ਦਿਨ-ਦਿਹਾੜੇ ਲੁਟੇਰਿਆਂ ਦੀ ਵਾਰਦਾਤ, ਪਿਸਤੌਲ ਦੀ ਨੋਕ ''ਤੇ ਨੌਜਵਾਨ ਕੋਲੋਂ ਨਕਦੀ ਤੇ ATM ਕਾਰਡ ਖੋਹ ਹੋਏ ਫ਼ਰਾਰ
Saturday, Oct 12, 2024 - 05:19 AM (IST)

ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਦੀਨਾਨਗਰ ਦੇ ਡੀਡਾ ਰੋਡ 'ਤੇ ਰਾਜ ਮਿਸਤਰੀ (ਠੇਕੇਦਾਰ) ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਕੋਲੋਂ ਪਿਸਤੌਲ ਦੀ ਨੋਕ 'ਤੇ ਤਿੰਨ ਮੋਟਰਸਾਈਕਲ ਸਵਾਰ ਲੁਟੇਰੇ 9500 ਰੁਪਏ ਅਤੇ ਉਸ ਦੇ ਬੈਂਕ ਦਾ ਏ. ਟੀ. ਐੱਮ. ਕਾਰਡ ਖੋਹ ਕੇ ਫ਼ਰਾਰ ਹੋ ਗਏ। ਪੀੜਤ ਨੌਜਵਾਨ ਨੇ ਦੀਨਾਨਗਰ ਪੁਲਸ ਨੂੰ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ ।
ਇਹ ਵੀ ਪੜ੍ਹੋ- ਪੰਜਾਬ 'ਚ ਸਵੇਰੇ-ਸ਼ਾਮ ਸੀਤ ਲਹਿਰ ਸ਼ੁਰੂ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਯੋਧ ਸਿੰਘ ਵਾਸੀ ਆਦਰਸ਼ ਕਾਲੋਨੀ ਦੀਨਾਨਗਰ ਨੇ ਦੱਸਿਆ ਕਿ ਉਹ ਰਾਜ ਮਿਸਤਰੀ ਦੇ ਕੰਮ ਦੀ ਠੇਕੇਦਾਰੀ ਕਰਦਾ ਹੈ ਤੇ ਅੱਜ ਉਹ ਆਪਣੀ ਇਕ ਮਸ਼ੀਨ ਪਿੰਡ ਡੀਡਾ ਤੋਂ ਲੈ ਕੇ ਦੀਨਾਨਗਰ ਨੂੰ ਆ ਰਿਹਾ ਸੀ ਜਦੋਂ ਉਹ ਡੀਡਾ ਰੋਡ ਤੋਂ ਰਜਵਾਹੇ ਨਾਲ ਲਗਦੀ ਸੜਕ ਜੋ ਦੀਨਾਨਗਰ ਨੂੰ ਆਉਂਦੀ ਹੈ ਤੇ ਆ ਰਿਹਾ ਸੀ ਤਾਂ ਰਸਤੇ 'ਚ ਉਸ ਦਾ ਮੋਟਰਸਾਈਕਲ ਬੰਦ ਹੋ ਗਿਆ। ਜਿਸ ਨੂੰ ਉਹ ਸਟਾਰਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਪਿੰਡ ਡੀਡਾ ਵੱਲੋਂ ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ ਰੰਗ ਕਾਲਾ 'ਤੇ ਸਵਾਰ ਹੋ ਕੇ ਤਿੰਨ ਨੌਜਵਾਨ ਆਏ ਜਿਹਨਾਂ ਮੂੰਹ ਸਿਰ ਨੂੰ ਕੱਪੜੇ ਨਾਲ ਢੱਕਿਆ ਹੋਇਆ ਸੀ ਤੇ ਆਉਂਦੇ ਹੀ ਉਨ੍ਹਾਂ ਨੇ ਉਸ ਦੀਆਂ ਬਾਹਾਂ ਫੜ ਕੇ ਉਸ ਦੇ ਸਿਰ ਤੇ ਪਿਸਤੌਲ ਲਗਾ ਦਿੱਤੀ ਅਤੇ ਉਸ ਦੀ ਜੇਬ 'ਚ ਪਏ 9500 ਰੁਪਏ ਅਤੇ ਬੈਂਕ ਦਾ ਏ. ਟੀ. ਐੱਮ. ਕਾਰਡ ਖੋਹ ਕੇ ਵਾਪਸ ਡੀਡਾ ਰੋਡ ਵੱਲ ਵਾਪਸ ਚਲੇ ਗਏ । ਇਸ ਸਬੰਧੀ ਦੀਨਾਨਗਰ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ।
ਇਹ ਵੀ ਪੜ੍ਹੋ- ਸੋਸ਼ਲ ਮੀਡੀਆ ਇਨਫਲੂਏਂਸਰ ਹਨੀ ਸੇਠੀ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8