ਕੇਂਦਰੀ ਜੇਲ੍ਹ ’ਚ ਬੰਦ 22 ਕੈਦੀਆਂ ਕੋਲੋਂ 15 ਮੋਬਾਈਲ ਤੇ 12 ਸਿਮ ਬਰਾਮਦ
Tuesday, Mar 26, 2024 - 04:58 PM (IST)

ਅੰਮ੍ਰਿਤਸਰ(ਸੰਜੀਵ)- ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚ ਬੰਦ ਮੁਲਜ਼ਮਾਂ ਤੇ ਕੈਦੀਆਂ ਤੋਂ ਲਗਾਤਾਰ ਬਰਾਮਦ ਕੀਤਾ ਜਾ ਰਹੇ ਮੋਬਾਈਲ ਫੋਨ ਤੇ ਹੋਰ ਸ਼ੱਕੀ ਵਸਤੂਆਂ ਹੁਣ ਇਕ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ। ਇਕ ਪਾਸੇ ਇਹ ਰਿਕਵਰੀ ਜੇਲ੍ਹ ਪ੍ਰਸ਼ਾਸਨ ਦੀ ਨਾਕਾਮੀਆਂ ਨੂੰ ਦਿਖਾ ਰਹੀ ਹੈ, ਉਥੇ ਹੀ ਦੂਜੇ ਪਾਸੇ ਇਸ ’ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾਉਣ ਦੀ ਬਜਾਏ ਰਿਕਵਰੀ ਦੇ ਬਾਅਦ ਪੰਜਾਬ ਸਰਕਾਰ ਆਪਣੀ ਪਿੱਠ ਥਪਥਪਾਉਂਦੀ ਹੈ। ਤ੍ਰਾਸਦੀ ਇਹ ਹੈ ਕਿ ਜੇਲ੍ਹ ਪ੍ਰਸ਼ਾਸਨ ਕੈਦੀਆਂ ਤੋਂ ਨਾਜਾਇਜ਼ ਸਾਮਾਨ ਦੀ ਰਿਕਵਰੀ ਤੋਂ ਬਾਅਦ ਉਨ੍ਹਾਂ ’ਤੇ ਕੇਸ ਦਰਜ ਕਰਵਾ ਰਿਹਾ ਹੈ, ਪਰ ਉਨ੍ਹਾਂ ਰਸਤਿਆਂ ਦੀ ਨਿਸ਼ਾਨ ਦੇਹੀ ਕਰਨ ਤੋਂ ਗੁਰੇਜ ਕਰਦਾ ਹੈ ਜਿਨ੍ਹਾਂ ਰਸਤਿਆਂ ਤੋਂ ਇਹ ਸਾਮਾਨ ਜੇਲ ਕੰਪਲੈਕਸ ’ਚ ਪਹੁੰਚਾਇਆ ਜਾ ਰਿਹਾ ਹੈ। ਪਿਛਲੇ ਤਿੰਨ ਮਹੀਨੇ ਦਾ ਰਿਕਾਰਡ ਦੇਸ਼ਰਵਣ ਖੀਏ ਤਾਂ ਜੇਲ੍ਹ ’ਚ ਬੰਦ ਮੁਲਜ਼ਮਾਂ ਤੋਂ ਜੇਲ੍ਹ ਪ੍ਰਸ਼ਾਸਨ 300 ਤੋਂ ਵੱਧ ਮੋਬਾਈਲ ਫੋਨ ਬਰਾਮਦ ਕਰ ਚੁੱਕਾ ਹੈ ਅਤੇ ਇਹ ਸਿਲਸਿਲਾ ਬੇਰੋਕ ਜਾਰੀ ਹੈ।
ਇਹ ਵੀ ਪੜ੍ਹੋ : ਹੋਲੀ ਮੌਕੇ ਗੁਰਦਾਸਪੁਰ 'ਚ ਵੱਡੀ ਵਾਰਦਾਤ, ਨੌਜਵਾਨ ਦਾ ਕਿਰਚਾਂ ਮਾਰ ਕੀਤਾ ਕਤਲ
ਕਿਹੜੇ ਕੈਦੀਆਂ ਤੋਂ ਰਿਕਵਰ ਕੀਤੇ ਗਏ ਫੋਨ-ਕੈਦੀ ਲਵਪ੍ਰੀਤ ਸਿੰਘ, ਦੀਪਕ ਸਿੰਘ, ਕੁਮਾਰ, ਬਲਜੀਤ ਸਿੰਘ, ਜਰਮਨ ਜੀਤ ਸਿੰਘ, ਅੰਮ੍ਰਿਤਪਾਲ, ਸੁਖਜੀਤ ਸਿੰਘ, ਸਰਵਣ ਸਿੰਘ, ਗਗਨਦੀਪ ਸਿੰਘ, ਗੁਰਸਾਹਿਬ ਸਿੰਘ, ਸਨਬੀਰ ਸਿੰਘ, ਸੁਖਚੈਨ ਸਿੰਘ, ਸੁਖਰਾਜ ਸਿੰਘ, ਸਾਹਿਲ ਕੁਮਾਰ, ਮਹਾਵੀਰ ਸਿੰਘ, ਦੀਵਾਨ ਸਿੰਘ, ਸਤਨਾਮ ਸਿੰਘ, ਬਚਿੱਤਰ ਸਿੰਘ, ਜੀਵਨਜੋਤ ਸਿੰਘ, ਲਵਪ੍ਰੀਤ ਸਿੰਘ, ਸਾਹਿਲ ਅਤੇ ਰਣਜੋਗ ਸਿੰਘ ਸ਼ਾਮਲ ਹਨ। ਥਾਣਾ ਇਸਲਾਮਾਬਾਦ ਦੀ ਪੁਲਸ ਨੇ ਕੇਸ ਦਰਜ ਕਰ ਕੇ ਸਾਰੇ ਕੈਦੀਆਂ ਨੂੰ ਜਾਂਚ ਲਈ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, 15-20 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਨੌਜਵਾਨ ਦਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8