ਅੰਮ੍ਰਿਤਸਰ ’ਚ ਭਾਰੀ ਮੀਂਹ ਤੇ ਹਨੇਰੀ ਦਾ ਕਹਿਰ : ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਹੋਈ ਤਬਾਹ
Wednesday, Mar 24, 2021 - 10:13 AM (IST)
ਅੰਮ੍ਰਿਤਸਰ (ਰਮਨ, ਤਰਸੇਮ) - ਸ਼ਹਿਰ ’ਚ ਪਿਛਲੇ ਦੋ ਦਿਨ ਤੋਂ ਮੌਸਮ ਕਾਫ਼ੀ ਖ਼ਰਾਬ ਚੱਲ ਰਿਹਾ ਸੀ ਪਰ ਮੰਗਲਵਾਰ ਦੀ ਸਵੇਰੇ ਤੇਜ਼ ਹਨੇਰੀ ਅਤੇ ਮੀਂਹ ਨੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਤਬਾਹ ਕਰ ਦਿੱਤਾ। ਸ਼ਹਿਰੀ ਅਤੇ ਦਿਹਾਤੀ ਖੇਤਰਾਂ ’ਚ ਹਾਈਵੋਲਟੇਜ਼ ਬਿਜਲੀ ਦੀਆਂ ਤਾਰਾਂ ’ਤੇ ਰੁੱਖ ਡਿੱਗ ਪਏ, ਜਿਸ ਕਾਰਨ ਤਾਰਾਂ ਟੁੱਟ ਗਈਆਂ। ਇਸ ਤੋਂ ਇਲਾਵਾ ਬਿਜਲੀ ਦੇ ਖੰਭੇ ਵੀ ਡਿੱਗ ਗਏ, ਜਿਸ ਨਾਲ ਪਾਵਰਕਾਮ ਨੂੰ ਵੀ ਲੱਖਾਂ ਦਾ ਨੁਕਸਾਨ ਹੋਇਆ ਅਤੇ ਸ਼ਹਿਰੀ ਅਤੇ ਦਿਹਾਤੀ ਖੇਤਰਾਂ ’ਚ ਬਿਜਲੀ ਸਪਲਾਈ ਪ੍ਰਭਾਵਿਤ ਰਹੀ। ਸਵੇਰੇ ਤੇਜ਼ ਹਨੇਰੀ ਅਤੇ ਮੀਂਹ ਤਾਂ ਦੁਪਹਿਰ ਨੂੰ ਕੜਾਕੇ ਦੀ ਧੁੱਪ ਨੇ ਮੌਸਮ ਫਿਰ ਤੋਂ ਗਰਮ ਕਰ ਦਿੱਤਾ। ਮੀਂਹ ਦਾ ਪਾਣੀ ਕਈ ਇਲਾਕਿਆਂ ’ਚ ਸੜਕਾਂ ਦੇ ਕੰਡੇ ਖੜ੍ਹਾ ਰਿਹਾ, ਜਿਸਦੇ ਨਾਲ ਨਿਗਮ ਦੀ ਸੀਵਰੇਜ ਸਿਸਟਮ ਦੀ ਪੋਲ ਖੁੱਲ੍ਹ ਗਈ।
ਪੜ੍ਹੋ ਇਹ ਵੀ ਖ਼ਬਰ - ਪੁਲਸ ਨੇ ਸੁਲਝਾਇਆ ਬਜ਼ੁਰਗ ਦੇ ਅੰਨ੍ਹੇ ਕਤਲ ਦਾ ਮਾਮਲਾ : ਚੋਰੀ ਦੀ ਨੀਅਤ ਨਾਲ ਕੀਤਾ ਸੀ ਕਤਲ
ਪੰਜਾਬ ਦੇ ਕਿਸਾਨ ਇਕ ਪਾਸੇ ਖੇਤੀਬਾੜੀ ਬਿੱਲਾਂ ਦੇ ਵਿਰੋਧ ’ਚ ਆਪਣੇ ਹੱਕਾਂ ਲਈ ਦਿੱਲੀ ’ਚ ਅੰਦੋਲਨ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਮੀਂਹ ਨੇ ਉਨ੍ਹਾਂ ਦੀ ਫ਼ਸਲਾਂ ਨੂੰ ਤਬਾਹ ਕਰ ਦਿੱਤਾ। ਮੀਂਹ ਅਤੇ ਤੂਫਾਨ ਨਾਲ ਕਣਕ ਦੀ ਫ਼ਸਲ ਜ਼ਮੀਨ ’ਤੇ ਵਿਛ ਗਈ ਹੈ, ਜਿਸ ਨਾਲ ਫ਼ਸਲ ਖ਼ਰਾਬ ਹੁੰਦੀ ਨਜ਼ਰ ਆ ਰਹੀ ਹੈ । ਦੂਜੀ ਪਾਸੇ ਇਸ ਹਨੇਰੀ ਨਾਲ ਪਾਵਰਕਾਮ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ, ਜਿਨ੍ਹਾਂ ਇਲਾਕਿਆਂ ’ਚ ਬਿਜਲੀ ਦੇ ਖੰਭੇ ਅਤੇ ਰੁੱਖ ਡਿੱਗੇ ਸਨ। ਉਨ੍ਹਾਂ ਇਲਾਕਿਆਂ ’ਚ ਟੀਮ ਦੇਰ ਸ਼ਾਮ ਤੱਕ ਬਿਜਲੀ ਸਪਲਾਈ ਬਹਾਲ ਕਰਵਾਉਣ ’ਚ ਲੱਗੀ ਰਹੀ। ਸਾਰਾ ਦਿਨ ਚੱਲਦੀ ਹਨੇਰੀ ਨਾਲ ਕਰਮਚਾਰੀਆਂ ਨੂੰ ਕੰਮ ਕਰਨ ’ਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ : ਵਿਦੇਸ਼ੋਂ ਆਏ ਵਿਅਕਤੀ ਨੇ ਸਾਬਕਾ ਫੌਜੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ (ਤਸਵੀਰਾਂ)
ਦੂਜੇ ਪਾਸੇ ਤਰਸਿੱਕਾ ’ਚ ਵੀ ਤੇਜ਼ ਰਫ਼ਤਾਰ ਹਨੇਰੀ ਅਤੇ ਬਰਸਾਤ ਨੇ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ, ਜਿਸ ਤੋਂ ਕਿਸਾਨ ਬੇਹੱਦ ਨਿਰਾਸ਼ ਹਨ। ਬਲਾਕ ਤਰਸਿੱਕਾ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਨ ਉਪਰੰਤ ਵੇਖਿਆ ਕਿ ਕਿਸਾਨ, ਜੋ ਪਹਿਲਾਂ ਹੀ ਸਰਕਾਰਾਂ ਦੀਆਂ ਅਣਦੇਖੀਆਂ ਦਾ ਸ਼ਿਕਾਰ ਹੋਏ ਪਏ ਹਨ ਅਤੇ ਆਪਣੀਆਂ ਫ਼ਸਲਾਂ ਦੇ ਮੁੱਲ ਲੈਣ ਲਈ ਸਰਕਾਰ ਨਾਲ ਦੋ ਹੱਥ ਕਰ ਰਹੇ ਹਨ, ’ਤੇ ਕੁਦਰਤ ਕਰੋਪ ਹੋਈ ਪਈ ਹੈ।
ਪੜ੍ਹੋ ਇਹ ਵੀ ਖ਼ਬਰ - ਫਰੀਦਕੋਟ: ਪੁਰਾਣੀ ਰੰਜਿਸ਼ ਕਾਰਨ 3 ਨੌਜਵਾਨਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਾਤਲਾਨਾ ਹਮਲਾ (ਤਸਵੀਰਾਂ)
ਬੀਤੀ ਰਾਤ ਚੱਲੀ ਤੇਜ਼ ਰਫ਼ਤਾਰ ਹਨੇਰੀ ਅਤੇ ਝੱਖੜ ਨੇ ਕਿਸਾਨਾਂ ਦੀ ਫ਼ਸਲ ਖ਼ਾਸਕਰ ਕਣਕ ਪੂਰੀ ਤਰ੍ਹਾਂ ਲੰਮੀ ਪਾ ਦਿੱਤੀ, ਜਿਸ ਦਾ ਅਸਰ ਕਣਕ ਦੇ ਝਾੜ ’ਤੇ ਸਿੱਧਾ ਪਵੇਗਾ। ਸ਼੍ਰੋਮਣੀ ਅਕਾਲੀ ਦਲ ਸਰਕਲ ਤਰਸਿੱਕਾ ਦੇ ਪ੍ਰਧਾਨ ਜਥੇਦਾਰ ਮਨਜੀਤ ਸਿੰਘ ਤਰਸਿੱਕਾ ਨੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਰਕਾਰਾਂ ਦਾ ਕੰਮ ਹੈ, ਅੰਨਦਾਤਾ ਕਿਸਾਨ ’ਤੇ ਜਦੋਂ ਕੋਈ ਆਫ਼ਤ ਆਉਂਦੀ ਹੈ ਤਾਂ ਕਿਸਾਨਾਂ ਦੀ ਬਾਹ ਫੜਕੇ ਉਨ੍ਹਾਂ ਦੀ ਮਦਦ ਕਰਨਾ।
ਪੜ੍ਹੋ ਇਹ ਵੀ ਖ਼ਬਰ - ਰੋਜ਼ੀ ਰੋਟੀ ਲਈ ਜਰਮਨ ਗਏ ਖੰਨਾ ਦੇ ਨੌਜਵਾਨ ਦੀ ਝਾੜੀਆਂ ’ਚੋਂ ਮਿਲੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