ਕੇਂਦਰੀ ਜੇਲ੍ਹ ਵਿੱਚੋਂ 7 ਮੋਬਾਈਲ ਫ਼ੋਨ ਬਰਾਮਦ, ਮਾਮਲਾ ਦਰਜ
Tuesday, Jan 06, 2026 - 06:23 PM (IST)
ਗੁਰਦਾਸਪੁਰ (ਹਰਮਨ)- ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਤਲਾਸ਼ੀ ਦੌਰਾਨ ਵੱਡੀ ਸਫਲਤਾ ਹਾਸਲ ਕਰਦੇ ਹੋਏ ਜੇਲ੍ਹ ਪ੍ਰਸ਼ਾਸਨ ਨੇ 7 ਮੋਬਾਈਲ ਫ਼ੋਨ ਬਰਾਮਦ ਕੀਤੇ ਹਨ। ਇਹ ਬਰਾਮਦਗੀ ਜੇਲ੍ਹ ਸਟਾਫ਼ ਵੱਲੋਂ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ ਹੋਈ।ਇਸ ਦੌਰਾਨ ਜੇਲ੍ਹ ਸਟਾਫ਼ ਨੇ ਐਨਐਲਜੇਡੀ ਮਸ਼ੀਨ ਦੀ ਮਦਦ ਨਾਲ 12 ਚੱਕੀਆਂ ਦੀ ਬਾਰੀਕੀ ਨਾਲ ਤਲਾਸ਼ੀ ਲਈ। ਚੈਕਿੰਗ ਦੌਰਾਨ ਚੱਕੀ ਨੰਬਰ 9 ਅਤੇ 11 ਵਿੱਚੋਂ ਇਹ ਫ਼ੋਨ ਮਿਲੇ। 4 ਕੀ-ਪੈਡ ਫ਼ੋਨ (ਬਿਨਾਂ ਸਿਮ), 01 ਮੋਬਾਈਲ ਫ਼ੋਨ (ਸਮੇਤ ਬੈਟਰੀ, ਬਿਨਾਂ ਸਿਮ), 01 ਆਈਫੋਨ, 01 ਫ਼ੋਨ (ਬਿਨਾਂ ਸਿਮ) ਬਰਾਮਦ ਹੋਇਆ। ਇਸ ਤਹਿਤ ਸਿਟੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਸਰਪੰਚ ਜਰਮਲ ਸਿੰਘ ਕਤਲ ਮਾਮਲੇ 'ਚ ਵੱਡਾ ਐਨਕਾਊਂਟਰ, ਪੁਲਸ ਨੇ ਮੁਲਜ਼ਮ ਕੀਤਾ ਢੇਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
