ਛਾਪੇਮਾਰੀ ਦੌਰਾਨ ਭਾਰੀ ਮਾਤਰਾ ''ਚ ਲਾਹਣ ਬਰਾਮਦ

Wednesday, Jun 24, 2020 - 11:54 AM (IST)

ਛਾਪੇਮਾਰੀ ਦੌਰਾਨ ਭਾਰੀ ਮਾਤਰਾ ''ਚ ਲਾਹਣ ਬਰਾਮਦ

ਬਟਾਲਾ (ਬੇਰੀ, ਗੋਰਾਇਆ) : ਅੱਜ ਆਬਾਕਾਰੀ ਵਿਭਾਗ ਅਤੇ ਸਪੈਸ਼ਲ ਸਟਾਫ ਵਲੋਂ ਛਾਪੇਮਾਰੀ ਕਰਦਿਆਂ 250 ਕਿੱਲੋ ਲਾਹਣ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਸੁਰਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਵਿਭਾਗ ਦੀ ਟੀਮ ਨੇ ਸਪੈਸ਼ਲ ਸਟਾਫ਼ ਬਟਾਲਾ ਦੇ ਪੁਲਸ ਅਧਿਕਾਰੀਆਂ ਨਾਲ ਸਾਂਝਾ ਆਪ੍ਰੇਸ਼ਨ ਚਲਾਉਂਦਿਆਂ ਪਿੰਡ ਸੁਨੱਈਆ ਵਿਖੇ ਛਾਪੇਮਾਰੀ ਕੀਤੀ ਤਾਂ ਉਥੋਂ ਛੱਪੜ 'ਚ ਲੁਕਾ ਕੇ ਰੱਖੀ ਪਲਾਸਟਿਕ ਦੇ ਡੱਬਿਆਂ 'ਚੋਂ 250 ਕਿੱਲੋ ਲਾਹਣ ਬਰਾਮਦ ਕੀਤੀ, ਜਿਸ ਨੂੰ ਐਕਸਾਈਜ਼ ਟੀਮ ਅਤੇ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਦੀ ਹਾਜ਼ਰੀ 'ਚ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ।

ਇਹ ਵੀ ਪੜ੍ਹੋਂ : ਵਿਦੇਸ਼ਾਂ ਤੋਂ ਆ ਰਹੇ NRI ਕੋਰੋਨਾ ਜਾਂਚ ਲਈ ਹੋ ਰਹੇ ਨੇ ਖੱਜਲ-ਖੁਆਰ

ਇਸ ਮੌਕੇ ਏ. ਐੱਸ. ਆਈ. ਹਰਦੀਪ ਸਿੰਘ, ਏ. ਐੱਸ. ਆਈ. ਰਣਜੋਧ ਸਿੰਘ, ਮੈਡਮ ਰਜਿੰਦਰ ਕੌਰ, ਹਰਜੀਤ ਕੌਰ ਤੇ ਠੇਕਿਆਂ ਦੀ ਰੇਡ ਪਾਰਟੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਗੋਪੀ ਉੱਪਲ, ਪਰਮਜੀਤ ਤੇ ਸਟਾਫ ਬਾਬਾ, ਭਿੰਦਾ ਤੇ ਅਭੀ ਹਾਜ਼ਰ ਸਨ।

ਇਹ ਵੀ ਪੜ੍ਹੋਂ : ਰੇਲ ਮੰਡਲ ਦੇ ਸੀਨੀਅਰ ਅਧਿਕਾਰੀ ਦੀ ਗੱਡੀ ਨਹਿਰ 'ਚ ਡਿੱਗੀ


author

Baljeet Kaur

Content Editor

Related News