ਆਵਾਰਾ ਖੂੰਖਾਰ ਕੁੱਤਿਆਂ ਦੀ ਦਹਿਸ਼ਤ ਤੋਂ ਸ਼ਹਿਰ ਵਾਸੀ ਖੌਫ਼ਜ਼ਦਾ, ਰੋਜ਼ ਨਵੇਂ ਕੇਸ ਆਉਂਦੇ ਸਾਹਮਣੇ

Monday, Nov 04, 2024 - 04:59 PM (IST)

ਆਵਾਰਾ ਖੂੰਖਾਰ ਕੁੱਤਿਆਂ ਦੀ ਦਹਿਸ਼ਤ ਤੋਂ ਸ਼ਹਿਰ ਵਾਸੀ ਖੌਫ਼ਜ਼ਦਾ, ਰੋਜ਼ ਨਵੇਂ ਕੇਸ ਆਉਂਦੇ ਸਾਹਮਣੇ

ਬਟਾਲਾ (ਮਠਾਰੂ)- ਸ਼ਹਿਰ 'ਚ ਸ਼ਰੇਆਮ ਘੁੰਮਦੇ ਅਵਾਰਾ ਕੁੱਤਿਆਂ ਦੇ ਝੁੰਡ ਤੋਂ ਸ਼ਹਿਰ ਵਾਸੀ ਡਾਢੇ ਖੌਫ਼ਜ਼ਦਾ ਹੋਏ ਪਏ ਹਨ। ਕਿਉਂਕਿ ਨਿੱਤ ਦਿਨ ਇਹ ਅਵਾਰਾ ਖੂੰਖਾਰ ਕੁੱਤੇ ਆਮ ਲੋਕਾਂ ਨੂੰ ਆਪਣੇ ਜ਼ਹਿਰੀਲੇ ਦੰਦਾਂ ਦਾ ਸ਼ਿਕਾਰ ਬਣਾ ਕੇ ਬੁਰੀ ਤਰ੍ਹਾਂ ਦੇ ਨਾਲ ਵੱਢ ਰਹੇ ਹਨ। ਸ਼ਹਿਰ ਦੇ ਹਰ ਕੋਨੇ ਤੇ ਹਰ ਪਾਸੇ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਆਵਾਰਾ ਖੂੰਖਾਰ ਕੁੱਤੇ ਖੁੱਲ੍ਹੇਆਮ ਘੁੰਮ ਰਹੇ ਹਨ। ਜਿਸ ਕਰਕੇ ਆਮ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਬੇਹੱਦ ਮੁਸ਼ਕਿਲ ਹੋਇਆ ਪਿਆ ਹੈ। ਵੇਖਣ ਵਿੱਚ ਆਇਆ ਹੈ ਕਿ ਇਹ ਅਵਾਰਾ ਖੂੰਖਾਰ ਕੁੱਤੇ ਸ਼ਹਿਰਾਂ ਅਤੇ ਪਿੰਡਾਂ ਦੇ ਵਿੱਚ ਮਾਸੂਮ ਇਕੱਲੇ ਬਾਹਰ ਨਿਕਲਦੇ ਬੱਚਿਆਂ ਨੂੰ ਨੋਚ-ਨੋਚ ਕੇ ਖਾਂਦੇ ਹਨ, ਜਦਕਿ ਬਜ਼ੁਰਗਾਂ ਨੂੰ ਘੇਰ ਕੇ ਬੁਰੀ ਤਰ੍ਹਾਂ ਦੇ ਨਾਲ ਵੱਢ ਦਿੰਦੇ ਹਨ।

ਇਹ ਵੀ ਪੜ੍ਹੋ- ਡੇਰਾ ਬਾਬਾ ਨਾਨਕ ਪਹੁੰਚੇ CM ਮਾਨ, ਵਿਰੋਧੀਆਂ ਦੇ ਵਿੰਨ੍ਹੇ ਨਿਸ਼ਾਨੇ

ਇੱਥੇ ਹੀ ਬੱਸ ਨਹੀਂ ਮਰਦਾਂ ਅਤੇ ਔਰਤਾਂ ਨੂੰ ਵੀ ਇਹ ਕੁੱਤੇ ਆਪਣਾ ਸ਼ਿਕਾਰ ਬਣਾਉਂਦੇ ਹਨ। ਕਿਉਂਕਿ ਲੋਕ ਅਕਸਰ ਹੀ ਸਵੇਰ ਦੇ ਸਮੇਂ ਸੈਰ ਕਰਨ ਦੇ ਲਈ ਆਪਣੇ ਘਰਾਂ ਤੋਂ ਬਾਹਰ ਨਿਕਲਦੇ ਹਨ ਜਾਂ ਫਿਰ ਗੁਰਦੁਆਰਾ ਸਾਹਿਬ ਅਤੇ ਮੰਦਿਰਾਂ ਦੇ ਵਿੱਚ ਜਾਣ ਦੇ ਲਈ ਵੀ ਕੁਝ ਲੋਕ ਤੜਕਸਾਰ ਆਪਣੇ ਘਰਾਂ ਤੋਂ ਬਾਹਰ ਆਉਂਦੇ ਹਨ। ਜਿਸ ਕਰਕੇ ਇਹ ਆਵਾਰਾ ਖੂੰਖਾਰ ਕੁੱਤੇ ਉਨ੍ਹਾਂ ਵਿਅਕਤੀਆਂ ਨੂੰ ਆਪਣਾ ਸ਼ਿਕਾਰ ਬਣਾ ਕੇ ਵੱਢ ਰਹੇ ਹਨ।

