ਮਹਾਰਾਜਾ ਅਗਰਸੇਨ ਪਾਰਕ ਸਾਹਮਣੇ ਸ਼ਰਾਬ ਦਾ ਠੇਕਾ ਖੋਲ੍ਹਣ ਦੇ ਵਿਰੋਧ ''ਚ ਉਤਰੇ ਵਪਾਰੀ
Tuesday, Sep 06, 2022 - 04:41 PM (IST)

ਲੁਧਿਆਣਾ (ਸਿਆਲ) : ਗੋਕੁਲ ਰੋਡ 'ਤੇ ਪੈਂਦੇ ਮਹਾਰਾਜਾ ਅਗਰਸੇਨ ਪਾਰਕ ਸਾਹਮਣੇ ਸ਼ਰਾਬ ਦਾ ਠੇਕਾ ਖੋਲ੍ਹਣ ਦੇ ਵਿਰੋਧ 'ਚ ਗੋਕੁਲ ਰੋਡ, ਕੇਸਰ ਰੋਡ, ਸਾਬਣ ਬਾਜ਼ਾਰ, ਲੱਕੜ ਬਾਜ਼ਾਰ ਆਦਿ ਦੇ ਥੋਕ ਵਪਾਰੀਆਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਧਰਨਾ ਦਿੱਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਇਲਾਕੇ 'ਚ ਪਹਿਲਾਂ ਵੀ ਲੁੱਟ-ਖੋਹ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ ਅਤੇ ਨਸ਼ੇ ਦੇ ਆਦੀ ਲੋਕ ਹੀ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਅਤੇ ਜੇਕਰ ਹੁਣ ਇਸ ਇਲਾਕੇ 'ਚ ਠੇਕਾ ਖੁੱਲ ਗਿਆ ਤਾਂ ਵਪਾਰੀਆਂ ਤੋਂ ਖ਼ਰੀਦਦਾਰੀ ਕਰਨ ਵਾਲੇ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਇਹ ਵੀ ਪੜ੍ਹੋ- ਬਠਿੰਡਾ ਜੇਲ੍ਹ ’ਚ ਬੰਦ ਗੈਂਗਸਟਰ ਸਾਰਜ ਸੰਧੂ ’ਤੇ ਪੁਲਸ ਦੀ ਵੱਡੀ ਕਾਰਵਾਈ, ਲਿਆ ਰਿਮਾਂਡ ’ਤੇ
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।