ਆਰਥਿਕ ਪੱਖੋਂ ਲੋੜਵੰਦ ਬੈਡਮਿੰਟਨ ਖਿਡਾਰਨ ਮਨਜੀਤ ਕੌਰ ਨੂੰ 85 ਹਜ਼ਾਰ ਰੁਪਏ ਦੀ ਰਾਸ਼ੀ ਭੇਟ

Friday, Oct 12, 2018 - 12:54 PM (IST)

ਆਰਥਿਕ ਪੱਖੋਂ ਲੋੜਵੰਦ ਬੈਡਮਿੰਟਨ ਖਿਡਾਰਨ ਮਨਜੀਤ ਕੌਰ ਨੂੰ 85 ਹਜ਼ਾਰ ਰੁਪਏ ਦੀ ਰਾਸ਼ੀ ਭੇਟ

ਪੱਟੀ (ਸੌਰਭ) - ਸਿਰਮੌਰ ਸਮਾਜ ਸੇਵੀ ਸੰਸਥਾ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ. ਪੱਟੀ ਨੇ ਗੁਰੂ ਸਾਹਿਬ ਦੀ ਕ੍ਰਿਪਾ ਅਤੇ ਸੰਗਤਾਂ ਦੇ ਸਹਿਯੋਗ ਨਾਲ ਆਰਥਿਕ ਪੱਖੋਂ ਲੋੜਵੰਦ ਬੈਡਮਿੰਟਨ ਖਿਡਾਰਨ ਮਨਜੀਤ ਕੌਰ ਨੂੰ 85 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ, ਤਾਂ ਜੋ ਉਹ ਆਪਣਾ ਇਲਾਜ ਕਰਵਾ ਸਕੇ। ਇਹ ਚੈਰੀਟੇਬਲ ਟਰੱਸਟ ਪੱਟੀ ਸ਼ਹਿਰ ਅਤੇ ਉਸ ਦੇ ਨੇੜਲੇ ਇਲਾਕਿਆਂ 'ਚ ਅਤਿ ਗਰੀਬ, ਲੋੜਵੰਦ ਤੇ ਰੋਗ ਗ੍ਰਸਤ ਰੋਗੀਆਂ ਦੇ ਇਲਾਜ ਕਰਵਾਉਣ ਦਾ ਸੇਵਾ ਕਾਰਜ ਪਿਛਲੇ ਲੰਮੇ ਸਮੇਂ ਤੋਂ ਕਰਦੀ ਆ ਰਹੀ ਹੈ। 

ਮਨੁੱਖਤਾ ਦੀ ਸੇਵਾ ਨੂੰ ਸਮਰਪਤ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਪੱਟੀ ਵੱਲੋਂ ਭਗਤ ਪੂਰਨ ਸਿੰਘ ਜੀ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਪਿਛਲੇ 15 ਸਾਲਾਂ ਤੋਂ ਲੋੜਵੰਦਾਂ ਦੇ ਇਲਾਜ ਕਰਵਾਉਣ ਲਈ ਮਦਦ ਕਰ ਰਹੀ ਹੈ। ਟਰਸੱਟ ਦੇ ਮੁੱਖ ਸੇਵਾਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਮਨਜੀਤ ਕੌਰ ਪੁੱਤਰੀ ਹੀਰਾ ਸਿੰਘ, ਜੋ ਬੈਡਮਿੰਟਨ ਦੀ ਨੈਸ਼ਨਲ ਖਿਡਾਰਨ ਸੀ ਅਤੇ ਆਰਥਿਕ ਪੱਖੋਂ ਬਹੁਤ ਕਮਜ਼ੋਰ ਹੋਣ ਕਰਕੇ ਆਪਣਾ ਇਲਾਜ ਕਰਵਾਉਣ ਤੋਂ ਅਸਮਰਥ ਸੀ, ਨੂੰ ਸਹਾਇਤਾ ਰਾਸ਼ੀ ਦਿੱਤੀ, ਤਾਂ ਜੋ ਉਹ ਆਪਣਾ ਇਲਾਜ ਕਰਵਾ ਸਕੇ। ਆਰਥਿਕ ਪੱਖੋਂ ਸਹਾਇਤਾ ਕਰਨ 'ਤੇ ਖਿਡਾਰਨ ਮਨਜੀਤ ਕੌਰ ਨੇ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਪੱਟੀ ਅਤੇ ਸਰਬੱਤ ਦਾ ਭਲਾ ਟਰੱਸਟ ਨਿਊਜ਼ੀਲੈਂਡ ਦਾ ਧੰਨਵਾਦ ਕੀਤਾ । ਇਸ ਮੌਕੇ ਕੁਲਵਿੰਦਰ ਸਿੰਘ, ਜਗਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਜਸਕਰਨ ਸਿੰਘ, ਹੀਰਾ ਸਿੰਘ ਆਦਿ ਹਾਜ਼ਰ ਸਨ।


Related News