ਮੁੱਖ ਮੰਤਰੀ ਭਗਵੰਤ ਮਾਨ 29 ਨੂੰ ਸੁਣਨਗੇ ਤਰਨਤਾਰਨ ਵਪਾਰੀਆਂ ਦੀਆਂ ਮੁਸ਼ਕਿਲਾਂ: ਵਿਧਾਇਕ ਸੋਹਲ
Monday, Feb 26, 2024 - 12:35 PM (IST)
ਤਰਨਤਰਨ (ਆਹਲੂਵਾਲੀਆ)- ਤਰਨਤਾਰਨ ਦੇ ਵਿਧਾਇਕ ਡਾ. ਸੋਹਲ ਨੇ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਿਤ ਵਪਾਰੀਆਂ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ 29 ਫਰਵਰੀ ਨੂੰ ਸੇਰੋਂ ਫਾਰਮ ਵਿਖੇ ਹੋ ਰਹੀ ਸਰਕਾਰ ਵਪਾਰ ਮਿਲਣੀ ਵਿਚ ਭਾਗ ਲੈਣ ਦੀ ਅਪੀਲ ਕੀਤੀ। ਡਾ.ਸੋਹਲ ਨੇ ਦੱਸਿਆ ਕਿ 29 ਫਰਵਰੀ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਿੱਜੀ ਤੌਰ ’ਤੇ ਸਰਕਾਰ ਵਪਾਰ ਮਿਲਣੀ ਵਿਚ ਪਹੁੰਚ ਰਹੇ ਹਨ, ਜਿੱਥੇ ਉਹ ਦੋਵਾਂ ਵਰਗਾਂ ਨਾਲ ਸਬੰਧਿਤ ਵਪਾਰੀਆਂ ਦੀਆਂ ਸਮੱਸਿਆਵਾਂ ਸੁਣਨਗੇ ਅਤੇ ਉਨ੍ਹਾਂ ਦੇ ਹੱਲ ਲਈ ਯੋਜਨਾ ਬਣਾਈ ਜਾਵੇਗੀ।
ਇਹ ਵੀ ਪੜ੍ਹੋ : ਡਿਊਟੀ ਦੌਰਾਨ ਥਾਣੇ 'ਚ ਸ਼ਰਾਬ ਪੀਣ ਵਾਲੇ ਸਬ-ਇੰਸਪੈਕਟਰ 'ਤੇ ਵੱਡੀ ਕਾਰਵਾਈ, ਵੀਡੀਓ ਹੋਈ ਵਾਇਰਲ
ਵਿਧਾਇਕ ਸੋਹਲ ਨੇ ਦੱਸਿਆ ਕਿ ਪੰਜਾਬ ਸਰਕਾਰ ਪੰਜਾਬ ਦੇ ਸਮੁੱਚੇ ਵਿਕਾਸ ਲਈ ਯਤਨਸ਼ੀਲ ਹੈ। ਵਪਾਰ ਅਤੇ ਉਦਯੋਗ ਆਰਥਿਕਤਾ ਦੀ ਰੀੜ ਦੀ ਹੱਡੀ ਹਨ, ਜਿਨ੍ਹਾਂ ਦਾ ਵਿਕਾਸ ਜ਼ਰੂਰੀ ਹੈ। ਤਰਨਤਰਨ ਖੇਤੀ ਅਧਾਰਿਤ ਜ਼ਿਲ੍ਹਾ ਹੈ ਜਿੱਥੇ ਉਦਯੋਗ ਸਥਾਪਿਤ ਕਰਨ ਦੀ ਬਹੁਤ ਜ਼ਰੂਰਤ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਸ਼ਾਹਪੁਰਕੰਢੀ ਬੈਰਾਜ ਪ੍ਰਾਜੈਕਟ ਪੂਰਾ ਹੁੰਦੇ ਹੀ ਪਾਣੀ ਦੀ ਬੂੰਦ ਲਈ ਤਰਸੇਗਾ ਪਾਕਿਸਤਾਨ
ਉਨ੍ਹਾਂ ਕਿਹਾ ਖੇਤੀ ਅਧਾਰਿਤ ਉਦਯੋਗ ਸਥਾਪਿਤ ਹੋਣ ਨਾਲ ਤਰਨਤਾਰਨ ਦੀ ਆਰਥਿਕਤਾ ਮਜ਼ਬੂਤ ਹੋਵੇਗੀ ਅਤੇ ਲੋਕਾਂ ਨੂੰ ਰੋਜ਼ਗਾਰ ਦੇ ਵਧੇਰੇ ਮੌਕੇ ਵੀ ਮਿਲਣਗੇ। ਵਿਧਾਇਕ ਸੋਹਲ ਨੇ ਕਿਹਾ ਕਿ ਤਰਨਤਰਨ ਵਿਖੇ ਹੋ ਰਹੀ ਸਰਕਾਰ ਵਪਾਰ ਮਿਲਣੀ ਵਪਾਰੀਆਂ ਲਈ ਇਕ ਸੁਨਹਿਰੀ ਮੌਕਾ ਹੈ, ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜ਼ਿਲ੍ਹੇ ਦੇ ਵਪਾਰੀ ਆਪਣੇ ਪ੍ਰਤੀਨਿਧੀਆਂ ਰਾਹੀਂ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰ ਸਕਦੇ ਹਨ।
ਇਹ ਵੀ ਪੜ੍ਹੋ : ਗੁਰਦਾਸਪੁਰ ਤੋਂ ਸ਼ਰਮਨਾਕ ਕਾਰਾ, 5 ਮਹੀਨੇ ਦੀ ਵਿਆਹੁਤਾ ਨੂੰ ਪਤੀ ਦੇ ਸਾਹਮਣੇ ਅਗਵਾ ਕਰ ਕੇ ਕੀਤਾ ਜ਼ਬਰਜਿਨਾਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8