ਸੜਕ ਕਰਾਸ ਕਰ ਰਹੇ ਵਿਅਕਤੀ ਨੂੰ ਕਾਰ ਨੇ ਲਿਆ ਲਪੇਟ ’ਚ, ਮੌਤ
Sunday, Jan 15, 2023 - 11:19 AM (IST)
ਬਟਾਲਾ/ਜੈਂਤੀਪੁਰ (ਸਾਹਿਲ, ਬਲਜੀਤ)- ਇਕ ਤੇਜ਼ ਰਫ਼ਤਾਰ ਕਾਰ ਨੇ ਸੜਕ ਕਰਾਸ ਕਰ ਰਹੇ ਵਿਅਕਤੀ ਨੂੰ ਲਪੇਟ ’ਚ ਲਿਆ ਹੈ, ਜਿਸਦੀ ਮੌਤ ਹੋ ਗਈ ਹੈ। ਇਸ ਸਬੰਧੀ ਥਾਣਾ ਕੱਥੂਨੰਗਲ ਦੇ ਐੱਸ. ਐੱਚ. ਓ. ਜਸਵਿੰਦਰ ਸਿੰਘ ਮੰਜਿਆਂਵਾਲੀ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਹਰਦੀਪ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਝੰਡੇ ਨੇ ਲਿਖਵਾਇਆ ਕਿ ਉਹ ਤੇ ਉਸਦਾ ਭਰਾ ਕੁਲਦੀਪ ਸਿੰਘ ਘਰੋਂ ਨਿੱਜੀ ਕੰਮ ਲਈ ਗਏ ਸੀ ਅਤੇ ਜਦੋਂ ਕੰਮ-ਕਾਜ ਕਰ ਕੇ ਰਾਤ ਪੌਣੇ 8 ਵਜੇ ਦੇ ਕਰੀਬ ਦੋਵੇਂ ਭਰਾ ਮੇਨ ਜੀ. ਟੀ. ਰੋਡ ਕਰਾਸ ਕਰਨ ਲਈ ਪਹੁੰਚੇ ਤਾਂ ਪਹਿਲਾਂ ਕੁਲਦੀਪ ਸਿੰਘ ਮੇਰੇ ਅੱਗੇ ਸੜਕ ਪੈਦਲ ਕਰਾਸ ਕਰਨ ਲੱਗ ਪਿਆ, ਜਦਕਿ ਉਹ ਦੂਜੇ ਪਾਸੇ ਕਿਨਾਰੇ ’ਤੇ ਖੜ੍ਹਾ ਸੀ। ਇੰਨੇ ਨੂੰ ਬਟਾਲਾ ਵਲੋਂ ਆਈ ਇਕ ਤੇਜ਼ ਰਫ਼ਤਾਰ ਕਾਰ ਦੇ ਡਰਾਈਵਰ ਨੇ ਉਸਦੇ ਭਰਾ ਨੂੰ ਜ਼ੋਰਦਾਰ ਸਿੱਧੀ ਟੱਕਰ ਮਾਰ ਦਿੱਤੀ, ਜਿਸ ਨਾਲ ਭਰਾ ਜ਼ਖ਼ਮੀ ਹੋ ਕੇ ਸੜਕ ਕਿਨਾਰੇ ਡਿੱਗ ਗਿਆ। ਜਦਕਿ ਚਾਲਕ ਮੌਕੇ ਤੋਂ ਕਾਰ ਭਜਾ ਕੇ ਲੈ ਗਿਆ, ਜਿਸ ਨੂੰ ਤੁਰੰਤ ਇਲਾਜ ਲਈ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਲਿਜਾਇਆ, ਜਿਥੇ ਇਲਾਜ ਦੌਰਾਨ ਭਰਾ ਕੁਲਦੀਪ ਸਿੰਘ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਆਸਟ੍ਰੇਲੀਆ ਤੋਂ ਆਈ ਮੰਦਭਾਗੀ ਖ਼ਬਰ, 21 ਸਾਲਾ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
ਐੱਸ. ਐੱਚ. ਓ. ਨੇ ਦੱਸਿਆ ਕਿ ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਉਨ੍ਹਾਂ ਨੇ ਪੁਲਸ ਪਾਰਟੀ ਸਮੇਤ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਉਪਰੋਕਤ ਥਾਣੇ ਵਿਚ ਕੇਸ ਦਰਜ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਪਾਕਿਸਤਾਨ ਦੇ ਸਰਬੰਦ ਪੁਲਸ ਸਟੇਸ਼ਨ ’ਤੇ ਅੱਤਵਾਦੀ ਹਮਲਾ, DSP ਸਣੇ 2 ਗਾਰਡਾਂ ਦੀ ਮੌਤ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।