ਬੱਸ ਨਾਲ ਟਕਰਾਈ ਆਕਸੀਜਨ ਸਿਲੰਡਰਾਂ ਵਾਲੀ ਗੱਡੀ, ਬੱਸ ਚਾਲਕ ਸਮੇਤ ਸਵਾਰੀ ਨੂੰ ਲੱਗੀਆਂ ਸੱਟਾਂ
Sunday, Mar 10, 2024 - 03:20 PM (IST)
ਬਟਾਲਾ(ਸਾਹਿਲ, ਬੇਰੀ, ਬਲਜੀਤ)- ਸਥਾਨਕ ਨੈਸ਼ਨਲ ਹਾਈਵੇ ਵਾਲੇ ਬਾਈਪਾਸ ਚੌਕ ਵਿਚ ਰੋਡਵੇਜ਼ ਦੀ ਬੱਸ ਨਾਲ ਆਕਸੀਜਨ ਸਿਲੰਡਰਾਂ ਵਾਲੀ ਗੱਡੀ ਦੇ ਟਕਰਾਉਣ ਨਾਲ ਬੱਸ ਡਰਾਈਵਰ ਤੇ ਸਵਾਰੀ ਨੂੰ ਸੱਟਾਂ ਲੱਗਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਦੇ ਮੁਤਾਬਕ ਇਕ ਆਕਸੀਜਨ ਸਿਲੰਡਰ ਨਾਲ ਭਰੀ ਪਿਕਅੱਪ ਗੱਡੀ ਅੰਮ੍ਰਿਤਸਰ ਤੋਂ ਬਟਾਲਾ ਵੱਲ ਆ ਰਹੀ ਸੀ। ਜਦੋਂ ਇਹ ਨੈਸ਼ਨਲ ਹਾਈਵੇ ’ਤੇ ਸਥਿਤ ਵੀ.ਐੱਮ.ਐੱਸ. ਕਾਲਜ ਵਾਲੇ ਬਾਈਪਾਸ ਚੌਕ ’ਚ ਪਹੁੰਚੀ ਤਾਂ ਪਠਾਨਕੋਟ ਤੋਂ ਅੰਮ੍ਰਿਤਸਰ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨਾਲ ਜਾ ਟਕਰਾਈ, ਜਿਸ ਦੇ ਸਿੱਟੇ ਵਜੋਂ ਜਿਥੇ ਪਿਕਅਪ ਗੱਡੀ ਨੁਕਸਾਨੀ ਗਈ, ਉਥੇ ਨਾਲ ਹੀ ਬੱਸ ਦਾ ਕਾਫੀ ਨੁਕਸਾਨ ਹੋਇਆ ਤੇ ਇਸੇ ਹਾਦਸੇ ਵਿਚ ਬੱਸ ਡਰਾਈਵਰ ਰਾਕੇਸ਼ ਕੁਮਾਰ ਪੁੱਤਰ ਪੂਰਨ ਚੰਦ ਵਾਸੀ ਫਾਜ਼ਿਲਕਾ ਸਮੇਤ ਇਕ ਮਹਿਲਾ ਸਵਾਰੀ ਪੂਜਾ ਪੁੱਤਰੀ ਰਮੇਸ਼ ਕੁਮਾਰ ਵਾਸੀ ਪਠਾਨਕੋਟ ਸੱਟਾਂ ਲੱਗਣ ਨਾਲ ਜ਼ਖ਼ਮੀ ਹੋ ਗਈ।
ਇਹ ਵੀ ਪੜ੍ਹੋ : ਤਿੰਨ ਸਾਲਾਂ ਤੋਂ ਰਿਲੇਸ਼ਨ 'ਚ ਸੀ ਵਿਆਹੁਤਾ ਜੋੜਾ, ਹੁਣ ਕੁੜੀ ਨੇ ਮੁੰਡੇ 'ਤੇ ਲਾਏ ਇਹ ਗੰਭੀਰ ਇਲਜ਼ਾਮ
ਓਧਰ ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ 108 ਐਂਬੂਲੈਂਸ ਦੇ ਈ.ਐੱਮ.ਟੀ. ਗੁਰਪ੍ਰੀਤ ਸਿੰਘ ਤੇ ਪਾਇਲਟ ਹਰੀਸ਼ ਚੰਦਰ ਸ਼ਰਮਾ ਨੇ ਮੌਕੇ ’ਤੇ ਪਹੁੰਚ ਕੇ ਜਿਥੇ ਉਕਤ ਜ਼ਖ਼ਮੀ ਔਰਤ ਨੂੰ ਫਸਟ ਏਡ ਦੇਣ ਉਪਰੰਤ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਪਹੁੰਚਾਇਆ, ਉਥੇ ਨਾਲ ਹੀ ਬੱਸ ਚਾਲਕ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ। ਇਥੇ ਇਹ ਦੱਸਣਾ ਬਣਦਾ ਹੈ ਕਿ ਪਿਕਅਪ ’ਤੇ ਗੱਡੀ ਦਾ ਪਿਛਲਾ ਹਿੱਸਾ ਉਪਰੋਂ ਵੱਖਰਾ ਹੋ ਕੇ ਕੁਝ ਹੀ ਦੂਰੀ ’ਤੇ ਜਾ ਡਿੱਗਾ ਪਰ ਹੋਏ ਇਸ ਭਿਆਨਕ ਹਾਦਸੇ ਵਿਚ ਜਾਨੀ ਨੁਕਸਾਨ ਹੋਣੋਂ ਟਲ ਗਿਆ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਕਿਸਾਨ ਜਥੇਬੰਦੀਆਂ ਵਲੋਂ ਅੱਜ ਪੰਜਾਬ ਭਰ 'ਚ ਰੇਲਾਂ ਰੋਕਣ ਦਾ ਫ਼ੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8