ਅੰਮ੍ਰਿਤਸਰ ਦੇ ਜਨ ਔਸ਼ਧੀ ਕੇਂਦਰ ’ਚ ਜੈਨੇਰਿਕ ਦਵਾਈਆਂ ਦੀ ਥਾਂ ਵੇਚ ਰਹੇ ਸੀ ਬ੍ਰਾਂਡਿਡ ਦਵਾਈਆਂ, ਲੱਗਾ ਤਾਲਾ

05/04/2022 3:07:10 PM

ਅੰਮ੍ਰਿਤਸਰ - ਕੁਝ ਸਾਲ ਪਹਿਲਾਂ ਸਰਕਾਰ ਨੇ ਸਰਕਾਰੀ ਹਸਪਤਾਲਾਂ ’ਚ ਜਨ ਔਸ਼ਧੀ ਕੇਂਦਰਾਂ ਦੀ ਸਥਾਪਨਾ ਕੀਤੀ ਸੀ ਅਤੇ ਦਾਅਵਾ ਕੀਤਾ ਸੀ ਕਿ ਉਕਤ ਕੇਂਦਰਾਂ ਵਿਚ ਮਰੀਜ਼ਾਂ ਨੂੰ ਬਾਹਰ ਨਾਲੋਂ ਸਸਤੀਆਂ ਦਵਾਈਆਂ ਮਿਲਣਗੀਆਂ। ਉਨ੍ਹਾਂ ਇਹ ਵੀ ਕਿਹਾ ਸੀ ਕਿ ਇਹ ਦਿਨ-ਰਾਤ ਖੁੱਲ੍ਹੇ ਰਹਿਣਗੇ। ਦੇਸ਼ ਦੇ ਪਹਿਲੇ ਜਨ ਔਸ਼ਧੀ ਕੇਂਦਰ ਦੀ ਸਥਾਪਨਾ ਸਾਲ 2008 ਵਿੱਚ ਸਿਵਲ ਹਸਪਤਾਲ, ਅੰਮ੍ਰਿਤਸਰ ਵਿੱਚ ਕੀਤੀ ਗਈ ਸੀ, ਜਿਸ ਤੋਂ ਬਾਅਦ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਜਨ ਔਸ਼ਧੀ ਕੇਂਦਰ ਖੋਲ੍ਹੇ ਗਏ। ਮੰਦਭਾਗੀ ਗੱਲ ਇਹ ਹੈ ਕਿ ਦੇਸ਼ ਦਾ ਪਹਿਲਾ ਜਨ ਔਸ਼ਧੀ ਕੇਂਦਰ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਿਆ ਹੋਇਆ ਹੈ ਅਤੇ ਇੱਥੇ ਦਵਾਈ ਦੀ ਇੱਕ ਗੋਲੀ ਵੀ ਨਹੀਂ। 

ਪੜ੍ਹੋ ਇਹ ਵੀ ਖ਼ਬਰਅੰਮ੍ਰਿਤਸਰ ’ਚ ਇਲੈਕਟ੍ਰਾਨਿਕ ਮੋਟਰਸਾਈਕਲ ਨੂੰ ਚਾਰਜ ਲਾਉਂਦੇ ਹੀ ਘਰ ਨੂੰ ਲੱਗੀ ਅੱਗ, ਸਾਰੇ ਘਰ ’ਚ ਮਚੇ ਭਾਂਬੜ

