ਭੇਤ ਬਣ ਚੁੱਕਿਐ ਗੁਰੂ ਨਗਰੀ ’ਚ ਨਾਜਾਇਜ਼ ਪਾਬੰਦੀਸ਼ੁਦਾ ਤੰਬਾਕੂ ਦਾ ਆਉਣਾ!

Wednesday, Sep 01, 2021 - 03:40 PM (IST)

ਅੰਮ੍ਰਿਤਸਰ (ਇੰਦਰਜੀਤ) - ਗੁਰੂ ਦੀ ਨਗਰੀ ’ਚ ਪਾਬੰਦੀਸ਼ੁਦਾ ਤੰਬਾਕੂ ਆਉਣਾ ਇਕ ਭੇਤ ਦਾ ਵਿਸ਼ਾ ਬਣਿਆ ਹੋਇਆ ਹੈ। ਹਾਲਾਂਕਿ ਇਸ ਤੰਬਾਕੂ ਦੇ ਆਉਣ ’ਤੇ ਅਪਰਾਧਿਕ ਮਾਮਲਾ ਦਰਜ ਹੁੰਦਾ ਹੈ ਪਰ ਬਿਨਾਂ ਬਿੱਲ ਦੋ ਨੰਬਰ ਦਾ ਇਕੋ ਜਿਹੇ ਤੌਰ ’ਤੇ ਮਾਲ ਆਉਣ ਨਾਲ-ਨਾਲ ਤੰਬਾਕੂ ਦੀ ਖੇਪ ਵੀ ਆਉਂਦੀ ਜਾ ਰਹੀ ਹੈ। ਵੱਡੀ ਗੱਲ ਹੈ ਕਿ ਟੈਕਸੇਸ਼ਨ ਵਿਭਾਗ ਕਿਸੇ ਵੀ ਆਈ ਹੋਈ ਤੰਬਾਕੂ ਦੀ ਖੇਪ ਦੇ ਆਉਣ ਦੀ ਪੁਸ਼ਟੀ ਨਹੀਂ ਕਰਦਾ ਅਤੇ ਸ਼ਹਿਰ ’ਚ ਧੜੱਲੇ ਨਾਲ ਤੰਬਾਕੂ ਵਿਕ ਰਿਹਾ ਹੈ। ਜਾਣਕਾਰ ਲੋਕਾਂ ਦੀ ਮੰਨੀਏ ਤਾਂ ਨਿੱਤ ਸ਼ਹਿਰ ’ਚ 70 ਤੋਂ 80 ਨਗ ਪਾਬੰਦੀਸ਼ੁਦਾ ਤੰਬਾਕੂ ਆ ਰਹੇ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਸ਼ਰੇਆਮ ਗੁੰਡਾਗਰਦੀ: ਕਾਰ ’ਚ ਬੈਠੀ ਕੁੜੀ ’ਤੇ 3 ਨੌਜਵਾਨਾਂ ਨੇ ਕੀਤਾ ਜਾਨਲੇਵਾ ਹਮਲਾ,ਤੋੜੇ ਸ਼ੀਸ਼ੇ (ਤਸਵੀਰਾਂ)

ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਬੀਤੇ 2 ਦਿਨ ਪਹਿਲਾਂ ਰੇਲਵੇ ਸਟੇਸ਼ਨ ਦੇ ਬਾਹਰ ਤੋਂ ਇਕ ਵਾਹਨ ਮੋਬਾਇਲ ਵਿੰਗ ਵਲੋਂ ਫੜਿਆ ਗਿਆ ਸੀ। ਇਸ ਦੇ ਬਾਅਦ ਕਿਸੇ ਮੁਖ਼ਬਰ ਦੀ ਸੂਚਨਾ ਦੇ ਆਧਾਰ ’ਤੇ ਦੋ ਹੋਰ ਨਗ ਫੜੇ ਗਏ ਪਰ ਵਿਭਾਗ ਨੇ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ। 

ਸੂਤਰਾਂ ਦਾ ਕਹਿਣਾ ਹੈ ਕਿ ਇਸ ’ਚ ਤੰਬਾਕੂ ਸੀ ਉੱਧਰ ਦੂਜੇ ਪਾਸੇ ਇਕ ਟਰਾਂਸਪੋਰਟ ਕੰਪਨੀ ਦੇ ਵੀ 15 ਨਗ ਤੰਬਾਕੂ ਦੇ ਫੜੇ ਗਏ ਸਨ। ਸੂਤਰਾਂ ਦੀ ਮੰਨੇ ਤਾਂ ਇਹ ਤੰਬਾਕੂ ਵੀ ਟੈਕਸੇਸ਼ਨ ਵਿਭਾਗ ਦੇ ਰੇਂਜ ’ਚ ਨਹੀਂ ਆਉਂਦਾ ਅਤੇ ਕਿਸੇ ਵੀ ਅਧਿਕਾਰੀ ਨੇ ਇਸਦੀ ਪੁਸ਼ਟੀ ਨਹੀਂ ਦੀ। ਬੀਤੇ ਦਿਨ ਤੰਬਾਕੂ ਦੇ ਫੜੇ ਜਾਣ ਦੀ ਸੂਚਨਾ ਮਿਲੀ ਤਾਂ ਇਕ ਵਿਭਾਗੀ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਸੀ ਕਿ ਟਰਾਂਸਪੋਰਟ ਦਾ ਮਾਲ ਤਾਂ ਫੜਿਆ ਗਿਆ ਹੈ ਪਰ ਇਸ ’ਚ ਤੰਬਾਕੂ ਨਹੀਂ ਜੁੱਤੇ ਹਨ।

ਪੜ੍ਹੋ ਇਹ ਵੀ ਖ਼ਬਰ -  ਸ਼ਰਾਬੀ ਨੌਜਵਾਨਾਂ ਨੂੰ ਧੀ ਨਾਲ ਛੇੜਛਾੜ ਕਰਨ ਤੋਂ ਰੋਕਣ ਦੀ ਇੰਸਪੈਕਟਰ ਪਿਓ ਨੂੰ ਮਿਲੀ ਸਜਾ, ਦਰਜ ਹੋਈ FIR (ਵੀਡੀਓ)

ਉੱਧਰ ਜਾਣਕਾਰੀ ਦੇਣ ਵਾਲੇ ਸੂਤਰ ਇਸ ਗੱਲ ਦਾ ਦਾਅਵਾ ਕਰਦੇ ਹਨ ਕਿ ਜੇਕਰ ਮਾਮਲਾ ਪੁਲਸ ਕੋਲ ਚਲਾ ਜਾਵੇ ਤਾਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ, ਕਿਉਂਕਿ ਤੰਬਾਕੂ ਪਾਬੰਦੀਸ਼ੁਦਾ ਸੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਪਾਬੰਦੀਸ਼ੁਦਾ ਤੰਬਾਕੂ ਸ਼ਹਿਰ ’ਚ ਆਣਾ ਇਕ ਭੇਤ ਬਣਿਆ ਹੋਇਆ ਹੈ, ਜਦੋਂਕਿ ਇਸਦੇ ਲਈ ਸਿਹਤ ਵਿਭਾਗ ਨੂੰ ਆਪਣੀ ਨਿਗਰਾਨੀ ਵਧਾਉਣ ਦੀ ਲੋੜ ਹੈ।


rajwinder kaur

Content Editor

Related News