ਪਹਿਲਾਂ ਰਸਤੇ 'ਚ ਰੋਕ ਕੇ ਕੀਤੀ ਬਹਿਸਬਾਜ਼ੀ, ਫ਼ਿਰ ਘਰ 'ਚ ਵੜ ਕੇ ਕੁੱਟਿਆ ਤੇ ਘਰ ਨੂੰ ਲਾ'ਤੀ ਅੱਗ
Friday, Sep 27, 2024 - 02:12 PM (IST)
ਗੁਰਦਾਸਪੁਰ(ਹਰਮਨ)- ਥਾਣਾ ਪੁਰਾਣਾ ਸ਼ਾਲਾ ਦੀ ਪੁਲਸ ਨੇ ਵਿਅਕਤੀ ਦੀ ਕੁੱਟ ਮਾਰ ਕਰਨ ਅਤੇ ਘਰ ਵਿਚ ਅੱਗ ਲਗਾਉਣ ਦੇ ਦੋਸ਼ਾਂ ਹੇਠ 6 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਮਨਦੀਪ ਸਿੰਘ ਵਾਸੀ ਚੇਚੀਆਂ ਛਾਉੜੀਆਂ ਨੇ ਦੱਸਿਆ ਕਿ ਉਹ ਇਕ ਟਰਾਂਸਪੋਰਟ ਦਾ ਟਿੱਪਰ ਚਲਾਉਂਦਾ ਹੈ। 22 ਸਤੰਬਰ ਨੂੰ ਉਹ ਟਿੱਪਰ ਨੰਬਰ ਪੀਬੀ.35 ਜੈਡ.3477 ’ਤੇ ਸਵਾਰ ਹੋ ਕੇ ਪੁਰਾਣਾ ਸ਼ਾਲਾ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ। ਜਦੋਂ ਉਹ ਪਿੰਡ ਚੇਚੀਆਂ ਛਾਉੜੀਆਂ ਲੰਘ ਰਿਹਾ ਸੀ ਤਾਂ ਵਿਅਕਤੀ ਪੂਰਨ ਸਿੰਘ ਨੇ ਉਸ ਦਾ ਟਿੱਪਰ ਰੁਕਵਾ ਕੇ ਬਹਿਸ ਕੀਤੀ। ਜਿਸ ਤੋਂ ਬਾਅਦ ਸ਼ਿਕਾਇਤ ਕਰਤਾ ਆਪਣੇ ਘਰ ਚਲਾ ਗਿਆ।
ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਆਈ ਇਜ਼ਰਾਇਲੀ ਔਰਤ ਨਾਲ ਹੋਇਆ ਵੱਡਾ ਕਾਂਡ
ਇਸ ਦੇ ਬਾਅਦ ਹਰਮਨ ਸਿੰਘ, ਪੰਜਾਬ ਸਿੰਘ, ਗੁਰਬਾਜ ਸਿੰਘ , ਗੁਰਪ੍ਰੀਤ ਸਿੰਘ, ਅਮ੍ਰਿਤਪਾਲ ਸਿੰਘ, ਮਨਜੀਤ ਸਿੰਘ ਸ਼ਾਮ ਸਮੇਂ ਦਸਤੀ ਹਥਿਆਰਾਂ ਨਾਲ ਸ਼ਿਕਾਇਤ ਕਰਤਾ ਦੇ ਘਰ ਦਾਖਲ ਹੋਏ। ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਕਿ ਪੰਜਾਬ ਸਿੰਘ ਨੇ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਉਸਦੇ ਸਿਰ ਵਿੱਚ ਬੈਟ ਨਾਲ ਵਾਰ ਕੀਤੇ ਜਦੋਂ ਕਿ ਬਾਕੀ ਵਿਅਕਤੀਆਂ ਨੇ ਵੀ ਸੱਟਾਂ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਘਰ ਦੀ ਰਸੋਈ ਵਿੱਚ ਦਾਖਲ ਹੋ ਕੇ ਗੈਸ ਚੁੱਲੇ ਤੋਂ ਕੱਪੜੇ ਨਾਲ ਅੱਗ ਲੈ ਕੇ ਸਾਰੇ ਕਮਰਿਆਂ ਵਿੱਚ ਅੱਗ ਲਗਾ ਦਿੱਤੀ। ਸ਼ਿਕਾਇਤ ਕਰਤਾ ਵਲੋਂ ਰੌਲਾ ਪਾਉਣ ’ਤੇ ਲੋਕਾ ਨੂੰ ਇਕੱਠੇ ਹੁੰਦੇ ਵੇਖ ਸਾਰੇ ਵਿਅਕਤੀ ਮੌਕੇ ਤੋਂ ਭੱਜ ਗਏ। ਪੁਲਸ ਨੇ ਉਕਤ 6 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸਸਤੀ ਹੋਈ ਸ਼ਰਾਬ, ਜਾਣੋ ਕੀ ਹੈ ਨਵੀਂ ਰੇਟ ਲਿਸਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8