ਡਾ. ਓਬਰਾਏ ਵਲੋਂ ਦੁੱਖ ਤੇ ਔਖੀ ਘੜੀ ''ਚ ਵੀ ਪੀੜਤ ਪਰਿਵਾਰਾਂ ਦੀ ਫੜੀ ਜਾ ਰਹੀ ਹੈ ਬਾਂਹ

10/24/2020 2:01:33 PM

ਬਟਾਲਾ(ਮਠਾਰੂ): ਪੰਜ ਧੀਆਂ ਦੇ ਨੇਤਰਹੀਣ ਪਿਤਾ ਅਤੇ ਪੈਰਾਲਇਜ ਦੇ ਅਟੈਕ ਨਾਲ ਮੰਜੇ 'ਤੇ ਪਈ ਉਸਦੀ ਪਤਨੀ ਦੀ ਸਾਰ ਲੈਂਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਦੇ ਮੁੱਖੀ ਅਤੇ ਦੁੱਬਈ ਦੇ ਉਘੇ ਸਿੱਖ ਕਾਰੋਬਾਰੀ ਡਾ. ਐੱਸ. ਪੀ. ਸਿੰਘ ਓਬਰਾਏ ਵਲੋ ਜਿੱਥੇ ਕੋਰੋਨਾ ਮਹਾਮਾਰੀ ਦੇ ਸਕੰਟ ਭਰੇ ਸਮੇ ਅੰਦਰ ਪਿਛਲੇ ਕਈ ਮਹੀਨਿਆਂ ਤੋਂ ਇਸ ਬੇਸਹਾਰਾ ਪਤੀ-ਪਤਨੀ ਨੂੰ ਰਾਹਤ ਦਿੱਤੀ ਜਾ ਰਹੀ ਸੀ। ਡਾ. ਓਬਰਾਏ ਦੀ ਯੋਗ ਸਰਪ੍ਰਸਤੀ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਤੇ ਜਨਰਲ ਸਕੱਤਰ ਹਰਮਿੰਦਰ ਸਿੰਘ ਅਤੇ ਟੀਮ ਮੈਬਰਾਂ ਵਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਨੌਸ਼ਹਿਰਾ ਮੱਝਾ ਸਿੰਘ ਦੇ ਬਿਮਾਰ ਪਏ ਇਸ ਪਤੀ-ਪਤਨੀ ਨੂੰ ਪਿਛਲੇ ਕਈ ਮਹੀਨਿਆਂ ਤੋਂ ਘਰ ਪਹੁੰਚ ਕੇ ਰਾਸ਼ਨ ਦੀਆਂ ਕਿੱਟਾਂ ਭੇਂਟ ਕੀਤੀਆਂ ਜਾ ਰਹੀਆਂ ਹਨ। 

ਇਹ ਵੀ ਪੜ੍ਹੋ: ਗੁਰੂ ਨਗਰੀ 'ਚ 'ਗੁਰੂ' ਦਾ ਬਦਲਣ ਲੱਗਾ ਰੁਤਬਾ, ਸਿਆਸਤਦਾਨ ਹੁਣ ਸਿੱਧੂ ਦੇ ਦਰਬਾਰ 'ਚ ਭਰਨ ਲੱਗੇ ਹਾਜ਼ਰੀਆਂ

