ਰੱਖੜੀ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਜੋੜ ਮੇਲੇ ਦੀ ਸੰਗਤਾਂ ਨੂੰ ਦਿੱਤੀ ਵਧਾਈ

Monday, Aug 19, 2024 - 06:08 PM (IST)

ਰੱਖੜੀ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਜੋੜ ਮੇਲੇ ਦੀ ਸੰਗਤਾਂ ਨੂੰ ਦਿੱਤੀ ਵਧਾਈ

ਬਾਬਾ ਬਕਾਲਾ ਸਾਹਿਬ (ਰਾਕੇਸ਼/ਅਠੌਲਾ)- ਰੱਖੜੀ ਦੇ ਪਾਵਨ ਤਿਉਹਾਰ ਅਤੇ ਖਾਸਕਰ ਬਾਬਾ ਬਕਾਲਾ ਸਾਹਿਬ ਵਿਖੇ ਮਨਾਏ ਜਾ ਰਹੇ ‘ਸਾਚਾ ਗੁਰੂ ਲਾਧੋ ਰੇ’ ਦਿਵਸ ਦੇ ਸਾਲਾਨਾ ਜੋੜਮੇਲੇ ਦੀਆਂ ਸੰਗਤਾਂ ਨੂੰ ਵਧਾਈ ਦੇਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਪੁੱਜੇ ਅਤੇ ਗੁਰੂ ਘਰ ਤੋਂ ਆਸ਼ੀਰਵਾਦ ਵੀ ਪ੍ਰਾਪਤ ਕੀਤਾ।

ਇਹ ਵੀ ਪੜ੍ਹੋ- ਨੌਜਵਾਨ ਨੇ ਨਸ਼ਾ ਲੈਣਾ ਬੰਦ ਕੀਤਾ ਦਾ ਕਰ 'ਤਾ ਕਤਲ, ਜਨਮਦਿਨ ਵਾਲੇ ਦਿਨ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ

ਪ੍ਰਧਾਨ ਧਾਮੀ ਨੇ ਸੰਗਤਾਂ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਬਣਾਈ ਜਾਣ ਵਾਲੀ ਤਿੰਨ ਮੰਜ਼ਿਲਾਂ ਪਾਰਕਿੰਗ ਦੀ ਆਰੰਭਤਾ ਲਈ ਸ਼ੁਭ ਮਹੂਰਤ ਕੀਤਾ ਅਤੇ ਕਿਹਾ ਕਿ ਹੋਰ ਵੀ ਕਈ ਤਰ੍ਹਾਂ ਦੀਆਂ ਸਹੂਲਤਾਂ ਸੰਗਤਾਂ ਨੂੰ ਸਮਰਪਿਤ ਕੀਤੀਆਂ ਜਾਣਗੀਆਂ।

ਇਹ ਵੀ ਪੜ੍ਹੋ- ਰੱਖੜ ਪੁੰਨਿਆ 'ਤੇ CM ਮਾਨ ਦਾ ਪੰਜਾਬ ਵਾਸੀਆਂ ਲਈ ਖ਼ਾਸ ਤੋਹਫ਼ਾ, ਪੜ੍ਹੋ ਖ਼ਬਰ

ਇਸ ਮੌਕੇ ਜਥੇ. ਬਲਜੀਤ ਸਿੰਘ ਜਲਾਲਉਸਮਾਂ, ਅਮਰਜੀਤ ਸਿੰਘ ਭਲਾਈਪੁਰ, ਸੁਰਜੀਤ ਸਿੰਘ ਤੁਗਲਵਾਲਾ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਪ੍ਰਤਾਪ ਸਿੰਘ ਸਕੱਤਰ, ਭਾਈ ਜਗਜੀਤ ਸਿੰਘ ਚੀਫ ਮੇਲਾ ਪ੍ਰਬੰਧਕ, ਮੈਨੇਜਰ ਗੁਰਪ੍ਰੀਤ ਸਿੰਘ ਮੱਲੇਵਾਲ, ਨਿਰਮਲ ਸਿੰਘ ਤੇ ਸੁਖਵਿੰਦਰ ਸਿੰਘ ਸੁਪਰਵਾਈਜਰ, ਰਣਜੀਤ ਸਿੰਘ ਕਲਿਆਨਪੁਰ, ਜਗਤਾਰ ਸਿੰਘ ਤੇ ਸ਼ੇਰ ਸਿੰਘ (ਦੋਵੇਂ ਮੀਤ ਮੈਨੇਜਰ) ਅਤੇ ਸੁਖਵਿੰਦਰ ਸਿੰਘ ਬੁਤਾਲਾ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ- ਰੱਖੜ ਪੁੰਨਿਆ 'ਤੇ ਮੱਥਾ ਟੇਕਣ ਜਾ ਰਹੇ ਨੌਜਾਵਾਨ ਦੀ ਹਾਦਸੇ 'ਚ ਮੌਤ, ਕੁਝ ਦਿਨ ਬਾਅਦ ਜਾਣਾ ਸੀ ਨਿਊਜ਼ੀਲੈਂਡ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News