ਇਹ ਵੀ ਪੜ੍ਹੋ- ਖ਼ਤਰੇ ਦੇ ਮੂੰਹ 'ਚ ਪੰਜਾਬ ਦਾ ਇਹ ਜ਼ਿਲ੍ਹਾ, ਦੇਸ਼ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਜ਼ਿਲ੍ਹਿਆਂ ਦੀ ਸੂਚੀ 'ਚ ਸ਼ਾਮਲ

ਦੱਸਣਯੋਗ ਹੈ ਕਿ ਨਗਰ ਨਿਗਮ ਬਣਨ ਤੋਂ ਪਹਿਲਾਂ ਨਗਰ ਕੌਂਸਲ ਬਟਾਲਾ ਵਲੋਂ ਪਸ਼ੂ ਪਾਲਣ ਵਿਭਾਗ ਦੇ ਨਾਲ ਮਿਲ ਕੇ ਇਨ੍ਹਾਂ ਆਵਾਰਾ ਖੂੰਖਾਰ ਕੁੱਤਿਆਂ ਨੂੰ ਫੜ ਕੇ ਇਨ੍ਹਾਂ ਦੀ ਨਸਬੰਦੀ ਕਰਨ ਦਾ ਪ੍ਰੋਗਰਾਮ ਚਲਾਇਆ ਗਿਆ ਸੀ। ਜਿਸ ਕਰਕੇ ਇਨ੍ਹਾਂ ਅਵਾਰਾ ਖੂੰਖਾਰ ਕੁੱਤਿਆਂ ਦੀ ਨਸਬੰਦੀ ਕਰਨ ਦਾ ਕੰਮ ਬੰਦ ਹੋ ਗਿਆ। ਜਿਸ ਤੋਂ ਬਾਅਦ ਇਨ੍ਹਾਂ ਆਵਾਰਾ ਕੁੱਤਿਆਂ ਦੀ ਗਿਣਤੀ ਘਟਣ ਦੀ ਬਜਾਏ ਦਿਨ ਪ੍ਰਤੀ ਦਿਨ ਵੱਧਦੀ ਹੋਈ ਦਿਖਾਈ ਦੇ ਰਹੀ ਹੈ। ਸ਼ਹਿਰ ਵਾਸੀਆਂ ਨੇ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦੇ ਕੋਲੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਇਨ੍ਹਾਂ ਆਵਾਰਾ ਕੁੱਤਿਆਂ ਨੂੰ ਸਖ਼ਤੀ ਦੇ ਨਾਲ ਕਾਬੂ ਕੀਤਾ ਜਾਵੇ, ਤਾਂ ਜੋ ਲੋਕਾਂ ਦੇ ਜਾਨ ਮਾਲ ਦਾ ਬਚਾ ਹੋ ਸਕੇ। ਕਿਉਂਕਿ ਅਕਸਰ ਇਹ ਖਬਰਾਂ ਸੁਰਖੀਆਂ ਦੇ ਵਿੱਚ ਰਹਿੰਦੀਆਂ ਹਨ ਕਿ ਇਨ੍ਹਾਂ ਅਵਾਰਾ ਕੁੱਤਿਆਂ ਦੇ ਕੱਟਣ ਦੇ ਨਾਲ ਕਈ ਵਾਰ ਮਾਸੂਮ ਬੱਚਿਆਂ ਅਤੇ ਬਜ਼ੁਰਗਾਂ ਦੀ ਮੌਤ ਤੱਕ ਵੀ ਹੋ ਗਈ ਹੈ। ਸਰਕਾਰ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਨ੍ਹਾਂ ਅਵਾਰਾ ਖੂੰਖਾਰ ਕੁੱਤਿਆਂ ਨੂੰ ਸਖ਼ਤੀ ਦੇ ਨਾਲ ਨੱਥ ਪਾਈ ਜਾਵੇ। ਕਿਉਂਕਿ ਮਨੁੱਖਤਾ ਦੇ ਲਈ ਸ਼ਰੇਆਮ ਘੁੰਮ ਰਹੇ ਇਹ ਅਵਾਰਾ ਖੂੰਖਾਰ ਕੁੱਤੇ ਬੇਹੱਦ ਖਤਰਨਾਕ ਅਤੇ ਜਾਨਲੇਵਾ ਸਾਬਤ ਹੋ ਰਹੇ ਹਨ।

ਇਹ ਵੀ ਪੜ੍ਹੋ-  ਹਰੀਕੇ ਪੱਤਣ 'ਚ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਮੁੰਡੇ ਨਾਲ ਦਰਿੰਦਗੀ, ਮਾਮਲਾ ਕਰੇਗਾ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News