ਗੁਰਬਤ ਭਰੀ ਜ਼ਿੰਦਗੀ ਜਿਉ ਰਹੇ ਪ੍ਰੀਵਾਰ ਲਈ ਮਸੀਹਾ ਬਣਿਆਂ ਅੰਮ੍ਰਿਤਸਰ ਪੁਲਸ ਦਾ ASI

09/13/2021 10:41:15 AM

ਅੰਮ੍ਰਿਤਸਰ (ਅਨਜਾਣ) - ਪਿੰਡ ਗੱਗੜਭਾਣਾ ਵਿਖੇ ਗੁਰਬਤ ਭਰੀ ਜ਼ਿੰਦਗੀ ਜਿਉ ਰਿਹਾ ਪ੍ਰੀਵਾਰ ਜਿਸ ਕੋਲ ਦੋ ਵਕਤ ਦੀ ਰੋਟੀ ਦਾ ਜੁਗਾੜ ਵੀ ਨਹੀਂ ਸੀ। ਏਥੋਂ ਤੱਕ ਕਿ ਘਰ ਦੀ ਟੁੱਟੀ ਅਤੇ ਬਾਰਸ਼ ਦੇ ਦਿਨਾਂ ’ਚ ਚੌਂਦੀ ਟੀਨ ਦੀ ਛੱਤ, ਨਾ ਬਿਜਲੀ ਤੇ ਨਾ ਪਾਣੀ ਤੇ ਉੱਤੋਂ ਜਵਾਨ ਧੀ ਦੇ ਵਿਆਹ ਨੇ ਪ੍ਰੀਵਾਰ ਨੂੰ ਚਿੰਤਾ ’ਚ ਡੋਬ ਦਿੱਤਾ। ਜਿਵੇਂ ਹੀ ਪਿੰਡ ਦੀ ਇੱਕ ਜਨਾਨੀ ਵੱਲੋਂ ਇਸ ਪ੍ਰੀਵਾਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪਾਈ ਤਾਂ ਅੰਮ੍ਰਿਤਸਰ ਪੁਲਸ ਦਾ ਏ. ਐੱਸ. ਆਈ. ਦਲਜੀਤ ਸਿੰਘ ਮਸੀਹਾ ਬਣ ਕੇ ਗਏ ਵਿਆਹ ਵਾਲੇ ਘਰ ਕੁੜੀਆਂ ਲਈ ਚੂੜਾ, ਕੱਪੜੇ ਰਾਸ਼ਨ ਤੇ ਹੋਰ ਸਮਾਨ ਲੈ ਕੇ ਪਹੁੰਚ ਗਿਆ। ਪਹਿਲਾਂ ਤਾਂ ਘਰ ’ਚ ਆਈ ਪੁਲਸ ਦੇਖ ਕੇ ਪਿੰਡ ਵਾਲਿਆਂ ਦੇ ਪਸੀਨੇ ਛੁੱਟ ਗਏ ਪਰ ਜਦ ਪਤਾ ਚੱਲਿਆ ਕਿ ਪੁਲਸ ਤਾਂ ਪ੍ਰੀਵਾਰ ਦੀ ਮਦਦ ਲਈ ਆਈ ਹੈ ਤਾਂ ਸਭ ਨੇ ਏ. ਐਸ. ਆਈ. ਦਾ ਧੰਨਵਾਦ ਕੀਤਾ।

ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਏ. ਐੱਸ. ਆਈ. ਦਲਜੀਤ ਸਿੰਘ ਨੇ ਕਿਹਾ ਕਿ ਜਦ ਮੈਂ ਸੋਸ਼ਲ ਮੀਡੀਆ ’ਤੇ ਵੀਡੀਓ ਦੇਖੀ ਤਾਂ ਰਿਹਾ ਨਹੀਂ ਗਿਆ ਅਤੇ ਮੈਂ ਆਪਣੀ ਏਸ ਭੈਣ ਲਈ ਚੂੜਾ ਲੈ ਕੇ ਪਹੁੰਚ ਗਿਆ। ਹੋਰ ਵੀ ਜੋ ਮਦਦ ਹੋ ਸਕੇਗੀ ਕਰਾਂਗਾ। ਕੁੜੀ ਦੀ ਨਜ਼ਦੀਕੀ ਰਿਸ਼ਤੇਦਾਰ ਨੇ ਦੱਸਿਆ ਕਿ ਉਨ੍ਹਾਂ ਦੀ 19 ਸਾਲਾ ਕੁੜੀ ਨੀਸ਼ੂ ਦਾ ਵਿਆਹ 16 ਸਤੰਬਰ ਨੂੰ ਹੈ ਤੇ ਏ. ਐਸ. ਆਈ. ਦਲਜੀਤ ਸਿੰਘ ਉਨ੍ਹਾਂ ਲਈ ਫਰਿਸ਼ਤਾ ਬਣ ਕੇ ਸਾਹਮਣੇ ਆਇਆ ਹੈ।

ਪੜ੍ਹੋ ਇਹ ਵੀ ਖ਼ਬਰ - ਮਾਮਾ-ਭਾਣਜੀ ਦੇ ਰਿਸ਼ਤੇ ਹੋਏ ਤਾਰ-ਤਾਰ, ਪ੍ਰੇਮ ਵਿਆਹ ਕਰਾਉਣ ਮਗਰੋਂ ਕੀਤੀ ਖ਼ੁਦਕੁਸ਼ੀ (ਵੀਡੀਓ)


rajwinder kaur

Content Editor

Related News