ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ 15 ਜ਼ਿਲ੍ਹਾ ਪ੍ਰਧਾਨ ਨਿਯੁਕਤ

Wednesday, Feb 04, 2026 - 10:00 PM (IST)

ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ 15 ਜ਼ਿਲ੍ਹਾ ਪ੍ਰਧਾਨ ਨਿਯੁਕਤ

ਅੰਮ੍ਰਿਤਸਰ, (ਛੀਨਾ)- ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਅੱਜ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਲਈ ਇਕੋ ਦਿਨ 15 ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰਨ ਦਾ ਵੱਡਾ ਫੈਸਲਾ ਲਿਆ। ਇਹ ਐਲਾਨ ਪਾਰਟੀ ਦੇ ਮੁੱਖ ਸੇਵਾਦਾਰ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਿਤਾ ਬਾਪੂ ਤਰਸੇਮ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਜਿੰਨਾਂ ਵਿੱਚ ਭਾਈ ਅਮਨਦੀਪ ਸਿੰਘ ਡੱਡੂਆਣਾ ਅੰਮ੍ਰਿਤਸਰ ਸ਼ਹਿਰੀ, ਜਸਕਰਨ ਸਿੰਘ ਰਿਆੜ ਅੰਮ੍ਰਿਤਸਰ ਦਿਹਾਤੀ, ਪ੍ਰਭਜੋਤ ਸਿੰਘ ਰਾਹੋਂ ਨਵਾਂ ਸ਼ਹਿਰ, ਸ਼ਹੀਦ ਭਗਤ ਸਿੰਘ ਨਗਰ, ਚਮਕੌਰ ਸਿੰਘ ਬਰਾੜ ਬਠਿੰਡਾ, ਲਖਬੀਰ ਸਿੰਘ ਕੋਟਲਾ ਫ਼ਤਹਿਗੜ੍ਹ ਸਾਹਿਬ,  ਦਲੇਰ ਸਿੰਘ ਡੋਡ ਫਰੀਦਕੋਟ, ਅਵਤਾਰ ਸਿੰਘ ਸੇਖੋਂ ਹੁਸ਼ਿਆਰਪੁਰ, ਮਹਿੰਦਰ ਸਿੰਘ ਬਾਜਵਾ ਜਲੰਧਰ, ਕੁਲਵਿੰਦਰ ਸਿੰਘ ਮਾਨਸਾ, ਨਿਰਵੈਰ ਸਿੰਘ ਖ਼ਾਲਸਾ ਮੋਗਾ, ਐਡਵੋਕੇਟ ਗੁਰਵਿੰਦਰ ਸਿੰਘ ਬਰਨਾਲਾ,ਜਸਵਿੰਦਰ ਸਿੰਘ ਡਰੌਲੀ ਪਟਿਆਲਾ, ਅਵਤਾਰ ਸਿੰਘ ਕਾਹਨਗੜ੍ਹ ਸੰਗਰੂਰ, ਬਲਜਿੰਦਰ ਸਿੰਘ ਲਸੋਈ ਮਲੇਰਕੋਟਲਾ ਅਤੇ ਪ੍ਰਤਾਪ ਸਿੰਘ ਨੂੰ ਫਾਜ਼ਿਲਕਾ ਦਾ ਜਿਲਾ ਪ੍ਰਧਾਨ ਨਿਯੁਕਤ ਕੀਤਾ ਗਿਆ। 

PunjabKesari

ਅਕਾਲੀ ਦਲ ਵਾਰਿਸ ਪੰਜਾਬ ਦੇ ਮੁੱਖ ਦਫ਼ਤਰ ਸਕੱਤਰ ਪ੍ਰਗਟ ਸਿੰਘ ਮੀਆਂਵਿੰਡ ਨੇ ਪ੍ਰੈਸ ਸਕੱਤਰ ਭਾਈ ਸ਼ਮਸ਼ੇਰ ਸਿੰਘ ਪੱਧਰੀ ਵੱਲੋਂ ਜਾਰੀ ਪ੍ਰੈਸ ਨੋਟ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਨਿਯੁਕਤੀਆਂ ਪਾਰਟੀ ਦੀ ਉਸ ਦ੍ਰਿੜ੍ਹ ਸੋਚ ਦਾ ਪ੍ਰਗਟਾਵਾ ਹਨ ਜੋ ਪੰਥਕ ਅਸੂਲਾਂ, ਪੰਜਾਬੀ ਹੱਕਾਂ ਅਤੇ ਜ਼ਮੀਨੀ ਪੱਧਰ ’ਤੇ ਸੰਘਰਸ਼ ਕਰਨ ਵਾਲੀ ਇਮਾਨਦਾਰ ਲੀਡਰਸ਼ਿਪ ਨੂੰ ਅੱਗੇ ਲਿਆਉਣ ’ਤੇ ਵਿਸ਼ਵਾਸ ਕਰਦੀ ਹੈ। ਉਨ੍ਹਾਂ ਕਿਹਾ ਕਿ ਨਵ- ਨਿਯੁਕਤ ਜ਼ਿਲ੍ਹਾ ਪ੍ਰਧਾਨ ਪੰਜਾਬ ਦੇ ਹਰ ਵਰਗ ਦੀ ਆਵਾਜ਼ ਬਣਦੇ ਹੋਏ ਪਾਰਟੀ ਦੀ ਨੀਤੀ ਅਤੇ ਸੋਚ ਨੂੰ ਪਿੰਡ-ਪਿੰਡ ਤੇ ਸ਼ਹਿਰ-ਸ਼ਹਿਰ ਤੱਕ ਪਹੁੰਚਾਉਣਗੇ ਅਤੇ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ। 


author

Rakesh

Content Editor

Related News