ਪਿੰਡ ਕੋਟ ਧਰਮ ਚੰਦ ਕਲਾ ਵਿਖੇ ਹੋਏ ਗੁੰਡਾਗਰਦੀ ਦੇ ਨਾਚ ਤੋਂ ਬਾਅਦ ਪੁਲਸ ਆਈ ਹਰਕਤ ਵਿਚ

Friday, Aug 11, 2023 - 05:23 PM (IST)

ਪਿੰਡ ਕੋਟ ਧਰਮ ਚੰਦ ਕਲਾ ਵਿਖੇ ਹੋਏ ਗੁੰਡਾਗਰਦੀ ਦੇ ਨਾਚ ਤੋਂ ਬਾਅਦ ਪੁਲਸ ਆਈ ਹਰਕਤ ਵਿਚ

ਝਬਾਲ (ਨਰਿੰਦਰ) : ਬੀਤੇ ਕੱਲ ਪਿੰਡ ਕੋਟ ਧਰਮੂ ਚੰਦ ਕਲਾ ਵਿਖੇ ਦੋ ਧੜਿਆਂ ਵਿਚਕਾਰ ਹੋਈ ਲੜਾਈ ਦੌਰਾਨ ਗੁੰਡਾਗਰਦੀ ਦੇ ਹੋਏ ਨਾਚ ਵਿਚ ਅੱਧੀ ਦਰਜਨ ਤੋਂ ਵੱਧ ਮੋਟਰਸਾਈਕਲ ਸਾੜਨ ਅਤੇ ਘਰਾਂ ਦੇ ਸਮਾਨ ਦੀ ਹੋਈ ਭੰਨਤੋੜ ਤੋਂ ਬਾਅਦ ਪੁਲਸ ਨੇ ਕੁਝ ਵਿਅਕਤੀਆਂ ਨੂੰ ਮੌਕੇ ’ਤੇ ਫੜ ਕੇ ਕਾਰਵਾਈ ਕਰਦਿਆਂ ਦੋਵਾਂ ਧੜਿਆਂ ਦੇ ਕੋਈ ਤਿੰਨ ਦਰਜਨ ਦੇ ਕਰੀਬ ਵਿਅਕਤੀਆਂ ਖ਼ਿਲਾਫ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਥਾਣਾ ਝਬਾਲ ਵਿਖੇ ਬਿਆਨ ਦਰਜ ਕਰਵਾਉਂਦੇ ਹੋਏ ਮਨਤਏਜ ਪੁੱਤਰ ਬਲਜੀਤ ਸਿੰਘ ਵਾਸੀ ਕੋਟ ਧਰਮੂ ਚੰਦ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਸ ਦੇ ਭਰਾ ਚਰਨਜੀਤ ਸਿੰਘ ਨਾਲ ਪਿੰਡ ਦੇ ਜੱਜਬੀਰ ਸਿੰਘ ਨੇ ਝਗੜਾ ਕੀਤਾ ਸੀ। ਜਿਸ ਦਾ ਪਿੰਡ ਦੇ ਮੋਹਤਬਰ ਵਿਅਕਤੀ ਰਾਜੀਨਾਵਾਂ ਕਰਵਾਉਂਦੇ ਰਹੇ ਜੋ ਸਿਰੇ ਨਹੀਂ ਚੜ੍ਹ ਸਕਿਆ ਸੀ। ਜੋ ਇਸੇ ਰੰਜਿਸ਼ ਕਾਰਨ ਕੱਲ ਮਿਤੀ 09.08.23 ਨੂੰ ਵਕਤ ਕਰੀਬ 11:15 ਸ਼ਾਮ ਪਰ ਜਜਬੀਰ ਸਿੰਘ ਨੇ ਇਕੱਠੇ ਹੋ ਕੇ ਆਪਣੇ ਰਿਸ਼ਤੇਦਾਰਾਂ ਜਿਨ੍ਹਾਂ ਵਿਚ ਵਿਸ਼ਾਲ ਸਿੰਘ ਪੁੱਤਰ ਗੁਰਜੀਤ ਸਿੰਘ ਸਮੇਤ ਮੁਸਲਾ ਦਸਤੀ ਹਥਿਆਰਾਂ ਨਾਲ ਇਕ ਸਲਾਹ ਹੋ ਕੇ ਘਰ ਦੇ ਮੇਨ ਦਰਵਾਜ਼ੇ ਨੂੰ ਧੱਕਾ ਮਾਰ ਕੇ ਅੰਦਰ ਦਾਖਲ ਹੋ ਗਏ।

