ਨਸ਼ੇੜੀ ਅਤੇ ਮਾੜੇ ਅਨਸਰਾਂ ਲਈ ਪਨਾਹਗਾਹ ਬਣ ਰਹੀਆਂ ਪੁਰਾਣੀਆਂ ਅਦਾਲਤਾਂ

Friday, Jul 25, 2025 - 02:40 PM (IST)

ਨਸ਼ੇੜੀ ਅਤੇ ਮਾੜੇ ਅਨਸਰਾਂ ਲਈ ਪਨਾਹਗਾਹ ਬਣ ਰਹੀਆਂ ਪੁਰਾਣੀਆਂ ਅਦਾਲਤਾਂ

ਤਰਨਤਾਰਨ (ਰਮਨ)-ਇਕ ਸਮਾਂ ਹੁੰਦਾ ਸੀ ਜਦੋਂ ਕਈ ਸਾਲ ਪਹਿਲਾਂ ਤਹਿਸੀਲ ਚੌਂਕ ਨੇੜੇ ਬਲਾਕ ਦੀ ਜ਼ਮੀਨ ’ਤੇ ਤੈਨਾਤ ਜ਼ਿਲ੍ਹਾ ਕਚਹਿਰੀਆਂ ਦੀਆਂ ਵੱਖ-ਵੱਖ ਅਦਾਲਤਾਂ ਵਿਚ ਮਾਨਯੋਗ ਜੱਜ ਸਾਹਿਬਾਨ ਵੱਲੋਂ ਵੱਖ-ਵੱਖ ਕੇਸਾਂ ਦੀ ਸੁਣਵਾਈ ਕੀਤੀ ਜਾਂਦੀ ਸੀ, ਜਿਸ ਤੋਂ ਬਾਅਦ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ਉਪਰ ਮੌਜੂਦ ਪਿੰਡ ਪਿੱਦੀ ਵਿਖੇ ਜ਼ਿਲ੍ਹਾ ਕਚਹਿਰੀਆਂ ਦੀ ਨਵੀਂ ਇਮਾਰਤ ਦੀ ਸਥਾਪਨਾ ਕਰ ਦਿੱਤੀ ਗਈ, ਜਿੱਥੇ ਅੱਜ ਵੱਖ-ਵੱਖ ਕੇਸਾਂ ਦੀ ਸੁਣਵਾਈ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋਪੰਜਾਬ 'ਚ ਇਕ ਹੋਰ ਅੰਤਰਰਾਸ਼ਟਰੀ ਹਵਾਈ ਅੱਡਾ ਤਿਆਰ

ਪੁਰਾਣੀ ਬਲਾਕ ਦੀ ਜ਼ਮੀਨ ਵਿਚ ਖਾਲੀ ਹੋਈਆਂ ਅਦਾਲਤਾਂ ਦਾ ਜ਼ਿਆਦਾਤਰ ਸਾਮਾਨ, ਉਥੇ ਹੀ ਰਹਿਣ ਦਿੱਤਾ ਗਿਆ, ਜਿਸ ਨੂੰ ਚੋਰਾਂ ਵੱਲੋਂ ਹੌਲੀ-ਹੌਲੀ ਚੋਰ ਚੋਰੀ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਖੰਡਰ ਹੋ ਰਹੀਆਂ ਪੁਰਾਣੀਆਂ ਅਦਾਲਤਾਂ ਜੋ ਥਾਣਾ ਸਿਟੀ ਤਰਨਤਾਰਨ ਦੀ ਕੰਧ ਨਾਲ ਸਾਂਝੀਆਂ ਹਨ ਵਿਖੇ ਜਿੱਥੇ ਨਸ਼ੇੜੀਆਂ ਵੱਲੋਂ ਸ਼ਰੇਆਮ ਟੀਕੇ ਲਗਾਏ ਜਾਣ ਦਾ ਅੱਡਾ ਬਣਾ ਲਿਆ ਗਿਆ ਹੈ, ਉਥੇ ਹੀ ਇਹ ਇਮਾਰਤਾਂ ਮਾੜੇ ਅਨਸਰਾਂ ਲਈ ਪਨਾਹਗਾਹ ਸਾਬਤ ਹੋ ਰਹੀਆਂ ਹਨ, ਜਿਨ੍ਹਾਂ ਦੀ ਭਾਲ ਅਕਸਰ ਪੁਲਸ ਵੱਲੋਂ ਕੀਤੀ ਜਾਂਦੀ ਹੋਵੇਗੀ।

ਇਹ ਵੀ ਪੜ੍ਹੋਪੰਜਾਬ 'ਚ ਕੱਚੇ ਮਕਾਨਾਂ ਵਾਲਿਆਂ ਲਈ ਵੱਡੀ ਖ਼ਬਰ

ਜਾਣਕਾਰੀ ਦੇ ਅਨੁਸਾਰ ਕਈ ਸਾਲ ਪਹਿਲਾਂ ਬਲਾਕ ਦੀ ਜ਼ਮੀਨ ਵਿਚ ਪੂਰੀ ਤਰ੍ਹਾਂ ਚਹਿਲ-ਪਹਿਲ ਹੁੰਦੀ ਸੀ, ਜਿੱਥੇ ਵੱਖ-ਵੱਖ ਕੇਸਾਂ ਵਿਚ ਗ੍ਰਿਫਤਾਰ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ੀ ਲਈ ਲਿਆਂਦਾ ਜਾਂਦਾ ਹੁੰਦਾ ਸੀ। ਇਸ ਜਗ੍ਹਾ ਉਪਰ ਅੱਜ ਵੀ ਵੱਖ-ਵੱਖ ਅਦਾਲਤਾਂ ਦੀਆਂ ਇਮਾਰਤਾਂ ਮੌਜੂਦ ਹਨ ਪ੍ਰੰਤੂ ਉਨ੍ਹਾਂ ਦੀ ਹਾਲਤ ਖੰਡਰ ਹੁੰਦੀ ਨਜ਼ਰ ਆ ਰਹੀ ਹੈ।

