ਨਵੇਂ ਲੋਹੇ ਤੋਂ ਟੈਕਸ ਨਾ ਮਿਲਣ ’ਤੇ ਸਰਕਾਰ ਨੂੰ ਹਰੇਕ ਮਹੀਨੇ ਕਰੋੜਾਂ ਰੁਪਏ ਨੁਕਸਾਨ

01/12/2021 2:05:46 PM

ਅੰਮਿ੍ਰਤਸਰ (ਇੰਦਰਜੀਤ): ਸਾਲਾਂ ਤੋਂ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਮੰਡੀ ਗੋਬਿੰਦਗੜ੍ਹ ਜਾਣ ਵਾਲੇ ਸਕਰੈਪ ਦੇ ਟਰੱਕਾਂ ਦੇ ਪਿੱਛੇ ਪਿਆ ਹੋਇਆ ਹੈ, ਜਦਕਿ ਇਸਨੂੰ ਰੋਕਣ ’ਚ ਤਾਂ ਸਫ਼ਲਤਾ ਨਹੀਂ ਮਿਲ ਰਹੀ, ਉਲਟਾ ਪਰਦੇ ਪਿੱਛੇ ਸਕਰੈਪ ਦੇ ਟਰੱਕਾਂ ਦੀ ਵਾਪਸੀ ’ਤੇ ਨਵਾਂ ਲੋਹਾ ਨਿਰਵਿਘਨ ਲਿਆਂਦਾ ਜਾ ਰਿਹਾ ਹੈ, ਜਿਸ ’ਤੇ ਸਕਰੈਪ ਤੋਂ 3 ਗੁਣਾ ਜ਼ਿਆਦਾ ਚੋਰੀ ਨਵੇਂ ਲੋਹੇ ’ਤੇ ਹੁੰਦੀ ਹੈ। ਪੰਜਾਬ ਦਾ ਟੈਕਸੇਸ਼ਨ ਵਿਭਾਗ ਜਿੱਥੇ ਇਸ ਤੋਂ ਬਿਲਕੁਲ ਬੇਖ਼ਬਰ ਹੈ, ਉੱਥੇ ਹੀ ਹਰਿਆਣਾ ਸਰਕਾਰ ਦੇ ਟੈਕਸੇਸ਼ਨ ਵਿਭਾਗ ਨੇ ਪੰਜਾਬ ’ਚ ਆ ਕੇ ਹਰਿਆਣਾ ’ਚ ‘2 ਨੰਬਰ’ ’ਚ ਜਾਣ ਵਾਲੇ ਮਾਲ ’ਤੇ ਰੋਕ ਲਾਉਣ ਲਈ ਗੁਆਂਢੀ ਸੂਬੇ ’ਚ ਨਵੇਂ ਲੋਹੇ ’ਤੇ ਸ਼ਿਕੰਜਾ ਕੱਸਦਿਆਂ ਪੰਜਾਬ ਦੀਆਂ 4-5 ਫੈਕਟਰੀਆਂ ’ਤੇ ਕਾਰਵਾਈ ਕੀਤੀ, ਉੱਥੇ ਹੀ ਅੱਗੇ ਤੋਂ ਹਰਿਆਣਾ ਵੱਲ ਜਾਂਦੇ ਟੈਕਸ ਮਾਫੀਆ ਦੇ ਇਸ ਰਸਤੇ ਨੂੰ ਵੀ ਰੋਕ ਦਿੱਤਾ। ਵਰਣਨਯੋਗ ਹੈ ਕਿ ‘ਜਗ ਬਾਣੀ’ ਨੇ ਇਸ ਮਾਮਲੇ ਸਬੰਧੀ ਪ੍ਰਮੁੱਖਤਾ ਨਾਲ ਖਬਰਾਂ ਪ੍ਰਕਾਸ਼ਤ ਕੀਤੀਆਂ ਸਨ।

ਇਹ ਵੀ ਪੜ੍ਹੋ : ਕੀ ਇਨਸਾਨਾਂ ’ਚ ਮਹਾਮਾਰੀ ਦਾ ਰੂਪ ਲੈ ਸਕਦਾ ਹੈ ਬਰਡ ਫਲੂ?

ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਸਕਰੈਪ ਦੇ ਨਾਜਾਇਜ਼ ਧੰਦੇ ’ਤੇ ਕਰੋਡ਼ਾਂ ਰੁਪਏ ਦੀ ਟੈਕਸ ਚੋਰੀ ਹਰੇਕ ਮਹੀਨੇ ਹੋ ਜਾਂਦੀ ਹੈ ਅਤੇ ਹੁਣ ਇਸ ’ਤੇ ਤਾਕਤਵਰ ਕਾਬਜ਼ ਹੋ ਚੁੱਕੇ ਹਨ। ਇਹੀ ਕਾਰਣ ਹੈ ਕਿ ਨਾ ਤਾਂ ਉਨ੍ਹਾਂ ’ਤੇ ਜ਼ੁਰਮਾਨੇ ਦਾ ਕੋਈ ਅਸਰ ਹੁੰਦਾ ਹੈ, ਨਾ ਹੀ ਫਡ਼ੇ ਜਾਣ ਦਾ ਡਰ। ਉੱਥੇ ਹੀ ਪਿਛਲੇ ਸਮੇਂ ’ਚ ਸਕਰੈਪ ਦੇ ਧੰਦੇਬਾਜ਼ਾਂ ਵੱਲੋਂ ਨਵੇਂ ਲੋਹੇ ਦੇ ਕਾਰੋਬਾਰ ਨੂੰ ਵੀ ‘2 ਨੰਬਰ’ ’ਚ ਲੈ ਆਉਣਾ ਟੈਕਸੇਸ਼ਨ ਵਿਭਾਗ ਲਈ ਵੱਡੇ ਖਤਰੇ ਦੀ ਘੰਟੀ ਹੈ। ਵਰਤਮਾਨ ਸਮੇਂ ’ਚ ਅੰਮਿ੍ਰਤਸਰ ’ਚ ਮੋਬਾਇਲ ਵਿੰਗ ਦੇ ਅਧਿਕਾਰੀਆਂ ਦੀ ਨਵੀਂ ਟੀਮ ਆਈ ਹੈ, ਜਿਸ ਨੂੰ ਹੁਣ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ।

ਇਹ ਵੀ ਪੜ੍ਹੋ : 10 ਨਿੱਜੀ ਹਸਪਤਾਲਾਂ ਦੇ ਰਿਕਾਰਡ ਦੀ ਚੈਕਿੰਗ, 87 ਦੀ ਜਾਂਚ ਕਰੇਗੀ ਸਟੇਟ ਹੈਲਥ ਏਜੰਸੀ