ਇਸ ਦੌਰਾਨ ਉਕਤ ਉਸ ਨੂੰ ਗਾਲੀ ਗਲੋਚ ਕਰਨ ਲੱਗੇ ਅਤੇ ਉਸ ਦੇ ਭਰਾ ਚਰਨਜੀਤ ਸਿੰਘ ਭਤੀਜੇ ਜਰਮਨਜੀਤ ਸਿੰਘ ਅਤੇ ਸੁਰਜੀਤ ਸਿੰਘ ਦੇ ਸੱਟਾ ਮਾਰ ਕੇ ਜ਼ਖਮੀ ਕਰ ਦਿੱਤਾ। ਉਨ੍ਹਾਂ ਨੇ ਜਦੋਂ ਰੌਲਾ ਪਾਇਆ ਤਾਂ ਸਾਰੇ ਧਮਕੀਆਂ ਦਿੰਦੇ ਹੋਏ ਹਥਿਆਰਾਂ ਸਮੇਤ ਮੌਕਾ ਤੋਂ ਫਰਾਰ ਹੋ ਗਏ। ਇਸ ’ਤੇ ਕਾਰਵਾਈ ਕਰਦਿਆਂ ਥਾਣਾ ਝਬਾਲ ਪੁਲਸ ਨੇ ਦੋਵਾਂ ਧਿਰਾਂ ਦੇ ਤਿੰਨ ਦਰਜਨ ਵਿਅਕਤੀਆਂ ਜਿਨ੍ਹਾਂ ਵਿਚ ਜਜਬੀਰ ਸਿੰਘ, ਲਖਬੀਰ ਸਿੰਘ, ਜਸਬੀਰ ਸਿੰਘ, ਸੋਨੂੰ ਪੁੱਤਰਾਨ ਸੰਤੋਖ ਸਿੰਘ, ਜੋਬਨ ਪੁੱਤਰ ਸਾਹਿਬ ਸਿੰਘ ਵਾਸੀਆਨ ਕੋਟ ਧਰਮ ਚੰਦ ਕਲਾ, ਵਿਸ਼ਾਲ ਪੁੱਤਰ ਗੁਰਜੀਤ ਸਿੰਘ, ਹਰਪ੍ਰੀਤ ਸਿੰਘ ਪੁੱਤਰ ਸਰਪਰਿੰਦਰ ਸਿੰਘ, ਮਨਪ੍ਰੀਤ ਸਿੰਘ ਪੁੱਤਰ ਜੋਧਾ ਸਿੰਘ, ਕਰਨ ਸਿੰਘ ਪੁੱਤਰ ਗੁਰਬਖਸ਼ ਸਿੰਘ, ਕਰਨਜੀਤ ਸਿੰਘ ਪੁੱਤਰ ਕੁਲਵੰਤ ਸਿੰਘ, ਹਰਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀਆਨ ਚਾਟੀਵਿੰਡ ਪੱਤੀ ਬਾਬਾ ਜੀਵਨ ਸਿੰਘ ਤਰਨਤਾਰਨ ਰੋਡ ਸਮੇਤ 7/8 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਜਦੋਂ ਕਿ ਪੁਲਸ ਨੇ ਦੂਜੀ ਧਿਰ ਦੇ ਵਿਅਕਤੀਆਂ ’ਤੇ ਵੀ ਕਰਾਸ ਕੇਸ ਦਰਜ ਕੀਤਾ ਹੈ। 


author

Gurminder Singh

Content Editor

Related News