ਕੁੜੀ ਨਾਲ ਹੈਵਾਨੀਅਤ, ਪਿੰਡ ਦੇ ਨੌਜਵਾਨ ਨੇ ਟੱਪੀਆਂ ਹੱਦਾਂ

Tuesday, Nov 18, 2025 - 05:17 PM (IST)

ਕੁੜੀ ਨਾਲ ਹੈਵਾਨੀਅਤ, ਪਿੰਡ ਦੇ ਨੌਜਵਾਨ ਨੇ ਟੱਪੀਆਂ ਹੱਦਾਂ

ਬਟਾਲਾ (ਸਾਹਿਲ)- 38 ਸਾਲਾ ਕੁੜੀ ਨਾਲ ਜ਼ਬਰੀ ਸਰੀਰਕ ਸਬੰਧ ਬਣਾਉਣ ਵਾਲੇ ਨੌਜਵਾਨ ਖਿਲਾਫ ਥਾਣਾ ਸੇਖਵਾਂ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨ ਪੀੜਤਾ ਦੀ ਮਾਂ ਨੇ ਦੱਸਿਆ ਹੈ ਕਿ ਮੇਰੀ 38 ਸਾਲਾ ਕੁੜੀ ਜੋ ਕਿ ਚੰਗੀ ਤਰ੍ਹਾਂ ਬੋਲ ਨਹੀਂ ਸਕਦੀ, 16 ਨਵੰਬਰ ਨੂੰ ਮੈਂ ਹਮੇਸ਼ਾ ਵਾਂਗ ਸਵੇਰੇ ਘਰੋਂ ਆਪਣੇ ਕੰਮ ’ਤੇ ਗਈ ਸੀ। ਜਦੋਂ ਸ਼ਾਮ ਘਰ ਵਾਪਸ ਆਈ ਤਾਂ ਮੇਰੇ ਵਲੋਂ ਦਰਵਾਜ਼ਾ ਖੜਕਾਉਣ ’ਤੇ ਮੇਰੀ ਉਕਤ ਕੁੜੀ ਨੇ ਦਰਵਾਜ਼ਾ ਖੋਲਿਆ ਤਾਂ ਉਹ ਉੱਚੀ-ਉੱਚੀ ਰੌਣ ਲੱਗ ਪਈ, ਜਿਸ ’ਤੇ ਮੇਰੇ ਵੱਲੋਂ ਪੁੱਛਣ ’ਤੇ ਕੁੜੀ ਨੇ ਦੱਸਿਆ ਕਿ ਪਿੰਡ ਦਾ ਰਹਿਣ ਵਾਲਾ ਨੌਜਵਾਨ ਨਿਰਮਲ ਸਿੰਘ ਉਰਫ ਨਿੰਮਾ ਉਸ ਨੂੰ ਪੈਸਿਆਂ ਦਾ ਲਾਲਚ ਦੇ ਕੇ ਕਮਾਦ ਦੇ ਖੇਤਾਂ ਵਿਚ ਲੈ ਗਿਆ, ਜਿੱਥੇ ਉਸ ਨੇ ਮੇਰੇ ਨਾਲ ਜ਼ਬਰੀ ਸਰੀਰਕ ਸਬੰਧ ਬਣਾਏ। ਮਹਿਲਾ ਸਬ ਇੰਸਪੈਕਟਰ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਪੀੜਤਾ ਦੀ ਮਾਂ ਦੇ ਬਿਆਨ ’ਤੇ ਉਕਤ ਨੌਜਵਾਨ ਖਿਲਾਫ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਘਰ ਆ ਕੇ ਔਰਤ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਵਿਅਕਤੀ ਤੋਂ ਦੁਖੀ ਨੇ ਚੁੱਕਿਆ ਖੌਫ਼ਨਾਕ ਕਦਮ


author

Shivani Bassan

Content Editor

Related News