''ਆਮ ਆਦਮੀ ਪਾਰਟੀ'' ਨੇ ਮਨਾਇਆ ''ਤੀਆਂ ਦਾ ਤਿਓਹਾਰ'', ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਕੀਤੀ ਸ਼ਮੂਲੀਅਤ

Tuesday, Aug 13, 2024 - 03:00 AM (IST)

''ਆਮ ਆਦਮੀ ਪਾਰਟੀ'' ਨੇ ਮਨਾਇਆ ''ਤੀਆਂ ਦਾ ਤਿਓਹਾਰ'', ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਕੀਤੀ ਸ਼ਮੂਲੀਅਤ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਵਿਧਾਨਸਭਾ ਹਲਕਾ ਦੀਨਾਨਗਰ 'ਚ 'ਆਮ ਆਦਮੀ ਪਾਰਟੀ' ਵੱਲੋਂ ਨਿਵੇਕਲਾ ਉਪਰਾਲਾ ਕਰਦਿਆਂ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਦੀ ਧਰਮ ਪਤਨੀ ਹਰਸ਼ਪ੍ਰਭਾ ਦੀ ਅਗਵਾਈ ਹੇਠ ਜੰਜੂਆ ਰਿਜ਼ਾਰਟ ਮੁੰਨਣਾਵਾਲੀ ਵਿਖੇ 'ਤੀਆਂ ਦਾ ਤਿਓਹਾਰ' ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਹਲਕੇ ਭਰ ਤੋਂ 'ਆਮ ਆਦਮੀ ਪਾਰਟੀ' ਨਾਲ ਜੁੜੀਆਂ ਮਹਿਲਾ ਅਹੁਦੇਦਾਰਾਂ ਤੇ ਵਰਕਰਾਂ ਦੇ ਇਲਾਵਾ ਅਨੇਕਾਂ ਔਰਤਾਂ ਨੇ ਭਾਗ ਲਿਆ।

'ਆਮ ਆਦਮੀ ਪਾਰਟੀ' ਦੇ ਆਗੂ ਲਖਵਿੰਦਰ ਸਿੰਘ ਮੁੰਨਣਾਵਾਲੀ ਦੇ ਪ੍ਰਬੰਧਾਂ ਹੇਠ ਕਰਵਾਏ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਹਾਜ਼ਰ ਹੋਏ। ਸਮਾਗਮ ਵਿੱਚ ਸ਼ਮੂਲੀਅਤ ਕਰਨ ਵਾਲੀਆਂ ਔਰਤਾਂ ਵੱਲੋਂ ਪੰਜਾਬੀ ਲੋਕ ਗੀਤਾਂ ਦੀਆਂ ਧੁਨਾਂ 'ਤੇ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤੇ ਗਏ। ਇਸ ਦੌਰਾਨ ਪੰਜਾਬੀ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਨੂੰ ਪੇਸ਼ ਕਰਦੇ ਪ੍ਰੋਗਰਾਮਾਂ ਦੇ ਇਲਾਵਾ ਔਰਤਾਂ ਦੇ ਕਈ ਤਰ੍ਹਾਂ ਦੇ ਮੁਕਾਬਲੇ ਵੀ ਕਰਵਾਏ ਗਏ। 

PunjabKesari

ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ ਸਖ਼ਤ ਹੁਕਮਾਂ ਤੋਂ ਬਾਅਦ ਬੁਲੇਟ ਮਕੈਨਿਕਾਂ ਦੀਆਂ ਉੱਡੀਆਂ ਨੀਂਦਾਂ

ਸਮਾਗਮ ਵਿੱਚ ਭਾਗ ਲੈਣ ਵਾਲੀਆਂ ਮਹਿਲਾਵਾਂ ਦੀ ਹੌਂਸਲਾ ਅਫਜਾਈ ਕਰਦਿਆਂ ਮੁੱਖ ਮਹਿਮਾਨ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਪੰਜਾਬੀ ਵਿਰਸੇ ਦੀ ਸੰਭਾਲ ਲਈ ਅਜਿਹੇ ਦਿਨ-ਤਿਓਹਾਰ ਮਨਾਉਣੇ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਧੀਆਂ ਦੇ ਜਨਮ ਨੂੰ ਖੁਸ਼ੀ ਨਾਲ ਪ੍ਰਵਾਨ ਕਰਨ ਤੇ ਉਨ੍ਹਾਂ ਨੂੰ ਅੱਗੇ ਵਧਣ ਦੇ ਮੌਕੇ ਦੇਣ ਵਾਲੇ ਮਾਪੇ ਨੇਕ ਕਾਰਜ ਕਰਨ ਵਾਲਿਆਂ ਦੀ ਗਿਣਤੀ ਵਿਚ ਆਉਂਦੇ ਹਨ, ਕਿਉਂਕਿ ਮਹਿਲਾ ਵਰਗ ਕੁੱਲ ਆਬਾਦੀ ਦਾ 50 ਪ੍ਰਤੀਸ਼ਤ ਹੈ ਅਤੇ ਇਨ੍ਹਾਂ ਦੀ ਸਰਗਰਮ ਸ਼ਮੂਲੀਅਤ ਤੋਂ ਬਿਨਾ ਸਮਾਜ ਅੱਗੇ ਨਹੀਂ ਵਧ ਸਕਦਾ। 

ਸਮਾਗਮ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਰੂਹੀ ਸਿੰਘ ਨੇ ਬਾਖੂਬੀ ਨਿਭਾਈ। ਇਸ ਮੌਕੇ ਬਲਾਕ ਪ੍ਰਧਾਨ ਕਾਜਲ ਪੱਖੋਵਾਲ, ਮਹਿਲਾ ਵਿੰਗ ਦੀ ਜ਼ਿਲ੍ਹਾ ਮੀਤ ਪ੍ਰਧਾਨ ਮਧੂ ਥਾਪਾ, ਅਮਨ ਰਾਮਨਗਰ, ਰੁਪਿੰਦਰ ਕੌਰ ਕੱਤੋਵਾਲ, ਅਨੂੰ ਬਾਲਾ, ਸ਼ਿਖਾ, ਸਿੰਮੀ, ਬਲਵਿੰਦਰ ਕੌਰ ਬਾਂਠਾਵਾਲਾ, ਸਰਪੰਚ ਮੀਨੂ ਬਾਲਾ, ਗੁਲਸ਼ਨ, ਸੀਮਾ, ਰਾਣੀ ਅਤੇ ਮੀਨਾ ਰਸੂਲਪੁਰ ਵੀ ਹਾਜ਼ਰ ਸਨ।

xਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News