ਪ੍ਰਵਾਸੀ ਮਜ਼ਦੂਰ ਨੂੰ ਝੋਨਾ ਲਾਉਂਦੇ ਸਮੇਂ ਸੱਪ ਨੇ ਡੰਗਿਆ

Wednesday, Jul 10, 2024 - 11:20 AM (IST)

ਬਟਾਲਾ (ਸਾਹਿਲ)-ਪ੍ਰਵਾਸੀ ਮਜ਼ਦੂਰ ਨੂੰ ਝੋਨਾ ਲਾਉਂਦੇ ਸਮੇਂ ਸੱਪ ਵੱਲੋਂ ਡੰਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਮੁਤਾਬਕ ਅਰੁਣ ਪੁੱਤਰ ਰਿਤੂ ਵਾਸੀ ਬਿਹਾਰ, ਜੋ ਕਿ ਕਸਬਾ ਵਡਾਲਾ ਗ੍ਰੰਥੀਆਂ ਵਿਖੇ ਇਕ ਕਿਸਾਨ ਦਾ ਝੋਨਾ ਲਗਾ ਰਿਹਾ ਸੀ ਕਿ ਝੋਨਾ ਲਗਾਉਂਦੇ ਸਮੇਂ ਅਚਾਨਕ ਇਕ ਜ਼ਹਿਰੀਲੇ ਸੱਪ ਨੇ ਇਸਦੇ ਹੱਥ ’ਤੇ ਡੰਗ ਮਾਰ ਦਿੱਤਾ। ਜਿਸ ਦੇ ਸਿੱਟੇ ਵਜੋਂ ਇਸ ਦੀ ਤਬੀਅਤ ਖ਼ਰਾਬ ਹੋਣ ਲੱਗ ਪਈ ਅਤੇ ਸਬੰਧਤ ਕਿਸਾਨ ਨੇ ਹੀ ਉਸ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News