ਸਰਹੱਦੀ ਖੇਤਰ ਨੇੜਿਓਂ ਸ਼ੱਕੀ ਹਾਲਾਤ ''ਚ ਮਿਲੇ 2 ਮੋਟਰਸਾਈਕਲ, 2 ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ
Sunday, Sep 01, 2024 - 06:06 PM (IST)
ਦੌਰਾਗਲਾ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)-ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਸ ਸਟੇਸ਼ਨ ਦੌਰਾਗਲਾ ਤੇ ਸਰਹੱਦੀ ਏਰੀਏ ਦੇ ਪਿੰਡ ਸ਼ਾਹਪੁਰ ਅਫਗਾਨਾਂ ਨੇੜਿਓਂ ਪਿਛਲੀ ਦਿਨੀਂ ਦੋ ਸ਼ੱਕੀ ਮੋਟਰਸਾਈਕਲ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ, ਜਿਸ ਤੋਂ ਬਾਅਦ ਪੁਲਸ ਨੇ ਮੋਟਰਸਾਈਕਲ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਇਹ ਵੀ ਪੜ੍ਹੋ- ਕੇਂਦਰੀ ਜੇਲ੍ਹ 'ਚ ਬੰਦ ਨੌਜਵਾਨ ਦੀ ਹੋਈ ਮੌਤ, ਪਰਿਵਾਰ ਨੇ ਰੋ-ਰੋ ਜੇਲ੍ਹ ਪ੍ਰਸ਼ਾਸਨ ਦੇ ਲਾਏ ਇਲਜ਼ਾਮ
ਅੱਜ ਇਸ ਜਾਂਚ ਪੜਤਾਲ ਤੋਂ ਬਾਅਦ ਪੁਲਸ ਨੂੰ ਉਸ ਸਮੇਂ ਸਫ਼ਲਤਾ ਮਿਲੀ ਜਦ ਇਨ੍ਹਾਂ ਮੋਟਰਸਾਈਕਲਾਂ ਦੇ ਆਧਾਰ 'ਤੇ ਦੋ ਨੌਜਵਾਨ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਦੌਰਾਗਲਾ ਦਵਿੰਦਰ ਕੁਮਾਰ ਨੇ ਦੱਸਿਆ ਇਹ ਮੋਟਰਸਾਈਕਲ ਸਰਹੱਦੀ ਖੇਤਰ ਦੇ ਇਕ ਪਿੰਡ ਵਿਚੋਂ ਸ਼ੱਕੀ ਹਾਲਾਤ ਵਿੱਚ ਬਰਾਮਦ ਕੀਤੇ ਗਏ ਸਨ। ਇਹ ਮੋਟਰਸਾਇਕਲ ਇਕ ਬਜਾਜ ਪੈਲਟੀਨਾ ਅਤੇ ਦੂਸਰਾ ਸਪਲੈਂਡਰ ਸੀ। ਪੁਲਸ ਵੱਲੋਂ ਲਗਾਤਾਰ ਬਾਰੀਕੀ ਨਾਲ ਜਾਂਚ ਪੜਤਾਲ ਕਰਨ ਉਪਰੰਤ ਦੋ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 16 ਸਾਲਾ ਨਾਬਾਲਗ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ
ਉਨ੍ਹਾਂ ਦੱਸਿਆ ਕਿ ਜਦ ਲਵਪ੍ਰੀਤ ਸਿੰਘ ਕੋਲੋਂ ਜਦ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਪੈਲਟੀਨਾ ਮੋਟਰ ਸਾਇਕਲ ਮੇਰੇ ਪਿਤਾ ਦੇ ਨਾਮ 'ਤੇ ਹੈ ਅਤੇ ਹੀਰੋ ਹਾਂਡਾ ਮੋਟਰਸਾਈਕਲ ਮੈਂ ਅਤੇ ਜੀਤਾ ਸਿੰਘ ਨੇ ਚੋਰੀ ਕੀਤਾ ਸੀ ਅਤੇ ਇਸ 'ਤੇ ਅਸੀਂ ਜਾਅਲੀ ਨੰਬਰ ਲਗਾ ਕਿ ਬਾਰਡਰ ਦੇ ਇਲਾਕੇ ਅੰਦਰ ਜਗ੍ਹਾ ਵੇਖਣ ਗਏ ਸੀ ਜੋ ਕਿ ਬੀ. ਐੱਸ. ਐੱਫ਼. ਦੇ ਜਵਾਨਾਂ ਦੀ ਹਰਕਤ ਦੇਖ ਕਿ ਅਸੀਂ ਮੋਟਰਸਾਇਕਲ ਛੱਡ ਕਿ ਭੱਜ ਆਏ ਸੀ ਜਿਸ ਤੋਂ ਬਾਅਦ ਮੁਲਜ਼ਮਾਂ ਕੋਲੋਂ ਪੜਤਾਲ ਕਰਨ 'ਤੇ ਮੋਟਰ ਸਾਇਕਲ ਚੋਰੀ ਕਰਨਾ ਸਾਬਿਤ ਹੋਣ 'ਤੇ ਲਵਪ੍ਰੀਤ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਦੋਸਤਪੁਰ ਅਤੇ ਜੀਤਾ ਸਿੰਘ ਵਾਸੀ ਸਹੂਰ ਕਲਾ ਖ਼ਿਲਾਫ਼ ਵੱਖ-ਵੱਖ ਧਾਰਾ ਤਹਿਤ ਮਾਮਲਾ ਦਰਜ ਕਰਕੇ ਲਵਪ੍ਰੀਤ ਸਿੰਘ ਪੁੱਤਰ ਲੇਟ ਤਾਰਾ ਸਿੰਘ ਵਾਸੀ ਦੋਸਤਪੁਰ ਗ੍ਰਿਫ਼ਤਾਰ ਹੈ ਅਤੇ ਦੂਜੇ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ।
ਇਹ ਵੀ ਪੜ੍ਹੋ- ਆਪਣੀ ਹੀ 6 ਸਾਲਾ ਬੱਚੀ ਨਾਲ ਪਿਓ ਨੇ ਕੀਤਾ ਜਬਰ-ਜ਼ਿਨਾਹ, ਅਦਾਲਤ ਨੇ ਸੁਣਾਈ ਫਾਂਸੀ ਦੀ ਸਜ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8