ਉਥੇ ਨਾਲ ਹੀ ਹੁਣ ਨੇਤਰਹੀਣ ਲਖਵਿੰਦਰ ਸਿੰਘ ਦੀ ਬੀਤੇ ਦਿਨੀਂ ਮੌਤ ਹੋ ਜਾਣ ਤੋਂ ਬਾਅਦ ਗਰੀਬ ਪਰਿਵਾਰ ਦੇ ਕੋਲ ਲਖਵਿੰਦਰ ਸਿੰਘ ਦੀ ਅੰਤਿਮ ਅਰਦਾਸ ਅਤੇ ਭੋਗ ਦੇ ਮੌਕੇ ਲੰਗਰ ਲਗਾਉਣ ਦੇ ਲਈ ਵੀ ਕੋਈ ਪ੍ਰਬੰਧ ਨਹੀਂ ਸੀ। ਜਦ ਇਸ ਸਬੰਧੀ ਸਰਬੱਤ ਦਾ ਭਲਾ ਟਰਸੱਟ ਜ਼ਿਲਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਨੂੰ ਸੂਚਨਾ ਮਿਲੀ ਤਾਂ ਤੁਰੰਤ ਹਰਕਤ 'ਚ ਆਉਂਦਿਆਂ ਟਰਸੱਟ ਦੇ ਜਨਰਲ ਸਕੱਤਰ ਹਰਮਿੰਦਰ ਸਿੰਘ ਦੇ ਨਾਲ ਨੌਸ਼ਹਿਰਾ ਮੱਝਾ ਸਿੰਘ ਵਿਖੇ ਲਖਵਿੰਦਰ ਸਿੰਘ ਦੇ ਘਰ ਪਹੁੰਚ ਕੇ ਜਿੱਥੇ ਪੀੜਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ, ਉਥੇ ਨਾਲ ਹੀ ਲਖਵਿੰਦਰ ਸਿੰਘ ਦੇ ਭੋਗ ਲਈ ਰਾਸ਼ਨ ਦੀਆਂ ਕਿੱਟਾਂ ਵੀ ਭੇਂਟ ਕੀਤੀਆਂ ਗਈਆਂ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਨੇ ਕਿਹਾ ਕਿ ਸਰਬੱਤ ਦਾ ਭਲਾ ਟਰਸੱਟ ਵਲੋ ਲਖਵਿੰਦਰ ਸਿੰਘ ਦੀ ਵਿਧਵਾ ਦੀ ਪੈਨਸ਼ਨ ਵੀ ਲਗਾਈ ਜਾਵੇਗੀ।

ਇਹ ਵੀ ਪੜ੍ਹੋ: ਹਰੀਸ਼ ਰਾਵਤ ਦਾ ਵੱਡਾ ਬਿਆਨ, ਈ.ਡੀ. ਦਾ ਸੰਮਨ ਕੈਪਟਨ ਦੀ ਆਵਾਜ਼ ਨਹੀਂ ਦਬਾਅ ਸਕਦਾ

ਇਸ ਮੌਕੇ ਪਰਿਵਾਰ ਨੇ ਮਾਨਯੋਗ ਡਾ. ਐਸ. ਪੀ. ਸਿੰਘ ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਾ. ਓਬਰਾਏ ਵਲੋ ਨਿਭਾਏ ਜਾ ਰਹੇ ਇਨਸਾਨੀਅਤ ਦੇ ਫਰਜ਼ਾਂ ਸਾਹਮਣੇ ਸਭ ਕੁਝ ਛੋਟਾ ਦਿਖਾਈ ਦੇ ਰਿਹਾ ਹੈ। ਕਿਉਂਕਿ ਜਿੱਥੇ ਡਾ. ਓਬਰਾਏ ਵਲੋ ਜਿਉਂਦੇ ਜੀ ਇਨਸਾਨਾਂ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ, ਉਥੇ ਨਾਲ ਹੀ ਦੁਨੀਆ ਤੋਂ ਤੁਰ ਜਾਣ ਵਾਲੇ ਮੈਬਰਾਂ ਦੀਆਂ ਅੰਤਿਮ ਰਸਮਾਂ ਨੂੰ ਪੂਰਾ ਕਰਨ ਦੇ ਲਈ ਉਨ੍ਹਾਂ ਦੇ ਪਰਿਵਾਰਾਂ ਦੀ ਬਾਂਹ ਵੀ ਫੜੀ ਜਾ ਰਹੀ ਹੈ, ਤਾਂ ਜੋ ਦੁੱਖ ਅਤੇ ਔਖੀ ਘੜੀ ਦੇ ਵਿਚ ਪੀੜਤ ਪਰਿਵਾਰਾਂ ਨੂੰ ਰਾਹਤ ਮਿਲ ਸਕੇ।


Baljeet Kaur

Content Editor

Related News