ਐਵਰੇਜ਼ ’ਤੇ ਚਲਦੇ ਹਨ ‘2 ਨੰਬਰ’ ਦੇ ਖਿਡਾਰੀ!
‘2 ਨੰਬਰ’ ਦਾ ਮਾਲ ਮੰਗਾਉਣ ਵਾਲੇ ਕਾਰੋਬਾਰ ਦੇ ਖਿਡਾਰੀ ਜ਼ਿਆਦਾਤਰ ਐਵਰੇਜ਼ ਮੁਤਾਬਕ ਚਲਦੇ ਹਨ । ਇਕੋ ਜਿਹੇ ਤੌਰ ’ਤੇ 50 ਤੋਂ 60 ਟਰੱਕਾਂ ਦਾ ਆਉਣ-ਜਾਣ ਦਾ ਫੇਰਾ ਬਣ ਜਾਵੇ ਤਾਂ ਮਾਲ ਸੁਰੱਖਿਅਤ ਨਿਕਲ ਜਾਣ ’ਚ ਸਿਰਫ ਇਕ ਜਾਂ ਦੋ ਟਰੱਕ ਫਡ਼ੇ ਜਾਣ ਦੀ ਗੁੰਜਾਇਸ਼ ਰਹਿ ਜਾਂਦੀ ਹੈ। ਜੇਕਰ ਕਿਸੇ ਅਧਿਕਾਰੀ ਦੀ ਨਬਜ਼ ਮਿਲ ਜਾਵੇ ਜਾਂ ਕੋਈ ਕਮਜ਼ੋਰ ਕਡ਼ੀ ਜਾਂ ਕਿਸੇ ਨਾਲ ਹੱਥ ਮਿਲ ਜਾਣ ਤਾਂ ਇੰਨਾ ਖ਼ਤਰਾ ਵੀ ਨਹੀਂ ਰਹਿੰਦਾ। 50-60 ਟਰੱਕ ਦੋਹਰੇ ਫੇਰੇ ’ਤੇ ਨਿਕਲਣ ’ਤੇ ਇਸ ’ਚ 10 ਲੱਖ ਰੁਪਏ ਤੋਂ ਜ਼ਿਆਦਾ ਮੁਨਾਫਾ ਪਾਸਰ ਨੂੰ ਮਿਲ ਜਾਂਦਾ ਹੈ , ਜਦੋਂ ਕਿ ਫਡ਼ੇ ਜਾਣ ਲਈ ਇਕ ਤੋਂ ਦੋ ਲੱਖ ਰੁਪਏ ਪਾਸਰ ਪਹਿਲਾਂ ਹੀ ਵਗਾਰ ਲਈ ਸੁਰੱਖਿਅਤ ਰੱਖ ਲੈਂਦਾ ਹੈ। ਇਹੀ ਕਾਰਣ ਹੈ ਕਿ ‘2 ਨੰਬਰ’ ਦਾ ਕੰਮ ਰੁਕਣ ਦਾ ਨਾਂ ਨਹÄ ਲੈਂਦਾ। ਜ਼ਿਆਦਾਤਰ ਪਾਸਰ ਆਪਣੀ ਕਮਾਈ ਦਾ 20 ਫ਼ੀਸਦੀ ਹਿੱਸਾ ਵਿਭਾਗੀ ਵਗਾਰ ਅਤੇ ਜ਼ੁਰਮਾਨੇ ਲਈ ਰੱਖ ਲੈਂਦੇ ਹਨ।

ਇਹ ਵੀ ਪੜ੍ਹੋ :ਸਰਕਾਰੀ ਸਕੂਲਾਂ ’ਚ ਪੜ੍ਹ ਰਹੀਆਂ ਕੁੜੀਆਂ ਦੀ ਸਿਹਤ ਸੰਭਾਲ ਲਈ 8 ਕਰੋੜ ਤੋਂ ਵੱਧ ਦੀ ਗ੍ਰਾਂਟ ਜਾਰੀ

ਟਰੱਕ ਫਡ਼ੇ ਬਿਨਾਂ ਹੀ ਕੱਟ ਦਿੱਤੀ ਜਾਂਦੀ ਸੀ ਪਰਚੀ 
ਟੈਕਸ ਮਾਫੀਆ ਦੇ ਨਜ਼ਦੀਕੀ ਸੂਤਰਾਂ ਰਾਹੀਂ ਪਤਾ ਚੱਲਿਆ ਹੈ ਕਿ ਇਸ ਵਾਰ ਟੈਕਸ ਮਾਫੀਆ ਦੇ ਬਹੁਤ ਘੱਟ ਟਰੱਕ ਫਡ਼ੇ ਗਏ ਹਨ। ਇਸ ’ਚ 150 ਟਰੱਕ ‘2 ਨੰਬਰ’ ’ਚ ਸੁਰੱਖਿਅਤ ਨਿਕਲਣ ਤੋਂ ਬਾਅਦ ਸਿਰਫ ਇਕ ਟਰੱਕ ਫਡ਼ਿਆ ਜਾਂਦਾ ਸੀ, ਜਿਸ ’ਤੇ 60 ਤੋਂ 70 ਹਜ਼ਾਰ ਰੁਪਏ ਜ਼ੁਰਮਾਨਾ ਪਾਸਰ ਖੁਸ਼ੀ ਨਾਲ ਦੇ ਦਿੰਦੇ ਸਨ। ਕਈ ਵਾਰ ਤਾਂ ਵਿਭਾਗੀ ਲੋਕ ਟਰੱਕ ਨਾ ਫਡ਼ੇ ਜਾਣ ’ਤੇ ਟੈਕਸ ਮਾਫੀਆ ਨੂੰ ਫੋਨ ਕਰ ਕੇ ਵੀ ਕਹਿ ਦਿੰਦੇ ਸਨ ਕਿ ‘ਯਾਰ ਇਕ ਪਰਚੀ ਕੱਟ ਲਓ, ਉਪਰੋਂ ਦਬਾਅ ਹੈ’ ਅਤੇ ਪਾਸਰ ਖੁਸ਼ੀ ਨਾਲ ਟਰੱਕ ਫਡ਼ੇ ਬਿਨਾਂ ਹੀ ਮੰਨ ਜਾਂਦਾ ਸੀ ਅਤੇ ਖੁਸ਼ੀ ਨਾਲ ਜ਼ੁਰਮਾਨੇ ਦੀ ਰਕਮ ਭਰ ਦਿੰਦਾ ਸੀ ।

