ਬਟਾਲਾ : ਦੋ ਧਿਰਾਂ ''ਚ ਝਗੜਾ, 3 ਗੰਭੀਰ ਜ਼ਖਮੀ

Saturday, Jul 20, 2019 - 06:12 PM (IST)

ਬਟਾਲਾ : ਦੋ ਧਿਰਾਂ ''ਚ ਝਗੜਾ, 3 ਗੰਭੀਰ ਜ਼ਖਮੀ

ਬਟਾਲਾ (ਬੇਰੀ) : ਸ਼ੁਕਰਪੁਰਾ ਇਲਾਕੇ ਵਿਚ ਦੋਵਾਂ ਧਿਰਾਂ ਵਿਚ ਝਗੜੇ ਹੋਣ ਨਾਲ 3 ਲੋਕ ਗੰਭੀਰ ਜ਼ਖਮੀ ਹੋ ਗਏ। ਇਸ ਸਬੰਧੀ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਸੰਦੀਪ ਸਿੰਘ ਪੁੱਤਰ ਸਵ. ਕੁਲਵੰਤ ਸਿੰਘ ਵਾਸੀ ਬਟਾਲਾ ਦੇ ਭਰਾ ਲਖਵਿੰਦਰ ਸਿੰਘ ਲੱਕੀ ਨੇ ਦੱਸਿਆ ਕਿ ਸਥਾਨਕ ਸਿੰਬਲ ਚੌਕ ਲਾਗੇ ਉਨ੍ਹਾਂ ਦੀ ਹਲਵਾਈ ਦੀ ਦੁਕਾਨ ਹੈ ਅਤੇ ਪਿਛਲੇ 4 ਸਾਲਾਂ ਤੋਂ ਇਥੇ ਵਿੱਕੀ ਵਾਸੀ ਵਿੰਝਵਾਂ ਕੰਮ ਕਰ ਰਿਹਾ ਸੀ, ਜੋ ਅੱਜ ਦੁਕਾਨ 'ਤੇ ਨਹੀਂ ਆਇਆ। ਜਿਸ 'ਤੇ ਉਸਦਾ ਭਰਾ ਸੰਦੀਪ ਸਿੰਘ ਕਿਸੇ ਹੋਰ ਦੁਕਾਨ 'ਤੇ ਉਸਨੂੰ ਪੁੱਛਣ ਲਈ ਗਿਆ ਤਾਂ ਕੁਝ ਵਿਅਕਤੀਆਂ ਨੇ ਉਸਨੂੰ ਜ਼ਖ਼ਮੀ ਕਰ ਦਿੱਤਾ, ਜਿਸ 'ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਉਸਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ।

ਓਧਰ ਦੂਜੀ ਧਿਰ ਦੇ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਸਤੀਸ਼ ਕੁਮਾਰ ਪੁੱਤਰ ਬਾਬੂ ਰਾਮ ਵਾਸੀ ਸ਼ੁਕਰਪੁਰਾ ਬਟਾਲਾ ਨੇ ਦੱਸਿਆ ਕਿ ਉਸਦੀ ਸ਼ੁਕਰਪੁਰਾ ਲਾਗੇ ਲਵਲੀ ਸਵੀਟਸ ਦੀ ਦੁਕਾਨ ਹੈ ਅਤੇ ਅੱਜ ਵਿੱਕੀ ਨਾਮ ਦਾ ਲੜਕਾ ਇਥੇ ਦਿਹਾੜੀ 'ਤੇ ਹਲਵਾਈ ਦਾ ਕੰਮ ਕਰਨ ਸਬੰਧੀ ਪੁੱਛਣ ਲਈ ਆਇਆ ਸੀ ਕਿ ਥੋੜ੍ਹੀ ਦੇਰ ਬਾਅਦ ਵਿੱਕੀ ਜਿਥੇ ਪਹਿਲਾਂ ਕੰਮ ਕਰਦਾ ਸੀ, ਉਸਦਾ ਮਾਲਕ ਆ ਗਿਆ ਅਤੇ ਉਹ ਸਾਡੇ ਨਾਲ ਗਾਲੀ-ਗਲੋਚ ਕਰਦਿਆਂ ਮੇਰੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਇਹ ਸਭ ਦੇਖ ਜਦੋਂ ਮੇਰਾ ਲੜਕਾ ਟੋਨੀ ਮੈਨੂੰ ਛੁਡਾਉਣ ਲਈ ਆਇਆ ਤਾਂ ਸਬੰਧਤ ਦੁਕਾਨ ਮਾਲਕ ਨੇ ਉਸ ਦੀ ਵੀ ਕੁੱਟ-ਮਾਰ ਕਰ ਦਿੱਤੀ ਅਤੇ ਉਪਰੰਤ ਸਾਨੂੰ ਦੋਵਾਂ ਪਿਉ-ਪੁੱਤ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ।

ਉਕਤ ਮਾਮਲੇ ਸਬੰਧੀ ਜਦੋਂ ਪੁਲਸ ਚੌਕੀ ਸਿੰਬਲ ਦੇ ਐੱਸ. ਆਈ. ਬਲਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਮਾਮਲਾ ਉਨ੍ਹਾਂ ਦੇ ਧਿਆਨ ਹਿੱਤ ਹੈ ਅਤੇ ਐੱਮ. ਐੱਲ. ਆਰ. ਆਉਣ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।



 


author

Baljeet Kaur

Content Editor

Related News