12 ਸਾਲਾਂ ਬਾਅਦ ਅਦਾਲਤ ਨੇ ਸੁਣਾਇਆ 51 ਦੁਕਾਨਦਾਰਾਂ ਦੇ ਹੱਕ ’ਚ ਫ਼ੈਸਲਾ, ਜਾਣੋ ਕੀ ਹੈ ਪੂਰਾ ਮਾਮਲਾ
Friday, May 26, 2023 - 11:37 AM (IST)
ਬਾਬਾ ਬਕਾਲਾ ਸਾਹਿਬ (ਅਠੌਲ਼ਾ)- ਬਾਬਾ ਬਕਾਲਾ ਸਾਹਿਬ ਦੇ 51 ਦੁਕਾਨਦਾਰਾਂ ਨੂੰ ਉਨ੍ਹਾਂ ਦੀਆਂ ਦੁਕਾਨਾਂ ਨੂੰ ਐਕਵਾਇਰ ਕਰਨ ਦੇ ਬਦਲੇ ਜੋ ਮੁਆਵਜ਼ਾ ਅਕਾਲੀ ਸਰਕਾਰ ਨੇ 2011 ’ਚ ਦਿੱਤਾ ਸੀ, ਉਹ ਬਹੁਤ ਘੱਟ ਸੀ, ਇਸ ਸਬੰਧੀ ਦੁਕਾਨਦਾਰਾਂ ਵੱਲੋਂ ਮਾਣਯੋਗ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ ਸੀ।
ਇਹ ਵੀ ਪੜ੍ਹੋ- ਤਰਨਤਾਰਨ ਵਿਖੇ ਮੁਲਜ਼ਮ ਨੂੰ ਫੜਨ ਗਈ ਮਹਿਲਾ ਸਬ ਇੰਸਪੈਕਟਰ ਨਾਲ ਹੋਈ ਬਦਸਲੂਕੀ
ਹੁਣ 12 ਸਾਲਾਂ ਬਾਅਦ ਉਕਤ ਕੇਸ ਵਿਚ ਮਾਣਯੋਗ ਅਦਾਲਤ ਨੇ 51 ਦੁਕਾਨਦਾਰਾਂ ਦੇ ਹੱਕ ਵਿਚ ਫ਼ੈਸਲਾ ਸੁਣਾਉਂਦਿਆਂ, ਬੀ. ਡੀ. ਪੀ. ਓ. ਦਫ਼ਤਰ ਰਈਆ ਦੀ ਇਮਾਰਤ ਦੀ ਨਿਲਾਮੀ ਦੀ ਬੋਲੀ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਸਨ ਪਰ ਬੋਲੀ ਨਹੀਂ ਕਰਵਾਈ ਗਈ ਤਾਂ ਬੋਲੀ ਦੀ ਅਗਾਊਂ ਸੂਚਨਾ ਰੱਦ ਕੀਤੇ ਜਾਣ ਦੇ ਮਾਮਲੇ ਸਬੰਧੀ ਪਟੀਸ਼ਨ ਕਰਤਾ ਬਲਕਾਰ ਸਿੰਘ ਭੁੱਲਰ ਅਤੇ ਗੁਰਮੀਤ ਸਿੰਘ ਪਨੇਸਰ ਸਾਬਕਾ ਸਰਪੰਚ ਸਮੇਤ 51 ਦੁਕਾਨਦਾਰਾਂ ਨੇ ਅਧਿਕਾਰੀਆਂ ਵਿਰੁੱਧ ਅੰਮ੍ਰਿਤਸਰ ਦੀ ਮਾਣਯੋਗ ਰਕੇਸ਼ ਕੁਮਾਰ ਐਡੀਸ਼ਨਲ ਜ਼ਿਲ੍ਹਾ ਸ਼ੈਸ਼ਨ ਜੱਜ ਦੀ ਅਦਾਲਤ ਵਿਚ ‘ਕੋਰਟ ਆਫ਼ ਕੰਟੈਪਟ’ ਦਾਇਰ ਕਰਵਾਈ ਗਈ ਸੀ ।
ਇਹ ਵੀ ਪੜ੍ਹੋ- ਨੌਜਵਾਨ ਤੋਂ ਦੁਖੀ ਹੋ 2 ਬੱਚਿਆਂ ਦੀ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ
ਇਸ ਸਬੰਧੀ ਐਡਵੋਕੇਟ ਸੰਜੀਵ ਮਹਾਜਨ ਨੇ ਦੱਸਿਆ ਕਿ ਅਦਾਲਤੀ ਹੁਕਮਾਂ ਦੇ ਬਾਵਜੂਦ ਪ੍ਰਸ਼ਾਸਨ ਨੂੰ ਬੀ. ਡੀ. ਪੀ. ਓ. ਦਫ਼ਤਰ ਦੀ ਨਿਲਾਮੀ ਨਾ ਹੋਣ ’ਤੇ 29 ਮਈ ਨੂੰ ਅਦਾਲਤ ਵਿਚ ਤਲਬ ਕੀਤਾ ਗਿਆ ਸੀ । ਇਸ ਸਬੰਧੀ ਇਸ ਕੇਸ ਵਿਚ ਪੀੜਤ ਦੁਕਾਨਦਾਰਾਂ ਨੂੰ ਉਦੋਂ ਵੱਡੀ ਰਾਹਤ ਮਿਲੀ, ਜਦੋਂ ਸਰਕਾਰ ਵੱਲੋਂ ਪੀੜਤ ਦੁਕਾਨਦਾਰਾਂ ਲਈ 2 ਕਰੋੜ 15 ਲੱਖ ਰੁਪਏ ਦਾ ਚੈੱਕ ਮਾਣਯੋਗ ਅਦਾਲਤ ਵਿਚ ਜਮ੍ਹਾ ਕਰਵਾ ਦਿੱਤਾ ਗਿਆ । ਉਧਰ ਪੀੜਤ ਦੁਕਾਨਦਾਰਾਂ ਮੁਤਾਬਕ ਇਹ ਰਕਮ ਅਜੇ ਵੀ ਬਹੁਤ ਘੱਟ ਹੈ ਅਤੇ ਇਸ ਸਬੰਧੀ ਮਾਣਯੋਗ ਅਦਾਲਤ ਵਿੱਚ 29 ਮਈ ਦੀ ਅਗਲੀ ਪੇਸ਼ੀ ਹੋਵੇਗੀ ।
ਇਹ ਵੀ ਪੜ੍ਹੋ- ਬੰਬੀਹਾ ਗਰੁੱਪ ਨੇ ਲਈ ਜਰਨੈਲ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ, ਪੋਸਟ ਪਾ ਕੇ ਕਹੀ ਇਹ ਗੱਲ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।