ਇਹ ਵੀ ਪੜ੍ਹੋ :ਤਰਨਤਾਰਨ ’ਚ ਸ਼ਰਮਨਾਕ ਘਟਨਾ, ਹਵਸੀ ਦਰਿੰਦੇ ਨੇ 7 ਸਾਲ ਦੇ ਬੱਚੇ ਨਾਲ ਕੀਤਾ ਗ਼ਲਤ ਕੰਮ

ਕਿੱਥੇ ਗਿਆ ਤਾਂਬਾ ਅਤੇ ਐਲੂਮੀਨੀਅਮ ?
ਟੈਕਸ ਚੋਰੀ ਦੇ ਧੰਦੇ ’ਚ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਨੇ ਕਾਰਵਾਈ ਵਜੋਂ ਸਿਰਫ ਲੋਹੇ ਦੇ ਸਕਰੈਪ ਵੱਲ ਹੀ ਟਾਰਗੇਟ ਰੱਖਿਆ ਹੋਇਆ । ਦੇਖਣ ਵਾਲੀ ਗੱਲ ਹੈ ਕਿ ਇਸ ’ਚ ਕਰੋੜਾਂ ਦੀ ਕੀਮਤ ’ਚ ਤਾਂਬਾ ਅਤੇ ਐਲੂਮੀਨੀਅਮ ਵੀ ਜਾਂਦਾ ਹੈ ਪਰ ਨਾ ਤਾਂ ਅੱਜ ਤਕ ਕਦੇ ਤਾਂਬੇ ਅਤੇ ਅਲੂਮੀਨੀਅਮ ਦੀ ਟੈਕਸ ਚੋਰੀ ’ਤੇ ਕਾਰਵਾਈ ਹੋਈ, ਨਾ ਹੀ ਵਿਭਾਗ ਨੇ ਇਸ ’ਤੇ ਕਦੇ ਕਿਸੇ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ। ਇਸ ਸਮੇਂ ਤਾਂਬੇ ਦੀ ਕੀਮਤ 400 ਰੁਪਏ ਕਿਲੋ ਹੈ, ਜਦੋਂ ਕਿ ਪਲਾਸਟਿਕ ਦੇ ਸਕਰੈਪ ਵਾਲੇ ਵੱਡੀ ਗਿਣਤੀ ਲੋਕ ਪਲਾਸਟਿਕ ਦੇ ਸਾਮਾਨ ਹੇਠਾਂ ਤਾਂਬਾ, ਐਲੂਮੀਨੀਅਮ ਅਤੇ ਕੀਮਤੀ ਸਟੀਲ ਵੀ ਭੇਜ ਦਿੰਦੇ ਹਨ। ਜੇਕਰ ਸਕਰੈਪ ਦੇ ਮਾਲ ਦੀ ਚੈਕਿੰਗ ਦੌਰਾਨ ਉਪਰੋਕਤ ਚੀਜਾਂ ਨੂੰ ਵੀ ਘੇਰੇ ’ਚ ਲਿਆਂਦਾ ਜਾਵੇ ਤਾਂ ਕਰੋਡ਼ਾਂ ਰੁਪਏ ਦਾ ਟੈਕਸ ਸਰਕਾਰ ਨੂੰ ਹਰ ਮਹੀਨੇ ਹੋਰ ਮਿਲ ਸਕਦਾ ਹੈ।

