ਟਿੱਪਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ, ਨੌਜਵਾਨ ਦੀ ਮੌਤ

Sunday, May 21, 2023 - 02:30 PM (IST)

ਟਿੱਪਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ, ਨੌਜਵਾਨ ਦੀ ਮੌਤ

ਜੈਂਤੀਪੁਰ (ਬਲਜੀਤ)- ਪਿੰਡ ਸਰਹਾਲਾ ਵਿਖੇ ਟਿੱਪਰ ਅਤੇ ਮੋਟਰਸਾਈਕਲ ਦੀ ਟੱਕਰ ’ਚ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਅਨੁਸਾਰ ਜੋਬਨਜੀਤ ਸਿੰਘ ਪੁੱਤਰ ਚਰਨ ਸਿੰਘ ਵਾਸੀ ਝਲਾੜੀ ਨੇ ਦੱਸਿਆ ਕਿ ਮੈਂ ਅਤੇ ਚਾਚੇ ਦਾ ਮੁੰਡਾ ਜਗਜੀਤ ਸਿੰਘ ਤੇ ਲਵਪ੍ਰੀਤ ਸਿੰਘ ਮੋਟਰਸਾਈਕਲ ’ਤੇ ਜਾ ਰਹੇ ਸੀ ਅਤੇ ਨਾਲ ਮੇਰਾ ਜੀਜਾ ਮੰਗਲ ਸਿੰਘ ਪੁੱਤਰ ਬਿੱਲਾ ਸਿੰਘ ਵਾਸੀ ਮਾੜੀ ਬੁਚੀਆਂ ਅਤੇ ਲਵਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀਆਨ ਝੁਲਾੜੀ ਥਾਣਾ ਬਿਆਸ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਰਿਸ਼ਤੇਦਾਰ ਨੂੰ ਮਿਲ ਕੇ ਵਾਪਸ ਪਿੰਡ ਝੁਲਾੜੀ ਨੂੰ ਆ ਰਹੇ ਸੀ।

ਇਹ ਵੀ ਪੜ੍ਹੋ- ਇੰਡੋਨੇਸ਼ੀਆ 'ਚ ਫ਼ਾਂਸੀ ਦੀ ਸਜ਼ਾ ਪ੍ਰਾਪਤ ਨੌਜਵਾਨਾਂ ਦੀ ਪੰਜਾਬ ਸਰਕਾਰ ਹਰ ਸੰਭਵ ਮਦਦ ਕਰੇਗੀ : ਮੰਤਰੀ ਧਾਲੀਵਾਲ

ਮੇਰਾ ਜੀਜਾ ਮੰਗਲ ਸਿੰਘ ਮੇਰੇ ਮੋਟਰਸਾਇਕਲ ’ਤੇ ਸਾਡੇ ਅੱਗੇ ਜਾ ਰਹੇ ਸੀ। ਜਦੋਂ ਅਸੀਂ ਪਿੰਡ ਸਹਿਰਾਲਾ ਦੇ ਨਜ਼ਦੀਕ ਮੌੜ ’ਤੇ ਪੁੱਜੇ ਤਾਂ ਟਾਹਲੀ ਸਾਹਿਬ ਸਾਈਡ ਵੱਲੋਂ ਇਕ ਟਿੱਪਰ ਨੇ ਮੇਰੇ ਜੀਜੇ ਮੰਗਲ ਸਿੰਘ ਦੇ ਮੋਟਰਸਾਈਕਲ ਨੂੰ ਟੱਕਰ ਮਾਰੀ, ਜਿਸ ਨਾਲ ਮੋਟਰਸਾਈਕਲ ਸਵਾਰ ਮੰਗਲ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਲਵਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਝੁਲੜੀ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਮੌਕੇ ’ਤੇ ਡਰਾਈਵਰ ਟਿੱਪਰ ਲੈ ਕੇ ਫ਼ਰਾਰ ਹੋ ਗਿਆ। ਇਸ ਸਬੰਧੀ ਥਾਣਾ ਕੱਥੂਨੰਗਲ ਵੱਲੋਂ ਲਾਸ਼ ਕਬਜ਼ੇ ਵਿਚ ਲੈ ਕੇ ਟਰੱਕ ਡਰਾਈਵਰ ਦੀ ਭਾਲ ਆਰੰਭ ਕਰ ਦਿੱਤੀ ਗਈ।

ਇਹ ਵੀ ਪੜ੍ਹੋ-  ਸੰਤੁਲਨ ਵਿਗੜਨ ਕਾਰਨ ਦਰੱਖਤ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ, ਨੌਜਵਾਨ ਦੀ ਮੌਕੇ 'ਤੇ ਮੌਤ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News