ਇਨ੍ਹਾਂ ਵੱਖ-ਵੱਖ ਇਮਾਰਤਾਂ ਅਤੇ ਹੋਰ ਵਕੀਲਾਂ ਦੇ ਚੈਂਬਰਾਂ ਨੂੰ ਮਾੜੇ ਅਨਸਰਾਂ ਅਤੇ ਨਸ਼ੇੜੀਆਂ ਵੱਲੋਂ ਆਪਣਾ ਸੁਰੱਖਿਅਤ ਟਿਕਾਣਾ ਬਣਾ ਲਿਆ ਗਿਆ ਹੈ, ਜਿੱਥੇ ਵੱਖ-ਵੱਖ ਕਿਸਮਾਂ ਦੇ ਮਾੜੇ ਅਨਸਰ ਵਾਰਦਾਤਾਂ ਨੂੰ ਅੰਜਾਮ ਦੇਣ ਉਪਰੰਤ ਇਥੇ ਰਾਤ ਵੀ ਗੁਜ਼ਾਰਦੇ ਹਨ। ਇਸ ਦੇ ਨਾਲ ਹੀ ਇਨ੍ਹਾਂ ਅਦਾਲਤਾਂ ਦੀਆਂ ਇਮਾਰਤਾਂ ਅਤੇ ਵਕੀਲਾਂ ਦੇ ਖੰਡਰ ਚੈਂਬਰਾਂ ਵਿਚ ਨਸ਼ੇੜੀ ਸ਼ਰੇਆਮ ਟੀਕੇ ਲਗਾਉਂਦੇ ਅਤੇ ਚਿੱਟਾ ਪੀਂਦੇ ਵੇਖੇ ਜਾ ਸਕਦੇ ਹਨ। ਹੈਰਾਨੀ ਦੀ ਗੱਲ ਹੈ ਕਿ ਥਾਣਾ ਸਿਟੀ ਤਰਨਤਾਰਨ ਦੀ ਕੰਧ ਨਾਲ ਸਾਂਝੀ ਕੰਧ ਵਿਚ ਹੋ ਰਹੇ ਇਸ ਕਾਲੇ ਧੰਦੇ ਅਤੇ ਮਾੜੇ ਅਨਸਰਾਂ ਦੇ ਟਿਕਾਣੇ ਨੂੰ ਕਦੇ ਵੀ ਪੁਲਸ ਵੱਲੋਂ ਚੈੱਕ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋਪੰਜਾਬੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਦੇਣ ਜਾ ਰਹੀ ਵੱਡੀ ਸਹੂਲਤ

ਥਾਣੇ ਦੇ ਗੁਆਂਢ ਵਿਚ ਮੌਜੂਦ ਖਤਰਨਾਕ ਕਿਸਮ ਦੇ ਮਾੜੇ ਅਨਸਰਾਂ ਵੱਲੋਂ ਇਸੇ ਵੱਡੀ ਵਾਰਦਾਤ ਨੂੰ ਅੰਜਾਮ ਵੀ ਦਿੱਤਾ ਜਾ ਸਕਦਾ ਹੈ ਕਿਉਂਕਿ ਰਾਤ ਸਮੇਂ ਥਾਣੇ ਵਿਚ ਨਫਰੀ ਦੀ ਦਿਨ ਦੇ ਮੁਕਾਬਲੇ ਘੱਟ ਵੀ ਹੁੰਦੀ ਹੈ। ਇਸ ਖੰਡਰ ਇਮਾਰਤਾਂ ਵਿਚੋਂ ਮਾਨਯੋਗ ਅਦਾਲਤਾਂ ਦਾ ਵੱਡੀ ਗਿਣਤੀ ਵਿਚ ਸਾਮਾਨ ਜਿੱਥੇ ਪਹਿਲਾਂ ਹੀ ਚੋਰੀ ਹੋ ਚੁੱਕਾ ਹੈ, ਉਥੇ ਰਹਿੰਦਾ ਬਕਾਇਆ ਸਾਮਾਨ ਵੀ ਹੌਲੀ-ਹੌਲੀ ਚੋਰੀ ਹੋ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਪੀ ਇਨਵੈਸਟੀਗੇਸ਼ਨ ਅਜੇ ਰਾਜ ਸਿੰਘ ਨੇ ਦੱਸਿਆ ਕਿ ਇਨ੍ਹਾਂ ਬੰਦ ਪਈਆਂ ਪੁਰਾਣੀਆਂ ਅਦਾਲਤਾਂ ਵਿਚ ਪੁਲਸ ਦੀ ਗਸ਼ਤ ਰੋਜ਼ਾਨਾ ਕਰਵਾਈ ਜਾਵੇਗੀ ਅਤੇ ਮਾੜੇ ਅਨਸਰਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News