ਪੰਜਾਬ ਦੀ ਝਾਕੀ ਮਨਜ਼ੂਰ ਨਹੀਂ ਪਰ ਗਣਤੰਤਰ ਦਿਵਸ 'ਤੇ ਕੌਮੀ ਪੱਧਰ ਦੀ ਝਾਕੀ ਪੇਸ਼ ਕਰੇਗੀ ਗੁਦਾਸਪੁਰ ਦੀ ਕਮਲਜੀਤ

01/20/2024 3:11:16 PM

ਗੁਰਦਾਸਪੁਰ- ਗਣਤੰਤਰ ਦਿਵਸ ਮੌਕੇ ਹੋਣ ਵਾਲੇ ਕੌਮੀ ਸਮਾਗਮ 'ਚ ਪੰਜਾਬ ਦੀ ਝਾਕੀ ਨੂੰ ਮਨਜ਼ੂਰੀ ਨਹੀਂ ਮਿਲੀ ਪਰ ਫਿਰ ਵੀ ਪੰਜਾਬ ਦੀ ਇੱਕ ਧੀ ਕੌਮੀ ਸਮਾਗਮ ਵਿੱਚ ਕੌਮੀ ਪੱਧਰ ਦੀ ਝਾਕੀ ਪੇਸ਼ ਕਰਕੇ ਪੰਜਾਬ ਦਾ ਮਾਣ ਵਧਾਉਣ ਜਾ ਰਹੀ ਹੈ। ਪੰਜਾਬ ਦੀ ਧੀ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਝੰਡੇਚੱਕਾ ਦੀ ਵਸਨੀਕ ਹੈ। ਕਮਲਜੀਤ ਗਣਤੰਤਰ ਦਿਵਸ ਮੌਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਸਬੰਧਤ ਝਾਕੀ ਪੇਸ਼ ਕਰੇਗੀ। ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਿਊਟਰ ਵਿਗਿਆਨ ਦੀ ਇੱਕ ਸ਼ਾਖਾ ਹੈ ਜੋ ਸਮਾਰਟ ਮਸ਼ੀਨਾਂ ਬਣਾਉਣ ਨਾਲ ਸੰਬੰਧਿਤ ਹੈ ਜੋ ਮਨੁੱਖੀ ਬੁੱਧੀ ਅਤੇ ਸੋਚ ਦੀ ਨਕਲ ਕਰਨ ਦੇ ਸਮਰੱਥ ਹਨ। ਦੂਜੇ ਸ਼ਬਦਾਂ 'ਚ ਮਸ਼ੀਨਾਂ ਰਾਹੀਂ ਮਨੁੱਖੀ ਵਿਚਾਰਾਂ ਦੀ ਨਕਲ ਕਰਨ ਦੀ ਯੋਗਤਾ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਕਿਹਾ ਜਾਂਦਾ ਹੈ। ਕਮਲਜੀਤ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੀ ਝਾਕੀ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।

ਇਹ ਵੀ ਪੜ੍ਹੋ : ਮਾਮੂਲੀ ਬਹਿਸ ਨੇ ਧਾਰਿਆ ਖੂਨੀ ਰੂਪ, ਚੱਲ ਰਹੇ DJ ਦੌਰਾਨ 16 ਸਾਲਾ ਮੁੰਡੇ ਦਾ ਗੋਲੀਆਂ ਮਾਰ ਕੀਤਾ ਕਤਲ

26 ਜਨਵਰੀ ਨੂੰ ਗਣਤੰਤਰ ਦਿਵਸ ਪਰੇਡ ਵਿੱਚ ‘ਡਿਊਟੀ ਮਾਰਗ’ 'ਤੇ ਦੇਸ਼ ਦੀ ਫੌਜੀ ਸ਼ਕਤੀ, ਸੱਭਿਆਚਾਰ, ਵਿਗਿਆਨ, ਤਕਨਾਲੋਜੀ, ਤਰੱਕੀ ਅਤੇ ਪ੍ਰਾਪਤੀਆਂ ਨਾਲ ਸਬੰਧਤ ਝਾਕੀਆਂ ਪੇਸ਼ ਕੀਤੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਝਾਕੀਆਂ ਵਿੱਚ ਭਾਰਤ ਦੇ ਭਵਿੱਖ ਦੀ ਝਲਕ ਵੀ ਦਿਖਾਈ ਦਿੰਦੀ ਹੈ। ਕਮਲਜੀਤ ਦੇ ਪਿਤਾ ਜਸਬੀਰ ਚੰਦ ਨੇ ਦੱਸਿਆ ਕਿ ਉਨ੍ਹਾਂ ਦੀ ਕੁੜੀ ਕਮਲਜੀਤ ਪਿਛਲੇ ਤਿੰਨ ਸਾਲਾਂ ਤੋਂ ਇਸ ਝਾਕੀ ਦਾ ਹਿੱਸਾ ਬਣਨ ਦੀ ਕੋਸ਼ਿਸ਼ ਕਰ ਰਹੀ ਹੈ। ਕਿਸੇ ਕਾਰਨ ਉਸ ਦੀ ਚੋਣ ਨਹੀਂ ਹੋ ਸਕੀ ਪਰ ਇਸ ਵਾਰ ਉਸ ਦੀ ਮਿਹਨਤ ਰੰਗ ਲਿਆਈ ਹੈ। ਕਮਲਜੀਤ ਦੇ ਮਾਤਾ-ਪਿਤਾ ਆਪਣੀ ਧੀ ਦੀ ਇਸ ਪ੍ਰਾਪਤੀ 'ਤੇ ਬਹੁਤ ਮਾਣ ਮਹਿਸੂਸ ਕਰ ਰਹੇ ਹਨ।

ਇਹ ਵੀ ਪੜ੍ਹੋ : ਛੁੱਟੀ 'ਤੇ ਆਏ ਫੌਜੀ ਦਾ ਸ਼ਰਮਨਾਕ ਕਾਰਾ, ਪ੍ਰੇਮਿਕਾ ਨਾਲ ਕਰ 'ਤਾ ਵੱਡਾ ਕਾਂਡ

ਇਸ ਦੇ ਨਾਲ ਹੀ ਇਸ ਝਾਕੀ ਨੂੰ ਪਰੇਡ ਵਿੱਚ ਪੇਸ਼ ਕਰਨ ਲਈ ਨਵੀਂ ਦਿੱਲੀ ਵਿੱਚ ਰਿਹਰਸਲ ਕਰ ਰਹੀ ਕਮਲਜੀਤ ਨੇ ਫੋਨ ’ਤੇ ਦੱਸਿਆ ਕਿ ਇਸ ਝਾਂਕੀ ਵਿੱਚ ਕੁੱਲ 11 ਕਲਾਕਾਰ ਹਨ ਅਤੇ ਉਹ ਝਾਂਕੀ ਦੀ ਅਗਵਾਈ ਕਰੇਗੀ। ਝਾਕੀ ਦਾ ਉਦੇਸ਼ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਹੱਤਤਾ ਅਤੇ ਲੋੜ ਨੂੰ ਸਮਝਣਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News