦ ਕਰਕੇ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਸ਼ੁਰੂ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਸਪੀਡ ਸਰਚ ਐਂਡ ਸਿਕਿਉਰਟੀ ਨੈਟਵਰਕ ਪ੍ਰਾਈਵੇਟ ਲਿਮਿਟਡ ਨਾਮ ਦੀ ਕੰਪਨੀ ਦੇ ਏਰੀਆ ਮੈਨੇਜਰ ਮੋਹਿਤ ਸ਼ਰਮਾ ਨੇ ਦੱਸਿਆ ਕਿ ਪਾਰੁਲ ਫੂਡ ਪ੍ਰੋਡਕਸ਼ਨ ਕੰਪਨੀ ਕਨਫੈਕਸ਼ਨਰੀ ਦਾ ਵੱਖ-ਵੱਖ ਤਰ੍ਹਾਂ ਦਾ ਸਮਾਨ ਬਣਾ ਕੇ ਸਪਲਾਈ ਕਰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਕੰਪਨੀ ਨੇ ਉਹਨਾਂ ਦੀ ਕੰਪਨੀ ਨੂੰ ਮਾਰਕੀਟ ਵਿੱਚ ਆਪਣੀ ਕੰਪਨੀ ਦੇ ਉਤਪਾਦਾਂ ਦੀ ਜਾਂਚ ਕਰਨ ਅਤੇ ਡੁਪਲੀਕੇਸੀ ਰੋਕਣ ਲਈ ਜ਼ਿੰਮੇਵਾਰੀ ਸੌਂਪੀ ਹੋਈ ਹੈ। ਉਹਨਾਂ ਦੇ ਧਿਆਨ ਵਿੱਚ ਪਿਛਲੇ ਦਿਨੀਂ ਆਇਆ ਸੀ ਕਿ ਗੁਰਦਾਸਪੁਰ ਇਲਾਕੇ ਵਿੱਚ ਕੁਝ ਥਾਵਾਂ 'ਤੇ ਉਹਨਾਂ ਦੀ ਕੰਪਨੀ ਦੇ ਨਾਮ ਹੇਠ ਜਾਅਲੀ ਸਾਮਾਨ ਵੇਚਿਆ ਜਾ ਰਿਹਾ ਹੈ। 

ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਸਾਬਕਾ ਮੰਤਰੀ ਸੋਹਣ ਸਿੰਘ ਥੰਡਲ, ਸੌਂਪਿਆ ਸਪੱਸ਼ਟੀਕਰਨ

ਉਹਨਾਂ ਦੱਸਿਆ ਕਿ ਆਪਣੇ ਤੌਰ 'ਤੇ ਜਾਂਚ ਕਰਨ ਤੋਂ ਬਾਅਦ ਉਹਨਾਂ ਨੂੰ ਕੁਝ ਦੁਕਾਨਾਂ ਦਾ ਪਤਾ ਲੱਗਿਆ ਜਿੱਥੇ ਉਕਤ ਸਾਮਾਨ ਵੇਚਿਆ ਜਾ ਰਿਹਾ ਸੀ। ਜਿਸ ਦੇ ਬਾਅਦ ਕੰਪਨੀ ਦੇ ਫੀਲਡ ਐਗਜੀਕਿਊਟਿਵ ਭਾਵਕ ਅਰੋੜਾ ਵੱਲੋਂ ਗੁਰਦਾਸਪੁਰ ਪੁਲਸ ਨੂੰ ਸ਼ਿਕਾਇਤ ਕੀਤੀ ਗਈ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਉਹਨਾਂ ਵੱਲੋਂ ਦਰਸਈਆਂ ਦੁਕਾਨਾਂ ਵਿੱਚ ਛਾਪੇਮਾਰੀ ਕੀਤੀ ਜਿਸ ਦੌਰਾਨ ਹਰਦੋਛੰਨੀ ਰੋਡ ਸਥਿਤ ਇੱਕ ਦੁਕਾਨ ਵਿੱਚੋਂ ਉਹਨਾਂ ਦੀ ਕੰਪਨੀ ਦੇ ਨਾਮ ਵਾਲੇ ਪੈਕਿੰਗ ਵਿੱਚ ਵੇਚੇ ਜਾ ਰਹੇ 1440 ਪੈਕਟ ਬਰਾਮਦ ਹੋਏ।

ਇਹ ਵੀ ਪੜ੍ਹੋ-  ਪਤੀ ਦੇ ਨਾਜਾਇਜ਼ ਸੰਬੰਧਾਂ ਤੋਂ ਦੁਖੀ ਪਤਨੀ ਨੇ ਚੁੱਕਿਆ ਖੌਫ਼ਨਾਕ ਕਦਮ, ਮਰਨ ਤੋਂ ਪਹਿਲਾਂ ਕੀਤੇ ਵੱਡੇ ਖੁਲਾਸੇ

ਪੁਲਸ ਨੇ ਤੁਰੰਤ ਇਹ ਸਾਮਾਨ ਜ਼ਬਤ ਕਰ ਲਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ। ਉਹਨਾਂ ਦੱਸਿਆ ਕਿ ਮੁਢਲੀ ਜਾਂਚ ਦੇ ਬਾਅਦ ਹੁਣ ਪੁਲਸ ਨੇ ਅਣਪਛਾਤੇ ਦੋਸ਼ੀਆਂ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਇਹਨਾਂ ਦੁਕਾਨਦਾਰਾਂ ਨੂੰ ਪਾਰੁਲ ਫੂਡ ਪ੍ਰੋਡਕਸ਼ਨ ਦੇ ਕੰਪਨੀ ਦੇ ਜਾਅਲੀ ਪੈਕਟਾਂ ਵਿੱਚ ਇਹ ਸਮਾਨ ਕਿਸ ਨੇ ਵੇਚਿਆ ਸੀ। ਦੂਜੇ ਪਾਸੇ ਪੁਲਸ ਵੱਲੋਂ ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਬਹੁਤ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਬਰਗਰ ਦਾ ਆਰਡਰ ਲੇਟ ਹੋਣ 'ਤੇ ਵਿਅਕਤੀ 'ਤੇ ਚੱਲੀਆਂ ਗੋਲੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News