ਬਾਰਿਸ਼ ਨਾਲ ਤਾਪਮਾਨ ''ਚ ਆਈ ਹੋਰ ਗਿਰਾਵਟ, ਜਨਜੀਵਨ ਪ੍ਰਭਾਵਿਤ
Monday, Feb 05, 2024 - 11:05 AM (IST)
ਗੁਰਦਾਸਪੁਰ (ਹਰਮਨ)- ਗੁਰਦਾਸਪੁਰ ਸਮੇਤ ਆਸ ਪਾਸ ਇਲਾਕੇ ਅੰਦਰ ਪਿਛਲੇ 24 ਘੰਟਿਆਂ ਦੌਰਾਨ ਹੋਈ 14 ਐੱਮ. ਐੱਮ. ਬਾਰਿਸ਼ ਨੇ ਮੌਸਮ ਵਿਚ ਠੰਢ ਮੁੜ ਵਧਾ ਦਿੱਤੀ ਹੈ, ਜਿਸ ਤਹਿਤ ਇਸ ਇਲਾਕੇ ਅੰਦਰ ਦਿਨ ਦਾ ਤਾਪਮਾਨ ਔਸਤਨ 13-14 ਡਿਗਰੀ ਦੇ ਕਰੀਬ ਦਰਜ ਕੀਤਾ ਗਿਆ, ਜਦੋਂ ਕਿ ਰਾਤ ਦਾ ਤਾਪਮਾਨ 7-8 ਡਿਗਰੀ ਸੈਂਟੀਗਰੇਡ ਦੇ ਕਰੀਬ ਰਿਹਾ ਹੈ। ਇਸ ਬਾਰਿਸ਼ ਨੇ ਅੱਜ ਠੰਢ ਵਿਚ ਵਾਧਾ ਕਰਨ ਦੇ ਨਾਲ-ਨਾਲ ਜਨਜੀਵਨ ਨੂੰ ਵੀ ਪ੍ਰਭਾਵਿਤ ਕੀਤਾ। ਵੈਸੇ ਤਾਂ ਐਤਵਾਰ ਦਾ ਦਿਨ ਹੋਣ ਕਾਰਨ ਜ਼ਿਆਦਾਤਰ ਦੁਕਾਨਾਂ ਬੰਦ ਹੋਣ ਕਾਰਨ ਪਹਿਲਾਂ ਹੀ ਬਾਜ਼ਾਰਾਂ ’ਚ ਜ਼ਿਆਦਾ ਚਹਿਲ ਪਹਿਲ ਨਹੀਂ ਸੀ ਪਰ ਜੋ ਦੁਕਾਨਾਂ ਐਤਵਾਰ ਨੂੰ ਖੁੱਲ੍ਹੀਆਂ, ਉਨ੍ਹਾਂ ’ਤੇ ਵੀ ਜ਼ਿਆਦਾ ਕੰਮਕਾਜ ਦੇਖਣ ਨੂੰ ਮਿਲੀਆਂ। ਤਕਰੀਬਨ ਸਾਰਾ ਦਿਨ ਬੂੰਦਾ ਬਾਂਦੀ ਹੁੰਦੀ ਰਹੀ ਅਤੇ ਪਾਣੀ ਨਾਲ ਭਿਜੀਆਂ ਸੜਕਾਂ ’ਤੇ ਆਵਾਜਾਈ ਜਾਰੀ ਰਹੀ।
ਇਹ ਵੀ ਪੜ੍ਹੋ : CM ਮਾਨ ਨੇ ਦੇਸ਼ ਦਾ ਮਾਣ ਵਧਾਉਣ ਵਾਲੇ ਪੰਜਾਬ ਦੇ 11 ਖਿਡਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ
ਮੌਸਮ ਵਿਭਾਗ ਅਨੁਸਾਰ ਅੱਜ ਤੋਂ ਬਾਅਦ ਆਉਣ ਵਾਲੇ ਦਿਨਾਂ ਵਿਚ ਮੌਸਮ ਸਾਫ਼ ਰਹੇਗਾ ਪਰ ਅਜੇ ਲੋਕਾਂ ਨੂੰ ਕੁਝ ਦਿਨ ਹੋਰ ਠੰਢ ਦਾ ਸਾਹਮਣਾ ਕਰਨਾ ਪਵੇਗਾ। ਅੱਜ ਦੀ ਬਾਰਿਸ਼ ਨਾਲ ਵੀ ਕਿਸੇ ਫ਼ਸਲ ਦਾ ਕੋਈ ਨੁਕਸਾਨ ਹੋਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਇਹ ਬਾਰਿਸ਼ ਕਣਕ ਦੀ ਫ਼ਸਲ ਲਈ ਲਾਹੇਵੰਦ ਹੈ ਪਰ ਬਾਰਿਸ਼ ਨੇ ਗੰਨੇ ਦੀ ਵਾਢੀ ਦਾ ਕੰਮ ਰੋਕ ਦਿੱਤਾ ਹੈ ਕਿਉਂਕਿ ਬਾਰਿਸ਼ ਦੌਰਾਨ ਇਕ ਤਾਂ ਵਾਢੀ ਕਰਨੀ ਸੰਭਵ ਨਹੀਂ ਹੈ ਤੇ ਜੋ ਗੰਨਾ ਵੱਢਿਆ ਗਿਆ ਹੈ, ਉਸ ਨੂੰ ਟਰਾਲੀ ’ਤੇ ਲੋਡ ਕਰਨਾ ਅਤੇ ਗਿੱਲੇ ਹੋਏ ਖੇਤਾਂ ’ਚੋਂ ਗੰਨੇ ਦੀ ਭਰੀ ਟਰਾਲੀ ਨੂੰ ਕੱਢਣਾ ਵੀ ਔਖਾ ਹੁੰਦਾ ਹੈ, ਜਿਸ ਕਾਰਨ ਕਿਸਾਨਾਂ ਨੇ ਵਾਢੀ ਦਾ ਕੰਮ ਬੰਦ ਕੀਤਾ ਹੈ ਅਤੇ ਜੋ ਟਰਾਲੀਆਂ ਪਹਿਲਾਂ ਲੋਡ ਕੀਤੀਆਂ ਹਨ, ਉਨ੍ਹਾਂ ਨੂੰ ਵੀ ਅਜੇ ਇਕੋ ਜਗਾ ’ਤੇ ਖੜ੍ਹਾ ਕੀਤਾ ਹੈ ਤਾਂ ਜੋ ਮੌਸਮ ਸਾਫ਼ ਹੋਣ ਦੇ ਬਾਅਦ ਹੀ ਉਨ੍ਹਾਂ ਨੂੰ ਲਿਜਾਇਆ ਜਾਵੇ।
ਇਹ ਵੀ ਪੜ੍ਹੋ : ਬਦਲਦੇ ਮੌਸਮ ਕਾਰਨ ਲੋਕ ਪ੍ਰੇਸ਼ਾਨ, ਅੱਜ ਫਿਰ ਆਸਮਾਨ ’ਤੇ ਛਾਏ ਬੱਦਲ, ਭਾਰੀ ਮੀਂਹ ਦਾ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8