ਇਹ ਵੀ ਪੜ੍ਹੋ :ਮੰਤਰੀ ਮੰਡਲ ਵਲੋਂ ‘ਪੰਜਾਬ ਯਕਮੁਸ਼ਤ ਨਿਪਟਾਰਾ ਸਕੀਮ-2021’ ਨੂੰ ਮਨਜ਼ੂਰੀ

2020 ’ਚ ਟੈਕਸੇਸ਼ਨ ਵਿਭਾਗ ਨੂੰ ਪਈ ਵੱਧ ਮਾਰ 
ਵੱਡੀ ਗੱਲ ਹੈ ਕਿ ਕੋਵਿਡ-19 ਦੌਰਾਨ ਪਾਸਰਾਂ ਦੇ ਹੌਸਲੇ ਇਸ ਲਈ ਵਧ ਗਏ ਹਨ ਕਿ ਇਨ੍ਹਾਂ ਦਿਨਾਂ ’ਚ ਵਿਭਾਗੀ ਚੈਕਿੰਗ ਨਾਮਾਤਰ ਹੀ ਰਹੀ । ਉੱਧਰ ਵਿਜੀਲੈਂਸ ਵਿਭਾਗ ਵੱਲੋਂ ਟੈਕਸੇਸ਼ਨ ਵਿਭਾਗ ਵਿਰੁੱਧ ਕੀਤੀ ਗਈ ਕਾਰਵਾਈ ਕਾਰਣ ਰੋਡ ਚੈਕਿੰਗ ਜ਼ੀਰੋ ਹੋ ਗਈ ਸੀ, ਜਿਸ ਕਾਰਣ ਟੈਕਸ ਚੋਰਾਂ ਦੀਆਂ ਜਡ਼ਾਂ ਪਤਾਲ ਤਕ ਪਹੁੰਚ ਗਈਆਂ। ਉੱਥੇ ਹੀ ਜਦੋਂ ਅੰਮਿ੍ਰਤਸਰ ਰੇਂਜ ’ਚ ਕੋਈ ਵੀ ਈ. ਟੀ. ਓ. ਤਾਇਨਾਤ ਨਹੀਂ ਸੀ ਤਾਂ ਇਕ ਹੀ ਅਧਿਕਾਰੀ ਵਿਚਾਰਾ ਇਕੱਲਾ ਮੋਬਾਇਲ ਵਿੰਗ ’ਤੇ ਕਾਬਜ਼ ਰਿਹਾ, ਜਿਸ ਕਾਰਣ ਟੈਕਸ ਮਾਫੀਆ ਨੇ ਬੇਕਾਬੂ ਹੋ ਕੇ ਕੰਮ ਕੀਤਾ। ਨਤੀਜੇ ਵਜੋਂ ਟੈਕਸੇਸ਼ਨ ਵਿਭਾਗ ਦੇ ਅੱਗੇ ਇਕ ਡੂੰਘੀ ਖਾਈ ਬਣ ਗਈ ਅਤੇ ਕਾਫੀ ਨੁਕਸਾਨ ਪਹੁੰਚਿਆ ਕਿਉਂਕਿ ਅਧਿਕਾਰੀ ਦੇ ਇਕੱਲੇ ਹੋਣ ਕਾਰਣ ਅੱਖਾਂ ਬੰਦ ਰੱਖਣ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ ਸੀ । ਇਸ ਦੌਰਾਨ ਵਿਭਾਗ ਦੇ ਹੋਏ ਨੁਕਸਾਨ ਦਾ ਵੱਖਰੇ ਤੌਰ ’ਤੇ ਮੁਲਾਂਕਣ ਕਰਨਾ ਜ਼ਰੂਰੀ ਹੈ ਕਿ ਇਸ ਕਾਰਜਕਾਲ ’ਚ ਟੈਕਸ ਮਾਫੀਆ ਨੇ ਕਿਵੇਂ ਟੈਕਸ ਚੋਰੀ ਦੇ ਸਾਰੇ ਰਿਕਾਰਡ ਤੋਡ਼ ਦਿੱਤੇ।


Baljeet Kaur

Content Editor

Related News