ਪਤੰਗਾਂ ਦੇ ਗੋਦਾਮ ’ਚ ਲੱਗੀ ਅੱਗ, ਹੋਇਆ ਭਾਰੀ ਨੁਕਸਾਨ

Tuesday, Oct 29, 2024 - 12:54 PM (IST)

ਪਤੰਗਾਂ ਦੇ ਗੋਦਾਮ ’ਚ ਲੱਗੀ ਅੱਗ, ਹੋਇਆ ਭਾਰੀ ਨੁਕਸਾਨ

ਬਟਾਲਾ (ਸਾਹਿਲ)- ਬੀਤੀ ਰਾਤ ਪਤੰਗਾਂ ਦੇ ਗੋਦਾਮ ’ਚ ਅੱਗ ਲੱਗਣ ਨਾਲ ਭਾਰੀ ਮਾਲੀ ਨੁਕਸਾਨ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਵਿਸ਼ਨੂੰ ਵਾਸੀ ਕਾਦੀ ਹੱਟੀ ਬਟਾਲਾ ਨੇ ਦੱਸਿਆ ਕਿ ਉਸਦੀ ਕਾਦੀ ਹੱਟੀ ਚੌਕ ਵਿਚ ਪਤੰਗਾਂ ਦੀ ਦੁਕਾਨ ਅਤੇ ਗੋਦਾਮ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਵੀ ਉਹ ਆਪਣੀ ਦੁਕਾਨ ਅਤੇ ਗੋਦਾਮ ਨੂੰ ਬੰਦ ਕਰ ਕੇ ਘਰ ਨੂੰ ਚਲਾ ਗਿਆ ਸੀ ਅਤੇ ਬੀਤੀ ਸਵੇਰੇ ਕਿਸੇ ਰਾਹਗੀਰ ਨੇ ਉਸ ਨੂੰ ਦੱਸਿਆ ਕਿ ਤੁਹਾਡੇ ਪਤੰਗਾਂ ਵਾਲੇ ਗੋਦਾਮ ਅੰਦਰੋਂ ਧੂੰਆਂ ਨਿਕਲ ਰਿਹਾ ਹੈ, ਜਿਸਦੇ ਤੁਰੰਤ ਬਾਅਦ ਉਹ ਮੌਕੇ ’ਤੇ ਪਹੁੰਚਿਆ ਤਾਂ ਦੇਖਿਆ ਕਿ ਦੁਕਾਨ ਦੇ ਸਾਹਮਣੇ ਸਥਿਤ ਉਸਦੇ ਗੋਦਾਮ ਨੂੰ ਅੱਗ ਲੱਗੀ ਹੋਈ ਹੈ ਅਤੇ ਲੋਹੜੀ ਦੇ ਤਿਉਹਾਰ ਦੇ ਮੱਦੇਨਜ਼ਰ ਅੰਦਰ ਰੱਖਿਆ ਪਤੰਗਾਂ ਦਾ ਸਟਾਕ ਸੜ ਕੇ ਸੁਆਹ ਹੋ ਚੁੱਕਿਆ ਹੈ।  ਉਸ ਦੱਸਿਆ ਕਿ ਅੱਗ ਲੱਗਣ ਕਰ ਕੇ ਉਸਦਾ 70-80 ਹਜ਼ਾਰ ਦੇ ਕਰੀਬ ਮਾਲੀ ਨੁਕਸਾਨ ਹੋਇਆ ਹੈ। ਵਿਸ਼ਨੂੰ ਪ੍ਰਧਾਨ ਨੇ ਦੱਸਿਆ ਕਿ ਬਿਜਲੀ ਦਾ ਸਰਕਟ ਸ਼ਾਰਟ ਹੋਣ ਜਾਣ ਨਾਲ ਉਸਦੇ ਗੋਦਾਮ ਵਿਚ ਅੱਗ ਲੱਗ ਗਈ।

ਇਹ ਵੀ ਪੜ੍ਹੋ- ਦੀਵਾਲੀ 'ਤੇ ਮਿਲੇਗਾ ਮੁਫ਼ਤ ਸਿਲੰਡਰ, ਕਰੋ ਇਹ ਕੰਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News