ਦੱਸ ਦੇਈਏ ਕਿ ਇਸ ਕੇਂਦਰ ਦੇ ਬੰਦ ਹੋਣ ਦਾ ਕਾਰਨ ਦਵਾਈਆਂ ਦੀ ਘਾਟ ਨਹੀਂ ਸਗੋਂ ਭ੍ਰਿਸ਼ਟਾਚਾਰ ਕਾਰਨ ਇਹ ਕੇਂਦਰ ਬੰਦ ਪਿਆ ਹੋਇਆ ਹੈ। ਸੂਤਰਾਂ ਅਨੁਸਾਰ ਇਸ ਕੇਂਦਰ ਵਿੱਚ ਕਰਮਚਾਰੀ ਜੈਨਰਿਕ ਦਵਾਈਆਂ ਦੇ ਨਾਂ ’ਤੇ ਬ੍ਰਾਂਡਿਡ ਦਵਾਈਆਂ ਵੇਚ ਰਹੇ ਸਨ, ਜਿਸ ਬਾਰੇ ਜੁਲਾਈ 2021 ਨੂੰ ਪਤਾ ਲੱਗਾ। ਹਸਪਤਾਲ ਦੀ ਪਹਿਲੀ ਮੰਜ਼ਿਲ ’ਤੇ ਸਥਿਤ ਟਾਇਲਟ ’ਚ ਬ੍ਰਾਂਡਿਡ ਦਵਾਈਆਂ ਨੂੰ ਇਕੱਠਾ ਕੀਤਾ ਗਿਆ ਸੀ, ਜਿਸ ਦੀ ਸੂਚਨਾ ਜਦੋਂ ਹਸਪਤਾਲ ਪ੍ਰਸ਼ਾਸਨ ਨੂੰ ਮਿਲੀ ਤਾਂ ਉਨ੍ਹਾਂ ਨੇ ਵੱਡੀ ਮਾਤਰਾ ’ਚ ਬ੍ਰਾਂਡਿਡ ਦਵਾਈਆਂ ਬਰਾਮਦ ਕੀਤੀਆਂ। 

ਪੜ੍ਹੋ ਇਹ ਵੀ ਖ਼ਬਰ:  85 ਸਾਲਾ ਸੱਸ ਦੀ ਕਲਯੁਗੀ ਨੂੰਹ ਨੇ ਬੇਰਹਿਮੀ ਨਾਲ ਕੀਤੀ ਕੁੱਟਮਾਰ, ਵਾਇਰਲ ਹੋਈਆਂ ਤਸਵੀਰਾਂ

ਦੂਜੇ ਪਾਸੇ ਪ੍ਰਸ਼ਾਸਨ ਨੇ ਸਰਕਾਰੀ ਥਾਵਾਂ ’ਤੇ ਪ੍ਰਾਈਵੇਟ ਕੰਪਨੀਆਂ ਦੀਆਂ ਦਵਾਈਆਂ ਰੱਖਣ ਅਤੇ ਵੇਚਣ ਦੇ ਦੋਸ਼ ਹੇਠ ਤਿੰਨ ਫਾਰਮਾਸਿਸਟਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਜਾਣਕਾਰੀ ਮੁਤਾਬਕ ਜਨ ਔਸ਼ਧੀ ਕੇਂਦਰ ਤੋਂ ਸਿਵਲ ਹਸਪਤਾਲ ਦੇ ਸਾਬਕਾ ਮੈਡੀਕਲ ਸੁਪਰਡੈਂਟ ਨੇ ਦਵਾਈਆਂ ਖਰੀਦੀਆਂ ਸਨ, ਜਿਨ੍ਹਾਂ ਦਾ ਬਿੱਲ ਲੱਖਾਂ ਵਿਚ ਆ ਗਿਆ ਸੀ। ਬਿੱਲ ਅਦਾ ਨਾ ਕਰਨ ’ਤੇ ਕੇਂਦਰ ਆਰਥਿਕ ਤੌਰ ’ਤੇ ਕਮਜ਼ੋਰ ਹੋ ਗਿਆ। ਜ਼ਿਕਰਯੋਗ ਹੈ ਕਿ ਸੈਂਕੜਿਆਂ ਦੇ ਹਿਸਾਬ ਨਾਲ ਲੋਕ ਉਕਤ ਕੇਂਦਰ ਤੋਂ ਦਵਾਈਆਂ ਖਰੀਦਦੇ ਹਨ।


rajwinder kaur

Content Editor

Related News