ਸਰਹੱਦੀ ਪਿੰਡ ਡਲ ਤੋਂ 2 ਟੁੱਟੇ ਹੋਏ ਡਰੋਨ ਅਤੇ 2 ਪੈਕਟ ਹੈਰੋਇਨ ਬਰਾਮਦ
Monday, Dec 23, 2024 - 11:59 AM (IST)
ਖਾਲੜਾ (ਚਾਨਣ)-ਪਿੰਡ ਡਲ ਤੋਂ ਦੋ ਪੈਕਟ ਹੈਰੋਇਨ ਅਤੇ ਦੋ ਟੁੱਟੇ ਹੋਏ ਡਰੋਨ ਪ੍ਰਾਪਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਬਲਬੀਰ ਸਿੰਘ ਖਾਲੜਾ ਨੇ ਦੱਸਿਆ ਕਿ ਪੁਲਸ ਪਾਰਟੀ ਡਿਫੈਂਸ ਡਰੇਨ ’ਤੇ ਮੌਜੂਦ ਸੀ, ਜਦੋਂ ਕਿ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਕੁਲਬੀਰ ਸਿੰਘ ਪੁੱਤਰ ਗੰਗਾ ਸਿੰਘ ਦੇ ਖੇਤਾਂ ’ਚ ਡਰੋਨ ਦੀ ਐਕਟੀਵਿਟੀ ਹੋਈ ਹੈ, ਅਗਰ ਹੁਣੇ ਤਲਾਸ਼ੀ ਕੀਤੀ ਜਾਵੇ ਤਾਂ ਕੋਈ ਨਸ਼ੀਲੀ ਵਸਤੂ ਮਿਲ ਸਕਦੀ ਹੈ। ਇਸ ਦੇ ਸਬੰਧ ’ਚ ਸਬ ਇੰਸਪੈਕਟਰ ਦਿਲਬਾਗ ਸਿੰਘ ਨੇ ਪੁਲਸ ਪਾਰਟੀ ਅਤੇ ਬੀ.ਐੱਸ.ਐੱਫ ਦੇ ਜਵਾਨਾਂ ਨਾਲ ਸਰਚ ਕੀਤੀ ਤਾਂ ਦੋ ਟੁੱਟੇ ਹੋਏ ਡਰੋਨ ਅਤੇ ਦੋ ਪੈਕਟ ਹੈਰੋਇਨ ਬਰਾਮਦ ਹੋਈ।
ਇਹ ਵੀ ਪੜ੍ਹੋ- ਪੰਜਾਬ ਵਿਚ ਲਗਾਤਾਰ 2 ਛੁੱਟੀਆਂ!
ਉਨ੍ਹਾਂ ਦੱਸਿਆ ਕਿ ਇਹ ਹੈਰੋਇਨ ਅਤੇ ਡਰੋਨ ਪਾਕਿਸਤਾਨ ਵਾਲਿਓਂ ਪਾਸਿਓਂ ਭੇਜੇ ਗਏ ਹਨ ਅਤੇ ਦੋਵਾਂ ਹੀ ਪੈਕਟਾਂ ਨੂੰ ਤਾਂਬੇ ਦੀ ਤਾਰ ਨਾਲ ਕੁੰਡੀਆਂ ਬਣੀਆਂ ਹੋਈਆਂ ਹਨ ਅਤੇ ਜਦੋਂ ਇਨ੍ਹਾਂ ਦੋਵਾਂ ਪੈਕਟਾਂ ਦਾ ਭਾਰ ਤੋਲਿਆ ਤਾਂ ਇਨ੍ਹਾਂ ’ਚ 891 ਗ੍ਰਾਮ ਹੈਰੋਇਨ ਪਾਈ ਗਈ। ਇਸ ਸਬੰਧੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਥਾਣਾ ਖਾਲੜਾ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਬਣਨ ਜਾ ਰਿਹੈ 110 ਕਿੱਲੋਮੀਟਰ ਲੰਮਾ ਨਵਾਂ ਹਾਈਵੇਅ, ਸੁਖਾਲਾ ਹੋਵੇਗਾ ਸਫ਼ਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8