ਭਾਰਤ ਦੇ ਸਭ ਤੋਂ ਖੂਬਸੂਰਤ ਬੀਚ, ਵਿਦੇਸ਼ੀ ਵੀ ਆਉਂਦੇ ਹਨ ਇੱਥੇ ਘੁੰਮਣ

Thursday, Dec 29, 2016 - 04:47 PM (IST)

ਮੁੰਬਈ — ਭਾਰਤ ''ਚ ਅਜਿਹੇ ਬਹੁਤ ਸਾਰੇ ਬੀਚ ਹਨ ਜੋ ਘੁੰਮਣ ਫਿਰਨ ਦੇ ਲਈ ਬਹੁਤ ਮਸ਼ਹੂਰ ਹਨ। ਇਹ ਦੇਖਣ ''ਚ ਬਹੁਤ ਖੂਬਸੂਰਤ ਲੱਗਦੇ ਹਨ। ਇਨ੍ਹਾਂ ਥਾਵਾ ''ਤੇ ਘੁੰਮਣ ਦੇ ਲਈ ਕਈ ਵਿਦੇਸ਼ੀ ਲੋਕ ਵੀ ਇੱਥੇ ਆਉਂਦੇ ਹਨ ਅਤੇ ਇੱਥੇ ਦੇ ਖੂਬਸੂਰਤ ਨਜ਼ਾਰਿਆਂ ਦੇ ਮਜ੍ਹਾਂ ਉਠਾਉਦੇ ਹਨ।
1. ਜੁਹੂ ਬੀਚ (ਮੁੰਬਈ)
ਦੇਖਿਆ ਜਾਵੇ ਤਾਂ ਮਹਾਰਾਸ਼ਟਰ ''ਚ ਬਹੁਤ ਸਾਰੇ ਬੀਚ ਹਨ ਪਰ ਇਨ੍ਹਾਂ ਸਭ ਤੋਂ ਮਸ਼ਹੂਰ ਬੀਚ ਜੁਹੂ ਹੈ। ਕਈ ਲੋਕਾਂ ਦੇ ਲਈ ਇਹ ਜਗ੍ਹਾਂ ਜੰਨਤ ਵਰਗੀ ਹੈ।
2. ਬਾਗਾ ਬੀਚ (ਗੋਆ)
ਗੋਆ ਦੇ ਬੀਚ ਭਾਰਤ ਦੇ ਸਭ ਤੋਂ ਸੁੰਦਰ ਬੀਚ ਮੰਨੇ ਜਾਂਦੇ ਹਨ। ਗੋਆ ''ਚ ਤੁਹਾਨੂੰ ਖੂਬਸੂਰਤ ਬੀਚ ਦੇ ਨਾਲ ਕਈ ਤਰ੍ਹਾਂ ਦੇ ਮਿਕਸ ਕਲਚਰ ਦੇਖਣ ਨੂੰ ਮਿਲਦੇ ਹਨ। ਇੱਥੇ ਤੁਸੀਂ ਸਵੀਮਿੰਗ ਦੇ ਨਾਲ-ਨਾਲ ਸਕੂਬਾ ਡਾਈਵਿੰਗ ਦਾ ਵੀ ਖੂਬ ਮਜ੍ਹਾਂ ਉੱਠਾ ਸਕਦੇ ਹੋ।
3. ਉਲਾਲ ਬੀਚ (ਕਰਨਾਟਕ) 
ਕਰਨਾਟਕ ''ਚ ਬਹੁਤ ਸਾਰੇ ਬੀਚ ਹਨ ਜਿਵੇ ਮੈਂਗਲੋਰ ,ਉਲਾਲ, ਦੇਵਬਾਗ ਅਤੇ ਗੋਕਰਨਾ ਬੀਚ ਪਰ ਇਨ੍ਹਾਂ ਸਭ ਚੋਂ ਮਸ਼ਹੂਰ ਉਲਾਲ ਬੀਚ ਹੈ। ਇਹ ਬੀਚ ਦੇਖਣ ''ਚ ਇੰਨ੍ਹਾਂ ਖੂਬਸੂਰਤ ਹੈ  ਕਿ ਲੋਕ ਇਸਦੇ ਵੱਲ ਆਕਰਸ਼ਿਤ ਹੋਣ ਲੱਗਦੇ ਹਨ।
4. ਮਰੀਨਾ ਬੀਚ( ਤਾਮਿਲਨਾਡੂ)
ਇਸ ਬੀਚ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਦੁਨਿਆ ਦਾ ਦੂਸਰਾ ਸਭ ਤੋਂ ਵੱਡਾ ਬੀਚ ਹੈ।
5. ਮਾਂਡਵੀ ਬੀਚ (ਗੁਜਰਾਤ)
ਮਾਂਡਵੀ ਬੀਚ ਗੁਜਰਾਤ ''ਚ ਸਭ ਤੋਂ ਜ਼ਿਆਦ ਘੁੰਮਣ ਵਾਲੀ ਜਗ੍ਹਾਂ ਹੈ ਅਤੇ ਇੱਥੇ ਰੇਤ ਅਤੇ ਪਾਣੀ ਬਿਲਕੁਲ ਚਿੱਟਾ ਹੈ।
6. ਪੂਵਰ ਬੀਚ( ਕੇਰਲ)
ਦੇਸ਼ ਦੇ ਸਭ ਤੋਂ ਖੂਬਸੁਰਤ ਬੀਚਾਂ ਚੋਂ ਕੇਰਲ ਦਾ ਇਹ ਪੂਵਰ ਬੀਚ ਹੈ। ਇਹ ਬੀਚ ਆਪਣੀ ਸੁੰਦਰਤਾ ਅਤੇ ਸ਼ਾਤੀ ਦੇ ਨਾਲ ਸਵਾਦ ਭੋਜਨ ਦੇ ਲਈ ਵੀ ਖੂਬ ਮਸ਼ਹੂਰ ਹੈ। 


Related News