ਕਤਲ ਦੇ ਮਾਮਲੇ ’ਚ ਲੋੜੀਂਦਾ ਮੁਲਜ਼ਮ ਅਸਲੇ ਅਤੇ ਕਾਰ ਸਮੇਤ ਕਾਬੂ

Friday, Sep 29, 2023 - 04:41 PM (IST)

ਕਤਲ ਦੇ ਮਾਮਲੇ ’ਚ ਲੋੜੀਂਦਾ ਮੁਲਜ਼ਮ ਅਸਲੇ ਅਤੇ ਕਾਰ ਸਮੇਤ ਕਾਬੂ

ਬਟਾਲਾ (ਸਾਹਿਲ)- ਪੁਲਸ ਜ਼ਿਲ੍ਹਾ ਬਟਾਲਾ ਅਧੀਨ ਆਉਂਦੀ ਪੁਲਸ ਚੌਕੀ ਧਰਮਕੋਟ ਰੰਧਾਵਾ ਵੱਲੋਂ ਕਤਲ ਦੇ ਮਾਮਲੇ ’ਚ ਲੋੜੀਂਦੇ ਕਥਿਤ ਦੋਸ਼ੀ ਨੂੰ ਕਾਰ ਅਤੇ ਅਸਲੇ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਚੌਕੀ ਇੰਚਾਰਜ ਏ. ਐੱਸ. ਆਈ. ਜਗਤਾਰ ਸਿੰਘ ਨੇ ਦੱਸਿਆ ਕਿ ਥਾਣਾ ਡੇਰਾ ਬਾਬਾ ਨਾਨਕ ਵਿਖੇ ਦਰਜ ਮੁਕੱਦਮੇ ਤਹਿਤ ਲੋੜੀਂਦੇ ਕਥਿਤ ਦੋਸ਼ੀ ਸਾਜਨ ਮਸੀਹ ਪੁੱਤਰ ਸ਼ਿੰਦਾ ਮਸੀਹ ਵਾਸੀ ਵੈਰੋਕੇ ਨੂੰ ਡੀ. ਐੱਸ. ਪੀ. ਡੇਰਾ ਬਾਬਾ ਨਾਨਕ ਦੇ ਆਦੇਸ਼ਾਂ ਮੁਤਾਬਕ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਦੇ ਨੇੜਿਓਂ ਉਨ੍ਹਾਂ ਨੇ ਪੁਲਸ ਪਾਰਟੀ ਦੀ ਮਦਦ ਨਾਲ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਵਰਨਾ ਕਾਰ ਅਤੇ ਇਕ ਦੇਸੀ ਪਿਸਤੌਲ ਬਰਾਮਦ ਕੀਤਾ ਹੈ।

ਸੰਗਰੂਰ ਵਾਸੀਆਂ ਨੂੰ ਮਾਨ ਸਰਕਾਰ ਦਾ ਵੱਡਾ ਤੋਹਫ਼ਾ, ਨਾਲ ਹੀ ਕਰ ਦਿੱਤਾ ਇਕ ਹੋਰ ਐਲਾਨ

ਚੌਕੀ ਇੰਚਾਰਜ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਸਾਥੀਆਂ ਨਾਲ ਮਿਲ ਕੇ ਹਰਮਨਜੋਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਮੇਘਾਂ ਨੂੰ ਅੱਡਾ ਧਰਮਕੋਟ ਰੰਧਾਵਾ ਵਿਖੇ ਗੋਲੀਆਂ ਕੇ ਗੰਭੀਰ ਕਰ ਦਿੱਤਾ ਸੀ ਅਤੇ ਇਸ ਸਬੰਧੀ ਚਾਰ ਕਥਿਤ ਦੋਸ਼ੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ- ਵਿਸ਼ਵ ਹਾਰਟ ਦਿਵਸ ’ਤੇ ਵਿਸ਼ੇਸ਼: ਸਰਦੀਆਂ 'ਚ ਕਿਉਂ ਵਧੇਰੇ ਹੁੰਦੈ ਹਾਰਟ ਅਟੈਕ? ਜਾਣੋ ਲੱਛਣ ਤੇ ਬਚਾਅ ਦੇ ਢੰਗ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News