ਬਾਦਲ, ਕੈਪਟਨ ਤੇ ਕੇਜਰੀਵਾਲ ਵੋਟ ਬੈਂਕ ਲਈ ਕਿਸਾਨਾ ਦੇ ਹੱਕ ''ਚ ਕਰ ਰਹੇ ਨੇ ਡਰਾਮੇ: ਭਾਈ ਰਣਜੀਤ ਸਿੰਘ
Tuesday, Dec 08, 2020 - 03:32 PM (IST)
ਅੰਮ੍ਰਿਤਸਰ (ਅਨਜਾਣ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਵੋਟ ਬੈਂਕ ਲਈ ਕਿਸਾਨਾਂ ਦੇ ਹੱਕ 'ਚ ਡਰਾਮੇ ਕਰ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਨੇ ਕਿਸਾਨਾ ਦੇ ਹੱਕ 'ਚ ਲਗਾਏ ਧਰਨੇ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਇਹ ਵੀ ਪੜ੍ਹੋ: ਇਨਸਾਨੀਅਤ ਸ਼ਰਮਸਾਰ : ਮੋਗਾ 'ਚ ਫ਼ੌਜੀ ਜਵਾਨ ਨੇ ਨਾਬਾਲਗ ਕੁੜੀ ਨਾਲ ਕੀਤਾ ਜਬਰ-ਜ਼ਿਨਾਹ
ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ, ਕਿਸਾਨੀ ਤੇ ਜਨਤਾ ਆਪਣੇ ਹੱਕਾਂ ਲਈ ਜਾਗ ਚੁੱਕੇ ਹਨ ਤੇ ਉਨ੍ਹਾਂ ਦਿੱਲੀ ਦੀ ਹਿੱਕ 'ਤੇ ਚੜ੍ਹ ਕੇ ਹਿੰਦ ਪੰਜਾਬ ਦੀ ਜੰਗ 'ਚ ਜੇਤੂ ਹੋਣ ਦਾ ਮੁਕਾਮ ਹਾਸਲ ਕਰ ਲਿਆ ਹੈ। ਜੇਕਰ ਸਿਆਸੀ ਪਾਰਟੀਆਂ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰਦੀਆਂ ਹਨ ਤਾਂ ਉਹ ਕਿਉਂ ਨਹੀਂ ਦਿੱਲੀ 'ਤੇ ਦਬਾਅ ਵਧਾਉਣ ਲਈ ਦਿੱਲੀ ਅੰਦਰ ਆ ਰਹੇ। ਉਨ੍ਹਾਂ ਕਿਹਾ ਕਿ ਦਿੱਲੀ ਦੇ ਕੁੰਡਲੀ, ਟੀਕਰੀ ਤੇ ਗਾਜ਼ੀਆਬਾਦ ਬਾਰਡਰ ਤਾਂ ਕਿਸਾਨ ਜਥੇਬੰਦੀਆਂ ਰੋਕ ਕੇ ਬੈਠੀਆਂ ਹਨ ਤੇ ਰਾਜਨੀਤਿਕ ਪਾਰਟੀਆਂ ਜੈਪੁਰ, ਅਲਵਰ, ਮਥਰਾ ਤੋਂ ਦਿੱਲੀ ਵੱਲ ਆ ਰਹੀਆਂ ਸੜਕਾਂ 'ਤੇ ਧਰਨੇ ਦੇਣ। ਆਮ ਆਦਮੀ ਪਾਰਟੀ ਦੀ ਜਿਵੇਂ ਦਿੱਲੀ 'ਚ ਸਰਕਾਰ ਹੈ ਉਸਨੂੰ ਦੋ-ਦੋ ਬਾਰਡਰ ਰੋਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ, ਕਾਂਗਰਸੀ ਤੇ ਆਮ ਆਦਮੀ ਪਾਰਟੀ ਆਪਣੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੰਦਿਆਂ ਗਪੌੜ ਸੰਖ ਵਾਲੀਆਂ ਨੀਤੀਆਂ ਛੱਡ ਕਿਸਾਨਾਂ ਨਾਲ ਧਰਨੇ 'ਤੇ ਇਕੱਠੇ ਹੋ ਕੇ ਦਿੱਲੀ ਦੀ ਕੇਂਦਰ ਸਰਕਾਰ ਦੀ ਇੱਟ ਨਾਲ ਇੱਟ ਵਜਾਉਣ ਤੇ ਅੰਨਦਾਤਾ ਨੂੰ ਇਨਸਾਫ਼ ਦਿਵਾਉਣ। ਇਸ ਮੌਕੇ ਉਨ੍ਹਾਂ ਨਾਲ ਸਤਨਾਮ ਸਿੰਘ ਭਾਰਟਾ, ਰਜਿੰਦਰ ਸਿੰਘ ਰਾਮਪੁਰ, ਪ੍ਰਭਜੋਤ ਸਿੰਘ ਭਾਰਟਾ, ਵਰਿੰਦਰ ਸਿੰਘ ਰਿੰਪਾ ਵੀ ਨੇ ਵੀ ਕਿਸਾਨ ਸੰਘਰਸ਼ ਧਰਨੇ 'ਚ ਯੋਗਦਾਨ ਪਾਇਆ।
ਇਹ ਵੀ ਪੜ੍ਹੋ: ਸ਼ਿਵ ਸੈਨਾ ਆਗੂ ਦੀਆਂ ਅਸ਼ਲੀਲ ਹਰਕਤਾਂ ਤੋਂ ਪਰੇਸ਼ਾਨ ਬੱਚਾ ਨਿਕਲਿਆ ਖ਼ੁਦਕੁਸ਼ੀ ਕਰਨ, ਮਾਂ ਨਾਲ ਸਨ ਨਾਜਾਇਜ਼ ਸਬੰਧ