ਕੇਂਦਰੀ ਜੇਲ੍ਹ ਫਿਰ ਚਰਚਾ ''ਚ, 39 ਮੋਬਾਈਲ ਸਮੇਤ ਦੇਖੋ ਕੀ ਕੁੱਝ ਹੋਇਆ ਬਰਾਮਦ
Saturday, Jan 18, 2025 - 05:55 PM (IST)
ਤਰਨਤਾਰਨ (ਰਮਨ)-ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ’ਚੋਂ ਤਲਾਸ਼ੀ ਮੁਹਿੰਮ ਦੌਰਾਨ 39 ਮੋਬਾਈਲ ਫੋਨ, 5 ਬੈਟਰੀਆਂ, 6 ਚਾਰਜਰ, 19 ਈਅਰ ਫ਼ੋਨ, 10 ਡਾਟਾ ਕੇਬਲ, 7 ਈਅਰ ਪੌਡ ਬਰਾਮਦ ਕੀਤੇ ਗਏ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਦੇ ਸਹਾਇਕ ਸੁਪਰਡੈਂਟ ਪਿਆਰਾ ਰਾਮ ਵੱਲੋਂ ਵੱਖ-ਵੱਖ ਵਾਰਡਾਂ ’ਚ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਜੇਲ੍ਹ ਅੰਦਰੋਂ ਉਕਤ ਸਾਮਾਨ ਬਰਾਮਦ ਕੀਤਾ ਗਿਆ ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ਦੀਆਂ ਇਨ੍ਹਾਂ ਪੁਲਸ ਚੌਕੀਆਂ ਨੂੰ ਲੱਗੇ ਤਾਲੇ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ ਡਵੀਜ਼ਨ ਗੋਇੰਦਵਾਲ ਸਾਹਿਬ ਦੇ ਡੀ.ਐੱਸ.ਪੀ. ਅਤੁਲ ਸੋਨੀ ਨੇ ਦੱਸਿਆ ਕਿ ਇਸ ਮਾਮਲੇ ’ਚ ਸਹਾਇਕ ਸੁਪਰਡੈਂਟ ਪਿਆਰਾ ਰਾਮ ਵੱਲੋਂ ਦਿੱਤੇ ਗਏ ਬਿਆਨਾਂ ਤਹਿਤ ਉਕਤ ਸਾਮਾਨ ਨੂੰ ਆਪਣੇ ਕਬਜ਼ੇ ’ਚ ਲੈਂਦੇ ਹੋਏ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ, ਜਿਸ ਦੀ ਅਗਲੇਰੀ ਕਾਰਵਾਈ ਏ.ਐੱਸ.ਆਈ. ਸੁਖਚੈਨ ਸਿੰਘ, ਏ.ਐੱਸ.ਆਈ ਸੁਖਵਿੰਦਰ ਸਿੰਘ ਅਤੇ ਏ.ਐੱਸ.ਆਈ. ਗੁਰਿੰਦਰ ਸਿੰਘ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਲੋਕੋ ਆਹ ਵੇਖ ਲਓ ਹਾਲ! ਲਿਫਟ ਲੈਣ ਮਗਰੋਂ ਗੁਆਂਢੀ ਨੇ ਹੀ ਗੁਆਂਢੀ ਨਾਲ ਕਰ 'ਤਾ ਵੱਡਾ ਕਾਂਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8