ਆਰਤੀ ਸ਼ਿਵ ਦੁਰਗਾ ਮੰਦਿਰ ਵਿਖੇ ਗਣੇਸ਼ ਉਤਸਵ ਸਮਾਗਮ ਮਨਾਇਆ

09/11/2021 11:42:28 AM

ਅੰਮ੍ਰਿਤਸਰ (ਅਰੋੜਾ) - ਪਰਮ ਸੰਤ ਅਦਵੈਤ ਸਵਰੂਪ ਮਹਾਤਪਸਵਨੀ ਮਾਤਾ ਆਰਤੀ ਦੇਵਾ ਜੀ ਦੇ ਆਸ਼ੀਰਵਾਦ ਨਾਲ ਆਰਤੀ ਸ਼ਿਵ ਦੁਰਗਾ ਮੰਦਰ ਕਰਤਾਰ ਨਗਰ ਛੇਹਰਟਾ ਵਿਖੇ ਗਣੇਸ਼ ਪੂਜਨ ਸਮਾਗਮ ਸੰਪਨ ਹੋਇਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਇਸ ਇਤਿਹਾਸਕ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋ ਭਾਗਵਾਨ ਗਣੇਸ਼ ਜੀ ਦੀ ਅਰਾਧਨਾ ਕਰ ਉਨ੍ਹਾਂ ਨੂੰ ਤਿਲਕ ਲਗਾ ਕੇ ਆਪਣੀ ਮਨੋਕਾਮਨਾਵਾਂ ਪੂਰੀਆਂ ਕਰਵਾਊਣ ਲਈ ਆਸ਼ੀਰਵਾਦ ਪ੍ਰਾਪਤ ਕੀਤਾ। 

ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ

ਮਾਤਾ ਆਰਤੀ ਦੇਵਾ ਜੀ ਨੇ ਸੰਗਤ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਗਣੇਸ਼ ਜੀ ਦੀ ਪੂਜਾ ਸਾਰੇ ਧਾਰਮਿਕ ਕੰਮਾਂ ਤੋਂ ਪਹਿਲਾਂ ਕੀਤੀ ਜਾਂਦੀ ਹੈ, ਨਹੀਂ ਤਾਂ ਉਹ ਕੰਮ ਅਸਫਲ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸਮੂਹ ਦੇਵੀ ਦੇਵਤਾਵਾਂ ਦਾ ਇਹ ਵਰਦਾਨ ਗਣਪਤ ਗਣੇਸ਼ ਜੀ ਨੂੰ ਪ੍ਰਾਪਤ ਹੈ ਕਿ ਗਣੇਸ਼ ਪੂਜਾ ਦੇ ਬਿਨਾ ਕੋਈ ਵੀ ਕੰਮ ਸੰਪਨ ਨਹੀਂ ਮੰਨਿਆ ਜਾਵੇਗਾ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਬਾਬੂ ਲਾਲ ਕ੍ਰਿਸ਼ਨ, ਸੁਮੀਤ ਸਾਸ਼ਤਰੀ, ਅਮਿਤ ਅਰੋੜਾ, ਸਮਾਜ ਸੇਵਕ ਧਾਰਮਿਕ ਪਵਨ ਅਰੋੜਾ, ਬਿੱਲੂ ਭਗਤ, ਮੋਹਨ ਲਾਲ, ਸੋਹਨ ਲਾਲ ਸਹਿਤ ਖੇਤਰ ਦੇ ਕਈ ਪੰਤਵੱਤੇ ਮੌਜੂਦ ਸਨ।

ਪੜ੍ਹੋ ਇਹ ਵੀ ਖ਼ਬਰ - ਅਹਿਮ ਖ਼ਬਰ: ਕੋਰੋਨਾ ਵੈਕਸੀਨ ਲਗਾਏ ਬਿਨਾਂ ਵਿਆਹ ਜਾਂ ਕਿਸੇ ਹੋਰ ਪ੍ਰੋਗਰਾਮ ’ਚ ਗਏ ਤਾਂ ਹੋਵੇਗੀ ਸਖ਼ਤ ਕਾਰਵਾਈ


rajwinder kaur

Content Editor

Related News