ਬੀ.ਡੀ.ਪੀ.ਓ. ਪਿਆਰ ਸਿੰਘ ਖਾਲਸਾ ਨੇ ਸੰਭਾਲਿਆ ਅਹੁਦਾ

07/17/2018 5:10:00 PM

ਭਿੱਖੀਵਿੰਡ, ਖਾਲੜਾ (ਭਾਟੀਆ, ਰਾਜੀਵ) : ਪੰਚਾਇਤੀ ਰਾਜ ਵਿਭਾਗ ਦੇ ਸਾਰੇ ਕੰਮਾਂ 'ਚ ਪਾਰਦਰਸ਼ਤਾ ਲਿਆ ਕੇ ਪੰਜਾਬ ਵਲੋਂ ਕੀਤੇ ਵਿਕਾਸ ਦੇ ਹਰ ਉਪਰਾਲੇ ਨੂੰ ਤੇਜ਼ੀ ਨਾਲ ਸਿਰੇ ਚਾੜ੍ਹਿਆ ਜਾਵੇਗਾ। ਜਿਸ ਲਈ ਇਲਾਕੇ ਦੇ ਅਗਾਂਹ-ਵਧੂ ਨੁਮਾਇੰਦਿਆ ਤੇ ਪੰਚਾਇਤਾਂ ਦੇ ਸਹਿਯੋਗ ਦੀ ਵਿਸ਼ੇਸ਼ ਲੋੜ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਲਾਕ ਡਿਵਾਲਮੈਂਟ ਤੇ ਪੰਚਾਇਤ ਅਫਸਰ ਪਿਆਰ ਸਿੰਘ ਖਾਲਸਾ ਨੇ ਆਪਣਾ ਅਹੁਦਾ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਹਰ ਵਰਗ ਦੇ ਲੋਕਾਂ ਦਾ ਕੰਮ ਬਿਨਾਂ ਕਿਸੇ ਭੇਦਭਾਵ ਤੋਂ ਪਾਰਦਰਸ਼ੀ ਢੰਗ ਨਾਲ ਕੀਤਾ ਜਾਵੇਗਾ। ਭਿੱਖੀਵਿੰਡ 'ਚ ਆਉਣ ਜਾਣ ਵਾਲੇ ਹਰ ਵਿਅਕਤੀ ਦਾ ਮਾਣ-ਸਨਮਾਨ ਕੀਤਾ ਜਾਵੇਗਾ। ਮੈਨੂੰ ਦੂਜੀ ਵਾਰ ਬਲਾਕ ਭਿੱਖੀਵਿੰਡ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਇਸ ਮੌਕੇ ਜ਼ਿਲਾ ਮੀਤ ਪ੍ਰਧਾਨ ਬੱਬੂ ਸ਼ਰਮਾ, ਲਾਲੀ ਕਾਜੀਚੱਕ, ਸ਼ੇਰਾ ਬਲੇਰ, ਹਰਪਾਲ ਸਿੰਘ ਸੈਕਟਰੀ, ਸੁਖਪਾਲ ਸਿੰਘ ਸੈਕਟਰੀ ਆਦਿ ਨੇ ਬੀ.ਡੀ.ਪੀ.ਓ. ਨੂੰ ਗੁਲਦਸਤਾ ਭੇਟ ਕੀਤਾ।


Related News